Punjab Mandi News: ਖੇਤੀਬਾੜੀ ਮੰਤਰੀ ਤੇ ਆੜ੍ਹਤੀਆਂ ਯੂਨੀਅਨ ਦੀ ਮੀਟਿੰਗ ਵਿੱਚ ਕਾਫੀ ਮੰਗਾਂ ਉਤੇ ਸਹਿਮਤੀ ਬਣ ਗਈ ਹੈ।
Trending Photos
Punjab Mandi News: ਖੇਤੀਬਾੜੀ ਮੰਤਰੀ ਤੇ ਆੜ੍ਹਤੀਆਂ ਯੂਨੀਅਨ ਦੀ ਮੀਟਿੰਗ ਖਤਮ ਹੋ ਗਈ ਹੈ। ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਕਾਫੀ ਮੰਗਾਂ ਉਤੇ ਸਹਿਮਤੀ ਬਣ ਗਈ ਹੈ। ਮੰਗਾਂ ਉਪਰ ਸਹਿਮਤੀ ਬਣਨ ਮਗਰੋਂ ਆੜ੍ਹਤੀਆਂ ਨੇ ਹੜਤਾਲ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ।
ਖੇਤੀਬਾੜੀ ਮੰਤਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਮੌਕੇ ਉਪਰ ਹੀ ਕਈ ਮੰਗਾਂ ਦਾ ਹੱਲ ਕੱਢ ਦਿੱਤਾ ਗਿਆ ਹੈ। ਕਾਲੀ ਕਣਕ ਨੂੰ ਲੈ ਕੇ ਕਿਹਾ ਕਿਸਾਨਾਂ ਨੂੰ ਇਸ ਚੀਜ਼ ਨਾਲ ਉਤਸ਼ਾਹਿਤ ਹੋਣਾ ਚਾਹੀਦਾ ਹੈ, ਇੱਕ ਹੀ ਜਿਣਸ ਬੀਜ ਕੇ ਮੰਡੀਆਂ ਵਿੱਚ ਢੇਰ ਨਹੀਂ ਲਾਉਣਾ ਚਾਹੀਦਾ। ਇਕੱਲਾ ਆਰਥਿਕ ਪੱਖੋਂ ਨਹੀਂ ਵੇਖਣਾ ਚਾਹੀਦਾ।
ਕਾਬਿਲੇਗੌਰ ਹੈ ਕਿ ਆੜ੍ਹਤੀਆਂ ਦੀ ਹੜਤਾਲ ਕਾਰਨ ਕਿਸਾਨ ਆਪਣੀ ਫਸਲ ਅਨਾਜ ਮੰਡੀਆਂ ਵਿੱਚ ਲੈ ਕੇ ਨਹੀਂ ਆ ਰਹੇ ਸਨ। ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਯਾਦਵਿੰਦਰ ਸਿੰਘ ਲਿਬੜਾ ਨੇ ਦੱਸਿਆ ਸੀ ਕਿ ਇਹ ਹੜਤਾਲ ਐਫ.ਸੀ.ਆਈ ਦੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਕੀਤੀ ਗਈ ਹੈ। ਐਫਸੀਆਈ ਨੇ ਆੜ੍ਹਤੀਆਂ ਦਾ ਕਮਿਸ਼ਨ 2.5 ਫੀਸਦੀ ਤੋਂ ਘਟਾ ਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜੋ ਕਿ ਬਹੁਤ ਘੱਟ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਕਮਿਸ਼ਨ ਆੜ੍ਹਤੀਆਂ ਦੇ ਈ.ਪੀ.ਐਫ ਦੇ ਕਰੋੜਾਂ ਰੁਪਏ ਰੋਕ ਲਏ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਪੰਜਾਬ ਭਰ ਵਿੱਚ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ੈਲਰ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਹੜਤਾਲ ’ਤੇ ਚਲੇ ਗਏ ਸਨ। ਫੋਰਟੀਫਾਈਡ ਚੌਲਾਂ ਨੂੰ ਲੈ ਕੇ ਹੜਤਾਲ ਹੋਈ ਹੈ। ਸ਼ੈਲਰ ਮਾਲਕਾਂ ਨੇ ਬਾਰਦਾਨਾ ਦੇਣਾ ਬੰਦ ਕਰ ਦਿੱਤਾ ਸੀ।
ਕਾਬਿਲੇਗੌਰ ਹੈ ਕਿ ਮਜ਼ਦੂਰ ਪਹਿਲੇ ਦੋ ਦਿਨ ਹੜਤਾਲ ’ਤੇ ਚਲੇ ਗਏ ਸਨ। ਹੁਣ ਆੜ੍ਹਤੀ ਤੇ ਸ਼ੈਲਰ ਮਾਲਕ ਹੜਤਾਲ ਉਪਰ ਚਲੇ ਗਏ ਸਨ। ਐਫਸੀਆਈ ਵੱਲੋਂ ਕਮਿਸ਼ਨ ਏਜੰਟਾਂ ਨੂੰ ਕਈ ਸਾਲਾਂ ਤੋਂ 55 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਮਿਸ਼ਨ ਏਜੰਟਾਂ ਦਾ ਕਮਿਸ਼ਨ ਜੋ 2.5 ਫੀਸਦੀ ਬਣਦਾ ਸੀ, ਨੂੰ ਪੰਜਾਬ ਸਰਕਾਰ ਨੇ ਘਟਾ ਕੇ 45 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Bihar Train Accident: ਬਿਹਾਰ 'ਚ ਟਰੇਨ ਦੀਆਂ 23 ਬੋਗੀਆਂ ਪਟੜੀ ਤੋਂ ਉਤਰੀਆਂ, 4 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਬਾਇਓਮੀਟਿਰਕ ਮਸ਼ੀਨਾਂ ਨਾਲ ਕਿਸਾਨਾਂ ਦੇ ਉਂਗਲਾਂ ਦੇ ਨਿਸ਼ਾਨ ਲੈ ਕੇ ਝੋਨਾ ਖਰੀਦਦੀ ਹੈ, ਜਿਸ ਕਾਰਨ ਕਮਿਸ਼ਨ ਏਜੰਟਾਂ ਨੂੰ ਕਿਸਾਨਾਂ ਨੂੰ ਜੇ ਫਾਰਮ ਦੇਣ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐਫਸੀਆਈ ਵੱਲੋਂ ਕਮਿਸ਼ਨ ਏਜੰਟਾਂ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਕਾਬਿਲੇਗੌਰ ਹੈ ਕਿ ਆੜ੍ਹਤੀ ਐਸੋਸੀਏਸ਼ਨ ਦੀ ਭਲਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਹੈ। ਇਸ ਮੀਟਿੰਗ ਵਿੱਚ ਆੜ੍ਹਤੀਆਂ ਵੱਲੋਂ ਆਪਣੀਆਂ ਮੰਗਾਂ ਅਤੇ ਮੁਸ਼ਕਲਾ ਉਠਾਈਆਂ ਜਾਣਗੀਆਂ
ਹ ਵੀ ਪੜ੍ਹੋ : Punjab News: 1 ਨਵੰਬਰ ਨੂੰ ਹੋ ਸਕਦੀ ਹੈ 'ਪੰਜਾਬ ਐਗਰੀਕਲਚਰਲ ਯੂਨੀਵਰਸਿਟੀ' 'ਚ ਖੁੱਲ੍ਹੀ ਬਹਿਸ!