MLA Amolak Singh News: ਵਿਧਾਇਕ ਅਮੋਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਸਬ ਇੰਸਪੈਕਟਰ ਵਿਚਾਲੇ ਹੋਇਆ ਰਾਜ਼ੀਨਾਮਾ
Advertisement
Article Detail0/zeephh/zeephh1795815

MLA Amolak Singh News: ਵਿਧਾਇਕ ਅਮੋਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਸਬ ਇੰਸਪੈਕਟਰ ਵਿਚਾਲੇ ਹੋਇਆ ਰਾਜ਼ੀਨਾਮਾ

MLA Amolak Singh News: ਵਿਧਾਇਕ ਅਮੋਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਵਿਚਾਲੇ ਛਿੜੇ ਵਿਵਾਦ ਤੋਂ ਬਾਅਦ ਦੋਵਾਂ ਵਿਚਾਲੇ ਰਾਜ਼ੀਨਾਮਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

MLA Amolak Singh News: ਵਿਧਾਇਕ ਅਮੋਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਸਬ ਇੰਸਪੈਕਟਰ ਵਿਚਾਲੇ ਹੋਇਆ ਰਾਜ਼ੀਨਾਮਾ

MLA Amolak Singh News: ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਲੱਖਾ ਸਿੰਘ ਨਾਲ ਬਹਿਸ ਕਰਨ ਦੇ ਮਾਮਲੇ ਵਿੱਚ ਵਿਧਾਇਕ ਤੇ ਸਬ ਇੰਸਪੈਕਟਰ ਵਿਚਕਾਰ ਰਾਜ਼ੀਨਾਮਾ ਹੋ ਗਿਆ ਹੈ। ਦੋਵਾਂ ਵੱਲੋਂ ਇੱਕ-ਦੂਜੇ ਦੇ ਉਪਰ ਕਾਰਵਾਈ ਨਾ ਕਰਵਾਉਣ ਦੀ ਗੱਲ ਕਹੀ ਗਈ ਹੈ।

ਡੀਐਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਪੱਖ ਸੁਣਿਆ ਗਿਆ ਹੈ ਤੇ ਸਾਰਾ ਕੁਝ ਗਲਤਫਹਿਮੀ ਕਾਰਨ ਹੋਇਆ ਹੈ ਉਸ ਨੂੰ ਦੂਰ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਸਬ ਇੰਸਪੈਕਟਰ ਦੇ ਬਿਆਨ ਉਤੇ ਡੇਲੀ ਡਾਇਰੀ ਰਿਪੋਰਟ (ਡੀਡੀਆਰ) ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਡੀਐਸਪੀ ਗੁਰਮੁੱਖ ਸਿੰਘ ਨੂੰ ਲਗਾਇਆ ਗਿਆ ਹੈ। ਡੀਸੀਪੀ ਨੂੰ ਦੋਵੇਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਆਪਣੀ ਰਿਪੋਰਟ ਐਸਐਸਪੀ ਚੰਡੀਗੜ੍ਹ ਨੂੰ ਭੇਜਣ ਨੂੰ ਕਿਹਾ ਗਿਆ ਸੀ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਅਮੋਲਕ ਸਿੰਘ ਤੇ ਸਬ ਇੰਸਪੈਕਟਰ ਦੋਵਾਂ ਨੇ ਇੱਕ-ਦੂਜੇ ਉਪਰ ਬਦਸਲੂਕੀ ਕਰਨ ਦੇ ਦੋਸ਼ ਲਗਾਏ ਸਨ। ਗੌਰਤਲਬ ਹੈ ਕਿ ਬੀਤੇ ਦਿਨ ਸੋਸ਼ਲ ਮੀਡੀਆ ਉਤੇ ਦੋਵੇਂ ਦੇ ਵਿਵਾਦ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਵੀਡੀਓ 'ਚ ਵਿਧਾਇਕ ਅਮੋਲਕ ਸਿੰਘ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਨਾਲ ਬਹਿਸਦੇ ਹੋਏ ਨਜ਼ਰ ਆ ਰਹੇ ਸਨ। ਅਮੋਲਕ ਸਿੰਘ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਜੈਤੋ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।

ਵਾਇਰਲ ਹੋ ਰਹੀ ਵੀਡੀਓ ਚੰਡੀਗੜ੍ਹ ਦੇ ਸੈਕਟਰ 17 ਅਤੇ ਸੈਕਟਰ 35 ਦੀ ਡਿਵਾਈਡਿੰਗ ਰੋਡ ਦੀ ਹੈ। ਘਟਨਾ ਸਮੇਂ ਵਿਧਾਇਕ ਦੀ ਪਤਨੀ ਵੀ ਕਾਰ ਵਿੱਚ ਮੌਜੂਦ ਸੀ। ਇਸ ਮਾਮਲੇ ਵਿੱਚ ਵਿਧਾਇਕ ਨੇ ਐਸਐਸਪੀ ਚੰਡੀਗੜ੍ਹ ਨੂੰ ਘਟਨਾ ਦੀ ਜਾਣਕਾਰੀ ਦੇਣ ਲਈ ਕਿਹਾ ਸੀ।

ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ

ਵਾਇਰਲ ਵੀਡੀਓ 'ਚ ਚੰਡੀਗੜ੍ਹ ਟ੍ਰੈਫਿਕ ਪੁਲਿਸ ਮੁਲਾਜ਼ਮ ਕਹਿ ਰਹੇ ਸਨ ਕਿ ਤੁਸੀਂ ਵਿਧਾਇਕ ਹੋਵੋਗੇ ਪਰ ਅਸੀਂ ਵੀ ਆਪਣੀ ਡਿਊਟੀ 'ਤੇ ਹਾਂ। ਇਸ ਦਰਮਿਆਨ ਪੁਲਿਸ ਵਾਲਾ ਵਿਧਾਇਕ ਨੂੰ ਪੁੱਛਦਾ ਹੈ ਕਿ ਉਸ ਨੇ ਕੀ ਗ਼ਲਤ ਕਿਹਾ। ਅੱਗੇ ਸੀਟ 'ਤੇ ਬੈਠੇ ਵਿਧਾਇਕ ਨੇ ਸ਼ਿਸ਼ਟਾਚਾਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ : Punjab News: ਪੰਜਾਬ 'ਚ ਤਹਿਸੀਲਾਂ ਤੋਂ ਬਾਅਦ ਹੁਣ ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਵੀ ਹੜਤਾਲ

Trending news