Amritsar News: ਸੱਸ ਤੇ ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਆਸ਼ਕ ਨਾਲ ਹੋਈ ਫਰਾਰ! ਸੋਨਾ, ਗੱਡੀ ਲੈ ਕੇ ਹੋਈ ਸੀ ਰਫੂ ਚੱਕਰ
Advertisement
Article Detail0/zeephh/zeephh2397390

Amritsar News: ਸੱਸ ਤੇ ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਆਸ਼ਕ ਨਾਲ ਹੋਈ ਫਰਾਰ! ਸੋਨਾ, ਗੱਡੀ ਲੈ ਕੇ ਹੋਈ ਸੀ ਰਫੂ ਚੱਕਰ

Amritsar News:  ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਦਾ ਮਾਮਲਾ ਹੈ, ਪੁਲਿਸ ਨੇ ਕਾਰਵਾਈ ਕਰਦੇ ਹੋਏ ਨੂੰਹ ਅਤੇ ਆਸ਼ਕ ਨੂੰ ਸੋਨੇ ਦੇ ਗਹਿਣੇ ਪਾਸਪੋਰਟ ਅਤੇ ਏਟੀਐਮ ਸਮੇਤ ਕੀਤਾ ਕਾਬੂ

 

 

Amritsar News: ਸੱਸ ਤੇ ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਆਸ਼ਕ ਨਾਲ ਹੋਈ ਫਰਾਰ!  ਸੋਨਾ, ਗੱਡੀ ਲੈ ਕੇ ਹੋਈ ਸੀ ਰਫੂ ਚੱਕਰ

Amritsar News: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਵਿਖੇ ਇੱਕ ਨੂੰਹ ਆਪਣੇ ਸੱਸ ਸਹੁਰੇ ਨੂੰ ਬੇਹੋਸ਼ ਕਰਕੇ ਘਰੋਂ ਆਸ਼ਕ ਨਾਲ ਫਰਾਰ ਹੋ ਗਈ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਨੂੰਹ ਅਤੇ ਉਸ ਦੇ ਆਸ਼ਿਕ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਦਾ ਇਹ ਮਾਮਲਾ ਹੈ ਜਿੱਥੇ ਇੱਕ ਨੂੰਹ ਆਪਣੀ ਸੱਸ ਅਤੇ ਸਹੁਰੇ ਨੂੰ ਨਸ਼ੀਲੀ ਚੀਜ਼ ਦੇ ਕੇ ਰਾਤ ਸਮੇਂ ਘਰੋਂ ਫਰਾਰ ਹੋ ਗਈ ਸੀ। ਦਰਅਸਲ ਉਹ ਜਾਂਦੇ ਹੋਏ 8 ਲੱਖ 63 ਹਜ਼ਾਰ ਦਾ ਸੋਨਾ, 2 ਪਾਸਪੋਰਟ, 4 ਏ ਟੀ ਐੱਮ, ਅਤੇ ਗੱਡੀ ਲੈਕੇ ਫਰਾਰ ਹੋ ਗਈ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੂੰਹ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਬਾਅਦ ਵਿੱਚ ਕਾਰਵਾਈ ਕਰਦੇ ਹੋਏ ਇਹਨਾਂ ਕੋਲੋਂ ਸੋਨੇ ਦੇ ਗਹਿਣੇ ਪਾਸਪੋਰਟ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਗਏ। ਉਹਨਾਂ ਦੱਸਿਆ ਕਿ ਇਸ ਲੜਕੀ ਦਾ ਪਤੀ ਵਿਦੇਸ਼ ਰਹਿੰਦਾ ਸੀ। ਉਹਨਾਂ ਦੱਸਿਆ ਕਿ ਇਸ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: Ropar News: ਰੋਪੜ ਦੇ ਸਰਕਾਰੀ ਹਸਪਤਾਲ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖੜੇ ਹੋਏ ਵੱਡੇ ਸਵਾਲ

Trending news