ਧੋਖਾਧੜੀ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਆਈ ਸ਼ਾਮਤ, ਹੁਣ ਵਾਪਸ ਕਰਨੀ ਪਵੇਗੀ ਇੱਕ-ਇੱਕ ਪਾਈ!
Advertisement
Article Detail0/zeephh/zeephh1397594

ਧੋਖਾਧੜੀ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਆਈ ਸ਼ਾਮਤ, ਹੁਣ ਵਾਪਸ ਕਰਨੀ ਪਵੇਗੀ ਇੱਕ-ਇੱਕ ਪਾਈ!

ਸਰਵੇਖਣ ਦੌਰਾਨ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਇਆ ਸੀ ਕਿ 90,248 ਲੋਕਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ’ਚ ਪੈਨਸ਼ਨ ਦੀ ਰਕਮ ਟਰਾਂਸਫਰ ਹੁੰਦੀ ਰਹੀ।

ਧੋਖਾਧੜੀ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਆਈ ਸ਼ਾਮਤ, ਹੁਣ ਵਾਪਸ ਕਰਨੀ ਪਵੇਗੀ ਇੱਕ-ਇੱਕ ਪਾਈ!

ਚੰਡੀਗੜ੍ਹ: ਭ੍ਰਿਸ਼ਟਾਚਾਰ ਮਾਮਲਿਆਂ ’ਚ ਨਕੇਲ ਕੱਸਣ ਤੋਂ ਬਾਅਦ ਹੁਣ ਸਰਕਾਰ ਪੈਨਸ਼ਨਾਂ ’ਚ ਹੋਏ ਫਰਜ਼ੀਵਾੜੇ ਮਾਮਲੇ ’ਚ ਐਕਸ਼ਨ ਕਰਨ ਜਾ ਰਹੀ ਹੈ। 

ਸਮਾਜਿਕ ਸੁਰੱਖਿਆ ਵਿਭਾਗ ਦੁਆਰਾ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਦੀ ਪੈਨਸ਼ਨ ’ਚ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਯੋਗ ਵਿਅਕਤੀਆਂ ਨੂੰ ਮਿਲਣ ਵਾਲੀ ਕੁੱਲ ਰਕਮ ਦਾ ਹਿਸਾਬ ਲਗਾਇਆ ਜਾ ਰਿਹਾ ਹੈ। 

 

ਸਰਵੇਖਣ ਦੌਰਾਨ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਇਆ ਸੀ ਕਿ 90,248 ਲੋਕਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ’ਚ ਪੈਨਸ਼ਨ ਦੀ ਰਕਮ ਟਰਾਂਸਫਰ ਹੁੰਦੀ ਰਹੀ। ਇਨ੍ਹਾਂ ’ਚੋਂ ਜ਼ਿਆਦਾਤਰ ਪਰਿਵਾਰਕ ਮੈਬਰਾਂ ਨੇ ਪੈਨਸ਼ਨਰਾਂ ਦੀ ਮੌਤ ਬਾਰੇ ਵਿਭਾਗ ਨੂੰ ਜਾਣਕਾਰੀ ਹੀ ਨਹੀਂ ਦਿੱਤੀ।

 

ਇਸ ਖ਼ੁਲਾਸੇ ਤੋਂ ਬਾਅਦ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਮ੍ਰਿਤਕ ਲਾਭਪਾਤਰੀਆਂ ਦੇ ਖਾਤੇ ਤੁੰਰਤ ਪ੍ਰਭਾਵ ਤੋਂ ਬੰਦ ਕੀਤੇ ਜਾਣ। ਇਸ ਤੋਂ ਇਲਾਵਾ ਉਕਤ ਖਾਤਿਆਂ ’ਚ ਟਰਾਂਸਫਰ ਹੋਈ ਪੈਨਸ਼ਨ ਦੀ ਰਾਸ਼ੀ 21 ਅਕਤੂਬਰ ਤੱਕ ਸਰਕਾਰੀ ਖਜ਼ਾਨੇ ’ਚ ਵਾਪਸ ਜਮ੍ਹਾ ਕਰਵਾਈ ਜਾਵੇ। 
ਹੁਣ ਸਰਕਾਰ ਵਲੋਂ ਨਵਾਂ ਫ਼ੁਰਮਾਨ ਜਾਰੀ ਕੀਤਾ ਗਿਆ ਹੈ ਕਿ ਮ੍ਰਿਤਕ ਪੈਨਸ਼ਨਰਾਂ ਦੇ ਖਾਤਿਆਂ ’ਚੋਂ ਵਾਧੂ ਰਕਮ ਕਢਵਾਈ ਗਈ ਹੈ, ਉਹ ਸਾਰੀ ਸਬੰਧਤ ਲਾਭਪਾਤਰੀ ਦੇ ਨਾਮਜ਼ਦ (ਵਾਰਸਾਂ) ਤੋਂ ਵਸੂਲ ਕੀਤੀ ਜਾਵੇ। 

ਇਸ ਮਾਮਲੇ ’ਚ ਬੋਲਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਵੱਖ ਵੱਖ ਸਰਕਾਰੀ ਵਿਭਾਗਾਂ ’ਚ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ। ਰਾਸ਼ਣ ਕਾਰਡਾਂ ਦੇ ਕਰਵਾਏ ਸਰਵੇ ’ਚ ਵੀ ਗੜਬੜੀ ਸਾਹਮਣੇ ਆਈ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਨ੍ਹਾਂ ਬੇਨਿਯਮੀਆਂ ਨੂੰ ਕਿਸੇ ਵੀ ਕੀਮਤ ’ਤੇ ਕਾਬੂ ਕੀਤਾ ਜਾਵੇ।      

 

Trending news