Akali Dal News: ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਬੀਐਸਪੀ ਨੂੰ ਕਰੇਗਾ ਸਮਰਥਨ
Advertisement
Article Detail0/zeephh/zeephh2310404

Akali Dal News: ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਬੀਐਸਪੀ ਨੂੰ ਕਰੇਗਾ ਸਮਰਥਨ

Akali Dal News:  ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਵਿੱਚ ਬੀਐਸਪੀ ਦਾ ਸਮਰਥਨ ਕਰੇਗਾ।

Akali Dal News: ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਬੀਐਸਪੀ ਨੂੰ ਕਰੇਗਾ ਸਮਰਥਨ

Akali Dal News:  ਜਲੰਧਰ ਪੱਛਮੀ ਜ਼ਿਮਨੀ ਚੋਣ ਸਬੰਧੀ ਅਕਾਲੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਅਕਾਲੀ ਦਲ ਜ਼ਿਮਨੀ ਚੋਣ ਵਿੱਚ ਬੀਐਸਪੀ ਦਾ ਸਮਰਥਨ ਕਰੇਗਾ। ਪੰਜਾਬ ਵਿੱਚ ਮੁੜ ਅਕਾਲੀ ਦਲ ਅਤੇ ਬੀਐਸਪੀ ਵਿੱਚ ਗਠਜੋੜ ਹੋ ਰਿਹਾ ਹੈ। ਅਕਾਲੀ ਦਲ ਦੇ ਉਮੀਦਵਾਰ ਨੇ ਆਪਣੇ ਵਾਪਸ ਲੈਣੇ ਸਨ ਜੋ ਨਹੀਂ ਲਏ ਗਏ। ਅਕਾਲੀ ਦਲ ਦੇ ਲੋਕ ਤੱਕੜੀ ਉਤੇ ਨਹੀਂ ਹਾਥੀ ਨੂੰ ਵੋਟ ਪਾਉਣਗੇ।

ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੁੱਛੇ ਬਿਨਾਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਉਹ ਉਸ ਦੀ ਹਮਾਇਤ ਨਹੀਂ ਕਰਨਗੇ। ਬਾਦਲ ਸਾਹਿਬ ਵਿਦੇਸ਼ ਵਿੱਚ ਸਨ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਕੱਲ੍ਹ ਇੱਕ ਵਾਰ ਫਿਰ ਹਾਈਕਮਾਂਡ ਨਾਲ ਗੱਲਬਾਤ ਹੋਵੇਗੀ, ਫਿਲਹਾਲ ਉਹ ਕੋਈ ਸਹਿਯੋਗ ਨਹੀਂ ਦੇਣਗੇ। ਅਕਾਲੀ ਦਲ ਦਾ ਉਮੀਦਵਾਰ ਬਾਗੀ ਲੋਕਾਂ ਨੇ ਕਮਜ਼ੋਰ ਕਰਨ ਲਈ ਖੜ੍ਹਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸੁਰਜੀਤ ਕੌਰ, ਜਿਨ੍ਹਾਂ ਨੂੰ ਜਲੰਧਰ ਪੱਛਮੀ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ, ਦਾ ਸਮਰਥਨ ਨਹੀਂ ਕਰਨਗੇ। ਕਿਉਂਕਿ ਬੀਬੀ ਜਗੀਰ ਕੌਰ ਅਤੇ ਸਾਬਕਾ ਅਕਾਲੀ ਵਿਧਾਇਕ ਗੁਰਪ੍ਰੀਤ ਸਿੰਘ ਵਡਾਲਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਪੁੱਛੇ ਬਿਨਾਂ ਹੀ ਉਮੀਦਵਾਰ ਬਣਾਇਆ ਹੈ।

ਅਜਿਹੇ 'ਚ ਉਕਤ ਜ਼ਿਮਨੀ ਚੋਣ 'ਚ ਅਸੀਂ ਸੁਰਜੀਤ ਕੌਰ ਦਾ ਸਮਰਥਨ ਨਹੀਂ ਕਰਾਂਗੇ। ਇਸ ਸਬੰਧੀ ਜਾਣਕਾਰੀ ਉਨ੍ਹਾਂ ਪ੍ਰੈਸ ਕਾਨਫਰੰਸ ਵਿੱਚ ਦਿੱਤੀ। ਕਲਵੰਤ ਸਿੰਘ ਨੇ ਕਿਹਾ ਕਿ ਸੁਰਜੀਤ ਕੌਰ ਨੂੰ ਭਾਵੇਂ ਅਕਾਲੀ ਦਲ ਦਾ ਚੋਣ ਨਿਸ਼ਾਨ ਮਿਲਿਆ ਹੈ ਪਰ ਅਸੀਂ ਉਸ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਆਗੂਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਬੀ ਸੁਰਜੀਤ ਕੌਰ ਜਲੰਧਰ ਪੱਛਮੀ ਸੀਟ ਤੋਂ ਬਾਗੀ ਧੜੇ ਦੀ ਉਮੀਦਵਾਰ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਸ ਉਮੀਦਵਾਰ ਨਾਲ ਕੋਈ ਸਬੰਧ ਨਹੀਂ ਹੈ। ਬੀਬੀ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਦੋ-ਤਿੰਨ ਸਾਥੀ ਪਿਛਲੇ ਲੰਮੇ ਸਮੇਂ ਤੋਂ ਬਾਗੀ ਧੜੇ ਦੇ ਇਸ਼ਾਰੇ ਉਤੇ ਚਾਲਾਂ ਚੱਲ ਰਹੇ ਹਨ। ਇੱਕ ਬਹੁਤ ਹੀ ਡੂੰਘੀ ਸਾਜ਼ਿਸ਼ ਤਹਿਤ ਬਾਗੀ ਧੜੇ ਵੱਲੋਂ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਚਾਲ ਚੱਲ ਰਹੀਆਂ ਹਨ।

Trending news