CCTV footage of Amritpal Singh: ਮਰਸੀਡੀਜ਼ ਤੋਂ ਬਰੇਜ਼ਾ, ਫਿਰ ਬਾਈਕ… ਅੰਮ੍ਰਿਤਪਾਲ ਨੇ ਪੁਲਿਸ ਨੂੰ ਇਸ ਤਰ੍ਹਾਂ ਦਿੱਤਾ ਚਕਮਾ, ਤਸਵੀਰਾਂ ਆਈਆਂ ਸਾਹਮਣੇ
Advertisement
Article Detail0/zeephh/zeephh1621356

CCTV footage of Amritpal Singh: ਮਰਸੀਡੀਜ਼ ਤੋਂ ਬਰੇਜ਼ਾ, ਫਿਰ ਬਾਈਕ… ਅੰਮ੍ਰਿਤਪਾਲ ਨੇ ਪੁਲਿਸ ਨੂੰ ਇਸ ਤਰ੍ਹਾਂ ਦਿੱਤਾ ਚਕਮਾ, ਤਸਵੀਰਾਂ ਆਈਆਂ ਸਾਹਮਣੇ

Amritpal Singh CCTV Footage News: ਅੰਮ੍ਰਿਤਪਾਲ ਦੀ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਹ ਟੋਲ ਪਲਾਜ਼ਾ 'ਤੇ ਕਾਰ 'ਚ ਬੈਠ ਕੇ ਜਾਂਦੇ ਹੋਏ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸ਼ਨੀਵਾਰ ਰਾਤ ਕਰੀਬ 11.30 ਵਜੇ ਦਾ ਹੈ। ਦੂਜੇ ਪਾਸੇ ਪੰਜਾਬ ਪੁਲੀਸ ਨੇ ਅੰਮ੍ਰਿਤਪਾਲ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਰਸੂਕਾ) ਤਹਿਤ ਕੇਸ ਦਰਜ ਕਰ ਲਿਆ ਹੈ। 

 

CCTV footage of Amritpal Singh: ਮਰਸੀਡੀਜ਼ ਤੋਂ ਬਰੇਜ਼ਾ, ਫਿਰ ਬਾਈਕ… ਅੰਮ੍ਰਿਤਪਾਲ ਨੇ ਪੁਲਿਸ ਨੂੰ ਇਸ ਤਰ੍ਹਾਂ ਦਿੱਤਾ ਚਕਮਾ, ਤਸਵੀਰਾਂ ਆਈਆਂ ਸਾਹਮਣੇ

CCTV footage of Amritpal Singh News: ਵਾਰਿਸ ਪੰਜਾਬ ਦੇ ਸੰਗਠਨ ਦਾ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh)ਅਜੇ ਵੀ ਫਰਾਰ ਹੈ। 18 ਮਾਰਚ ਨੂੰ ਜਦੋਂ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ ਇਸ ਲਈ ਉਹ ਆਪਣੀ ਮਰਸੀਡੀਜ਼ ਕਾਰ ਛੱਡ ਕੇ ਬਰੇਜ਼ਾ 'ਤੇ ਸਵਾਰ ਹੋ ਗਿਆ। ਇਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਕੱਪੜੇ ਅਤੇ ਦਿੱਖ ਬਦਲੀ ਲਈ। 

ਇਸ ਤੋਂ ਬਾਅਦ ਉਹ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਦੋ ਬਾਈਕ 'ਤੇ ਫ਼ਰਾਰ ਹੋ ਗਿਆ। ਇਹ ਪ੍ਰਗਟਾਵਾ ਆਈਜੀ ਹੈੱਡਕੁਆਰਟਰ ਪੰਜਾਬ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਸੈਕਟਰ-9 ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ!  ਲੁੱਕਆਊਟ ਨੋਟਿਸ ਹੋਇਆ ਜਾਰੀ, ਹਵਾਈ ਅੱਡਿਆਂ 'ਤੇ ਅਲਰਟ 

ਅੰਮ੍ਰਿਤਪਾਲ ਸਿੰਘ (Amritpal Singh) ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਬਰੇਜਾ ਕਾਰ ਤੋਂ ਹੇਠਾਂ ਉਤਰ ਕੇ ਆਪਣੀ ਪੱਗ ਬਦਲਦਾ ਹੈ, ਉਸ ਤੋਂ ਬਾਅਦ ਉਹ ਪਹਿਲਾਂ ਨੀਲੀ ਅਤੇ ਬਾਅਦ ਵਿਚ ਸੰਤਰੀ ਪੱਗ ਬੰਨ੍ਹਦਾ ਹੈ ਅਤੇ ਬਾਈਕ 'ਤੇ ਬੈਠ ਕੇ ਭੱਜ ਜਾਂਦਾ ਹੈ। ਬਰੇਜਾ ਕੋਲੋਂ ਕੁਝ ਤਲਵਾਰਾਂ, ਰਾਈਫਲ ਅਤੇ ਇੱਕ ਵਾਕੀ ਟਾਕੀ ਬਰਾਮਦ ਹੋਇਆ ਹੈ। ਹਾਲਾਂਕਿ ਬਾਈਕ ਸਵਾਰ ਨੌਜਵਾਨ ਅਜੇ ਤੱਕ ਫੜੇ ਨਹੀਂ ਗਏ ਹਨ। ਇਸ ਮਾਮਲੇ ਵਿੱਚ 154 ਲੋਕ ਸ਼ਾਮਲ ਹਨ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਦੋਂ ਅੰਮ੍ਰਿਤਪਾਲ (Amritpal Singh) ਨੂੰ ਪਤਾ ਲੱਗਾ ਕਿ ਉਹ ਹੁਣ ਪੂਰੀ ਤਰ੍ਹਾਂ ਘਿਰ ਗਿਆ ਹੈ ਤਾਂ ਉਸ ਨੇ ਸੰਸਥਾ ਦੇ ਲੋਕਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਪਾਲ ਪਹਿਲਾਂ ਤੇਜ਼ ਰਫ਼ਤਾਰ ਇਸੂਜ਼ੂ ਕਾਰ ਵਿੱਚ ਜਾ ਰਿਹਾ ਸੀ। ਇਸ ਤੋਂ ਬਾਅਦ ਉਸ ਗੱਡੀ ਨੂੰ ਮੌਕੇ 'ਤੇ ਛੱਡ ਕੇ ਉਹ ਕਿਸੇ ਹੋਰ ਮਰਸਡੀਜ਼ ਗੱਡੀ 'ਚ ਸਵਾਰ ਹੋ ਗਿਆ। 

ਇਸ ਦੌਰਾਨ ਉਸ ਨੇ ਪੁਲਿਸ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਬਰੇਜ਼ਾ ਗੱਡੀ ਫੜ ਲਈ ਸੀ। ਇਸ ਤੋਂ ਬਾਅਦ ਉਹ ਤਿੰਨ ਹੋਰ ਸਾਥੀਆਂ ਸਮੇਤ ਉਥੋਂ ਫਰਾਰ ਹੋ ਗਿਆ। ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਟੋਲ ਪਲਾਜ਼ਾ 'ਤੇ ਕਾਰ ਦੀ ਅਗਲੀ ਸੀਟ 'ਤੇ ਨਜ਼ਰ ਆ ਰਿਹਾ ਹੈ।

Trending news