ਮਜੀਠੀਆ ਖਿਲਾਫ਼ ਕਾਰਵਾਈ ਨਾਲ ਨਜਿੱਠਣ ਲਈ ਅਕਾਲੀ ਦਲ ਨੇ ਬਣਾਈ ਰਣਨੀਤੀ, ਸੁਖਬੀਰ ਨੇ ਕਿਹਾ ਲੋਕ ਕਚਿਹਰੀ ਵਿੱਚ ਜਾਵਾਂਗੇ
Advertisement

ਮਜੀਠੀਆ ਖਿਲਾਫ਼ ਕਾਰਵਾਈ ਨਾਲ ਨਜਿੱਠਣ ਲਈ ਅਕਾਲੀ ਦਲ ਨੇ ਬਣਾਈ ਰਣਨੀਤੀ, ਸੁਖਬੀਰ ਨੇ ਕਿਹਾ ਲੋਕ ਕਚਿਹਰੀ ਵਿੱਚ ਜਾਵਾਂਗੇ

 ਬਿਕਰਮ ਸਿੰਘ ਮਜੀਠੀਆ ਖਿਲਾਫ਼ ਦਰਜ ਹੋਏ ਕੇਸ ਤੋਂ ਬਾਦ ਅਕਾਲੀ ਦਲ ਨੇ ਵੀ ਇਸ ਨਾਲ ਨਜਿੱਠਣ ਲਈ ਰਣਨੀਤੀ ਘੜ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਚੁਣੌਤੀ ਕਿਹਾ ਹੈ।

photo

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਖਿਲਾਫ਼ ਦਰਜ ਹੋਏ ਕੇਸ ਤੋਂ ਬਾਦ ਅਕਾਲੀ ਦਲ ਨੇ ਵੀ ਇਸ ਨਾਲ ਨਜਿੱਠਣ ਲਈ ਰਣਨੀਤੀ ਘੜ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਚੁਣੌਤੀ ਕਿਹਾ ਹੈ।

ਉਹਨਾ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਿਹਾ ਹੈ।ਸੁਖਬੀਰ ਨੇ ਇੱਕ ਵਾਰ ਫਿਰ ਅਫਸਰਾਂ ਨੂੰ ਚੇਤਾਵਨੀ ਵੀ ਦੇ ਦਿੱਤੀਉਹਨਾਂ ਕਿਹਾ ਕਿ ਅਜਿਹੇ ਲੋਕ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹਿਣ। 

ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਤੇ ਇਲਜਾਮ ਲਾਇਆ ਕਿ ਸਰਕਾਰ ਸੰਵੇਦਨਸ਼ੀਲ ਮੁੱਦਿਆਂ ਤੇ ਸਿਆਸਤ ਖੇਡ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਵਰਗਾ ਨਹੀਂ ਜਿਹੜਾ ਬੇਅਦਬੀ ਦੇ ਮਾਮਲੇ ’ਤੇ ਰਾਜਨੀਤੀ ਕਰੇਗਾ।ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਖਰਾਬ ਕਰਨ ਦੀ ਡੂੰਘੀ ਸਾਜ਼ਿਸ਼ ਰਚ ਰਹੀ ਹੈ। 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਕੇਸ ਨੂੰ ਝੂਠਾ ਕੇਸ ਕਰਾਰ ਦਿੰਦਿਆਂ ਸੁਖਬੀਰ ਬਾਦਲ ਨੇ ਸੂਬੇ ਦੇ ਕਾਂਗਰਸੀ ਸ਼ਾਸਕਾਂ ਨੁੰ ਚੁਣੌਤੀ ਦਿੱਤੀ ਕਿ ਉਹ ਜੋ ਮਰਜ਼ੀ ਕਰ ਲੈਣ ਅਕਾਲੀ ਦਲ ਦੇ ਹੌਂਸਲੇ ਬੁਲੰਦ ਰਹਿਣਗੇ ਤੇ ਢਹਿਣ ਵਾਲੇ ਨਹੀਂ ਹਨ।

ਉਹਨਾਂ ਕਿਹਾ ਕਿ ਅਸੀਂ ਇਹਨਾਂ ਗਿੱਠਮੁਠੀਆਂ ਤੋਂ ਡਰਨ ਵਾਲੇ ਨਹੀਂ ਹਾਂ। ਅਕਾਲੀ ਦਲ ਇਹਨਾਂ ਦੇ ਖਿਲਾਫ ਨਿਆਂਇਕ ਅਤੇ ਲੋਕਾਂ ਦੀ ਕਚਹਿਰੀ ਵਿਚ ਨਿਬੜੇਗਾ। ਸੁਖਬੀਰ ਬਾਦਲ ਮੁਤਾਬਕ ਜਿਸ ਕੇਸ ਵਿਚ ਮਜੀਠੀਆ ਨੂੰ ਸ਼ਾਮਲ ਕੀਤਾ ਹੈ, ਉਸਦਾ ਨਿਪਟਾਰਾ ਅਦਾਲਤਾਂ ਨੇ ਲੰਬਾ ਸਮਾਂ ਪਹਿਲਾਂ ਕਰ ਦਿੱਤਾ ਸੀ ਤੇ ਦੋਸ਼ੀ ਆਪਣੀਆਂ ਸਜ਼ਾਵਾਂ ਭੁਗਤ ਰਹੇ ਹਨ।

Trending news