100 ਕਰੋੜ ਜ਼ੁਰਮਾਨੇ ਤੋਂ ਬਾਅਦ NGT ਨੇ ਨਗਰ ਨਿਗਮ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ
Advertisement
Article Detail0/zeephh/zeephh1283666

100 ਕਰੋੜ ਜ਼ੁਰਮਾਨੇ ਤੋਂ ਬਾਅਦ NGT ਨੇ ਨਗਰ ਨਿਗਮ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

 ਲੁਧਿਆਣਾ ਦੇ ਨਗਰ ਨਿਗਮ ਨੂੰ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਲੋਂ 100 ਕਰੋੜ ਦਾ ਜ਼ੁਰਮਾਨਾ ਲਗਾਇਆ ਗਿਆ ਸੀ, ਉੱਥੇ ਹੀ ਹੁਣ ਤਾਜਪੁਰ ਰੋਡ ’ਤੇ ਸਥਿਤ ਡੰਪ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਨਰਵਾਸ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।  ਨਗਰ ਨਿਗਮ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ: ਐੱਨਜੀਟੀ ਜ਼ਿਕਰਯੋਗ ਹੈ ਕਿ ਕੁਝ ਦਿ

100 ਕਰੋੜ ਜ਼ੁਰਮਾਨੇ ਤੋਂ ਬਾਅਦ NGT ਨੇ ਨਗਰ ਨਿਗਮ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ: ਲੁਧਿਆਣਾ ਦੇ ਨਗਰ ਨਿਗਮ ਨੂੰ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵਲੋਂ 100 ਕਰੋੜ ਦਾ ਜ਼ੁਰਮਾਨਾ ਲਗਾਇਆ ਗਿਆ ਸੀ, ਉੱਥੇ ਹੀ ਹੁਣ ਤਾਜਪੁਰ ਰੋਡ ’ਤੇ ਸਥਿਤ ਡੰਪ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਨਰਵਾਸ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਨਗਰ ਨਿਗਮ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ: ਐੱਨਜੀਟੀ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਾਜਪੁਰ ਰੋਡ ’ਤੇ ਸਥਿਤ ਡੰਪ ਨੇੜੇ ਝੁੱਗੀਆਂ ’ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਐੱਨ. ਜੀ. ਟੀ (NGT) ਦੁਆਰਾ ਬਣਾਈ ਗਈ ਮਾਨੀਟਰਿੰਗ ਕਮੇਟੀ ਨੂੰ ਘਟਨਾ ਵਾਲੀ ਥਾਂ ’ਤੇ ਮੁਆਇਨਾ ਕਰਨ ਭੇਜਿਆ ਗਿਆ ਸੀ।

ਕਮੇਟੀ ਵਲੋਂ ਸੌਂਪੀ ਗਈ ਰਿਪੋਰਟ ’ਚ ਡੰਪ ਵਾਲੀ ਥਾਂ ’ਤੇ ਕਈ ਸਾਲਾਂ ਤੋਂ ਪਏ ਕੂੜੇ ਦੀ ਪ੍ਰੋਸੈਸਿੰਗ ਨਾ ਹੋਣ ਦਾ ਕਾਰਨ ਸਾਹਮਣੇ ਆਇਆ ਸੀ। 

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰਿਪੋਰਟ ਦੇ ਅਧਾਰ ’ਤੇ ਅੱਗ ਲੱਗਣ ਦੀ ਘਟਨਾ ਲਈ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਨੂੰ 100 ਕਰੋੜ ਦਾ ਜ਼ੁਰਮਾਨਾ ਕਰਨ ਦੇ ਨਾਲ ਨਾਲ ਡੰਪ ਦੇ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਨਰਵਾਸ ਦੀ ਜ਼ਿੰਮੇਵਾਰੀ ਵੀ ਨਗਰ ਨਿਗਮ ਨੂੰ ਸੌਂਪੀ ਗਈ ਹੈ।   
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਨਗਰ ਨਿਗਮ ਨੂੰ ਸੌਂਪੇ ਗਏ ਕੰਮ 
ਨਗਰ ਨਿਗਮ ਨੂੰ ਡੰਪ ਵਾਲੀ ਥਾਂ ਦੇ ਨੇੜੇ 10 ਫੁੱਟ ਉੱਚੀ ਦੀਵਾਰ ਦਾ ਨਿਰਮਾਣ ਕਰਨਾ ਹੋਵੇਗਾ। ਡਪਿੰਗ ਵਾਲੀ ਥਾਂ ’ਤੇ ਲੱਗੇ ਕੂੜੇ ਦੇ ਢੇਰਾਂ ਦੀ ਉਚਾਈ ਵੀਹ ਫੁੱਟ ਤੋਂ ਘਟਾ 7 ਫੁੱਟ ਕਰਨੀ ਹੋਵੇਗੀ। ਝੁੱਗੀਆਂ ਨੇੜੇ ਸਟ੍ਰੀਟ ਲਾਈਟਾਂ ਦੀ ਇੰਤਜ਼ਾਮ ਕਰਨਾ ਹੋਵੇਗਾ। 

Trending news