Amritsar News: ਲਾੜੀ ਨੂੰ ਵਿਆਹੁਣ ਊਠ 'ਤੇ ਸਵਾਰ ਹੋ ਕੇ ਲਾੜਾ ਆਇਆ ਹੈ। ਹੋਰ ਤਾਂ ਹੋਰ ਹੁਣ ਗੱਡੀਆਂ ਛੱਡ ਬਰਾਤੀ ਵੀ ਹਾਥੀ 'ਤੇ ਬੈਠ ਗਏ ਹਨ।
Trending Photos
Amritsar News: ਅਕਸਰ ਪਹਿਲੇ ਲੋਕ ਜਾਂ ਕਹਿ ਲਵੋ ਪੁਰਾਣੇ ਸਮਿਆਂ ਵਿੱਚ ਲੋਕ ਘੋੜਿਆਂ ਅਤੇ ਊਠ 'ਤੇ ਮੁੰਡੇ ਨੂੰ ਵਿਆਹੁਣ ਜਾਂਦੇ ਸਨ। ਪਰ ਅੱਜ ਇੱਕ ਅਜਿਹੇ ਵਿਆਹਾ ਵਿੱਚ ਵਿੱਚ ਇੱਕ ਲਾੜਾ ਲਾੜੀ ਨੂੰ ਵਿਆਹੁਣ ਲਈ ਊਠ 'ਤੇ ਆਇਆ ਹੈ। ਇਹਨਾਂ ਤਸਵੀਰਾਂ ਨੇ ਮੁੜ ਤੋਂ ਪੁਰਾਣੇ ਸਮੇਂ ਨੂੰ ਯਾਦ ਕਰਵਾ ਦਿੱਤਾ ਹੈ। ਦਰਅਸਲ ਇਹ ਖ਼ਬਰ ਪੰਜਾਬ ਦੇ ਅੰਮ੍ਰਿਤਸਰ ਦੀ ਹੈ ਜਿੱਥੇ ਲਾੜਾ ਲਾੜੀ ਨੂੰ ਵਿਆਹੁਣ ਲਈ ਊਠ 'ਤੇ ਆਇਆ ਹੈ।ਗੱਡੀਆਂ ਛੱਡ ਬਰਾਤੀ ਵੀ ਹਾਥੀ 'ਤੇ ਬੈਠ ਗਏ ਹਨ।
ਦੱਸ ਦਈਏ ਕਿ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਛੀਨਾ ਵਿਖੇ ਵਿਆਹ ਵਾਲਾ ਮੁੰਡਾ ਊਠ ‘ਤੇ ਸਵਾਰ ਹੋ ਕੇ ਪਹੁੰਚਿਆ। ਅੰਮ੍ਰਿਤਸਰ ਦੀਆਂ ਸੜਕਾਂ 'ਤੇ ਅਨੋਖੀ ਹੀ ਬਰਾਤ ਵੇਖਣ ਨੂੰ ਮਿਲੀ ਹੈ। ਲਾੜਾ ਘੋੜੀ 'ਤੇ ਨਹੀਂ, ਸਗੋਂ ਊਠ 'ਤੇ ਵਿਆਹ ਲਈ ਰਵਾਨਾ ਹੋਇਆ। ਪਰਿਵਾਰ ਅਤੇ ਰਿਸ਼ਤੇਦਾਰ ਵੀ ਬੈਂਡ ਦੀ ਧੁਨ 'ਤੇ ਨੱਚ ਰਹੇ ਸਨ। ਅਜਨਾਲਾ ਦੇ ਪਿੰਡ ਸਰਜੂਰ ਦੇ ਵਸਨੀਕ ਸਤਨਾਮ ਸਿੰਘ ਨੇ ਆਪਣੇ ਵਿਆਹ ਵਿੱਚ ਮਹਿੰਗੇ ਵਾਹਨਾਂ ਦੀ ਬਜਾਏ ਊਠ ਅਤੇ ਹਾਥੀ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: Priyanka Chopra Photos: ਪ੍ਰਿਅੰਕਾ ਚੋਪੜਾ ਨੇ ਆਪਣੇ ਵੈਲੇਨਟਾਈਨ' ਲਈ ਲਿਖਿਆ ਖਾਸ ਸੰਦੇਸ਼, ਸ਼ੇਅਰ ਕੀਤੀਆਂ ਰੋਮਾਂਟਿਕ ਫੋਟੋ
ਸਤਨਾਮ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਦੀ ਇੱਛਾ ਸੀ ਕਿ ਉਹ ਇਸ ਤਰ੍ਹਾਂ ਉਸ ਦੇ ਵਿਆਹ ’ਤੇ ਜਾਵੇ। ਇਸ ਲਈ ਉਹ ਸੰਭਿਆਚਾਰਕ ਢੰਗ ਨਾਲ ਵਿਆਹ ਦੀ ਬਰਾਤ ਕੁੜੀ ਦੇ ਘਰ ਲੈ ਗਿਆ।
ਸਤਨਾਮ ਦੇ ਵਿਆਹ ਵਿੱਚ ਹਾਥੀ ਅਤੇ ਊਠ ਹੀ ਖਿੱਚ ਦਾ ਕੇਂਦਰ ਨਹੀਂ ਸਨ। ਅਜਨਾਲਾ ਦੀਆਂ ਸੜਕਾਂ 'ਤੇ ਸਾਰਾ ਜਲੂਸ ਸੱਭਿਆਚਾਰਕ ਗੀਤਾਂ 'ਤੇ ਨੱਚ ਰਿਹਾ ਸੀ ਅਤੇ ਪਿੱਛੇ ਲਾੜਾ ਅਤੇ ਉਸ ਦੇ ਹੋਰ ਰਿਸ਼ਤੇਦਾਰ ਬੜੇ ਮਾਣ ਨਾਲ ਸਵਾਰ ਸਨ। ਲੋਕ ਰੁਕ ਕੇ ਇਸ ਅਨੋਖੀ ਬਰਾਤ ਨੂੰ ਦੇਖ ਰਹੇ ਸਨ ਹਰ ਕੋਈ ਤਾਰੀਫ਼ ਕਰ ਰਿਹਾ ਸੀ ਇਸ ਬਰਾਤ ਦੀ। ਲੋਕ ਇਸ ਨੂੰ ਦੇਖ ਖੁਸ਼ ਵੀ ਹੋ ਰਹੇ ਸੀ। ਲਾੜੇ ਨੇ ਕਿਹਾ ਕਿ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਊਠ ‘ਤੇ ਸਵਾਰ ਹੋ ਕੇ ਦੁਮਹਨੀਆ ਲੈ ਕੇ ਆਇਆ ਹੈ ਅਤੇ ਉਹ ਇਸ ਬਾਰੇ ਬਹੁਤ ਖੁਸ਼ ਹੈ।
ਇਹ ਵੀ ਪੜ੍ਹੋ: Success Story: ਮੁਹਾਲੀ ਦੇ ਵਕੀਲ ਦਾ ਦਿੱਲੀ ਨਿਆਂਇਕ ਸੇਵਾ 'ਚ ਪਹਿਲਾ ਰੈਂਕ, ਐਡਿਸ਼ਨਲ ਜਜ ਬਣੇ ਹਰਵਿੰਦਰ