ਘਰਵਾਲੀ ਨੂੰ ਲੈਣ ਗਏ ਸਖਸ਼ ਨੇ ਹੱਥੀਂ ਉਜਾੜਿਆ ਆਪਣਾ ਘਰ, ਵਾਰਦਾਤ ਨੂੰ ਅੰਜਾਮ ਦੇ ਹੋਇਆ ਫ਼ਰਾਰ
Advertisement
Article Detail0/zeephh/zeephh1414637

ਘਰਵਾਲੀ ਨੂੰ ਲੈਣ ਗਏ ਸਖਸ਼ ਨੇ ਹੱਥੀਂ ਉਜਾੜਿਆ ਆਪਣਾ ਘਰ, ਵਾਰਦਾਤ ਨੂੰ ਅੰਜਾਮ ਦੇ ਹੋਇਆ ਫ਼ਰਾਰ

  ਸੂਜਾਪੁਰ ਇਲਾਕੇ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦਾ ਪਤੀ ਕੰਮ ਦੇ ਸਿਲਸਲੇ ਵਿੱਚ ਬਾਹਰ ਗਿਆ ਹੋਇਆ ਸੀ। ਉਸਨੇ ਛੱਠ ਪੂਜਾ ਲੁਧਿਆਣਾ ’ਚ ਆਪਣੇ ਸਹੁਰੇ ਘਰ ਮਨਾਉਣ ਦੀ ਗੱਲ ਕਹਿ ਕੇ ਗਿਆ ਸੀ ਤੇ ਅੱਜ ਸਵੇਰੇ ਉਹ ਆਪਣੀ ਪਤਨੀ ਨੂੰ ਲੈਣ ਲਈ ਲ

ਘਰਵਾਲੀ ਨੂੰ ਲੈਣ ਗਏ ਸਖਸ਼ ਨੇ ਹੱਥੀਂ ਉਜਾੜਿਆ ਆਪਣਾ ਘਰ, ਵਾਰਦਾਤ ਨੂੰ ਅੰਜਾਮ ਦੇ ਹੋਇਆ ਫ਼ਰਾਰ

ਲੁਧਿਆਣਾ / ਭਰਤ ਸ਼ਰਮਾ:  ਸੂਜਾਪੁਰ ਇਲਾਕੇ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦਾ ਪਤੀ ਕੰਮ ਦੇ ਸਿਲਸਲੇ ਵਿੱਚ ਬਾਹਰ ਗਿਆ ਹੋਇਆ ਸੀ।

ਉਸਨੇ ਛੱਠ ਪੂਜਾ ਲੁਧਿਆਣਾ ’ਚ ਆਪਣੇ ਸਹੁਰੇ ਘਰ ਮਨਾਉਣ ਦੀ ਗੱਲ ਕਹਿ ਕੇ ਗਿਆ ਸੀ ਤੇ ਅੱਜ ਸਵੇਰੇ ਉਹ ਆਪਣੀ ਪਤਨੀ ਨੂੰ ਲੈਣ ਲਈ ਲੁਧਿਆਣਾ ਆਇਆ ਹੋਇਆ ਸੀ। ਜਿਵੇਂ ਹੀ ਤੜਕੇ 4 ਵਜੇ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜਾ ਖੋਲਦਿਆਂ ਹੀ ਉਸ ਨੇ ਆਪਣੀ ਪਤਨੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸਦੀ ਘਰਵਾਲੀ ਦੀ ਮੌਤ ਹੋ ਗਈ। 

ਮਰਨ ਵਾਲੀ ਔਰਤ ਦੀ ਸ਼ਨਾਖਤ ਲਕਸ਼ਮੀ ਦੇਵੀ ਦੇ ਵਜੋਂ ਹੋਈ ਹੈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ’ਚ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਮਾਂ ਨੇ ਸਾਰੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਦੇ ਦਮਾਦ ਨੇ ਹੀ ਉਸਦੀ ਕੁੜੀ ਨੂੰ ਮਾਰਿਆ ਹੈ। 

 

ਇਸ ਮਾਮਲੇ ਨੂੰ ਲੈ ਕੇ ਏ. ਸੀ. ਪੀ. ਸੰਦੀਪ ਵਡੇਰਾ ਨੇ ਦੱਸਿਆ ਕਿ ਇਨ੍ਹਾਂ ਦੇ ਘਰ ’ਚ ਅਕਸਰ ਹੀ ਕਲੇਸ਼ ਰਹਿੰਦਾ ਸੀ ਜਿਸ ਕਰਕੇ ਮ੍ਰਿਤਕਾ ਆਪਣੇ ਪੇਕੇ ਪਰਿਵਾਰ ਕੋਲ ਲੁਧਿਆਣਾ ’ਚ ਰਹਿਣ ਲੱਗ ਪਈ ਸੀ। ਹਾਲ ਇੱਕ ਸਾਲ ਪਹਿਲਾਂ ਹੀ ਦੋਹਾਂ ਦਾ ਵਿਆਹ ਹੋਇਆ ਸੀ, ਮੁਲਜ਼ਮ ਮ੍ਰਿਤਕਾ ਦਾ ਦੂਰ ਦਾ ਰਿਸ਼ਤੇਦਾਰ ਹੀ ਲੱਗਦਾ ਸੀ। ਦੋਹਾਂ ਦੇ ਸਬੰਧਾਂ ਬਾਰੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਹੀ ਦੋਹਾਂ ਦਾ ਵਿਆਹ ਕਰ ਦਿੱਤਾ। 

ਮੁਲਜ਼ਮ ਨਿਤਿਆਈ ਕੁਮਾਰ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਜੀਆਰਪੀ ਅਤੇ ਆਰ ਪੀ ਐੱਫ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਕੇ ਮੁਲਜ਼ਮ ਆਪਣੇ ਪਿੰਡ ਨਾ ਭੱਜ ਸਕੇ।

Trending news