Sangrur News: ਜ਼ਿਲ੍ਹਾ ਪ੍ਰਧਾਨ ਤਰਿਸ਼ਨਜੀਤ ਕੌਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਆਇਰਨ ਐਂਡ ਫੋਲਿਕ ਐਸਿਡ ਸਿਰਫ ਜੋ ਕਿ ਬੱਚਿਆਂ ਨੂੰ ਪਲਾਈ ਜਾਣ ਵਾਲੀ ਦਵਾਈ ਜਿਲਾ ਸੰਗਰੂਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਵੰਡੀ ਜਾ ਰਹੀ ਹੈ। ਜਦਕਿ ਇਹ ਪੂਰੇ ਪੰਜਾਬ ਵਿੱਚ ਨਹੀਂ ਵੰਡੀ ਜਾ ਰਹੀ।
Trending Photos
Sangrur News: ਆਂਗਣਵਾੜੀ ਵਰਕਰਾਂ ਨੇ ਬੱਚਿਆਂ ਨੂੰ ਆਇਰਨ ਐਂਡ ਫੋਲਿਕ ਐਸਿਡ ਸਿਰਪ ਪਿਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਲਾਕ ਲਹਿਰਾ ਦੇ ਪਿੰਡ ਗੋਬਿੰਦਪੂੁਰਾ ਜ਼ਵਾਹਰਵਾਲਾ ਵਿੱਚ ਮਿਆਦ ਪੁੱਗੀ ਦਵਾਈ ਵੰਡਣ ਵਾਲੀਆਂ ਦੋ ਆਂਗਣਵਾੜੀ ਵਰਕਰਾਂ ਨੂੰ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਜਿਸ ਦੇ ਵਿਰੋਧ ਵਿਚ ਯੂਨੀਅਨ ਵਲੋਂ ਇਹ ਫੈਸਲਾ ਲਿਆ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਤਰਿਸ਼ਨਜੀਤ ਕੌਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਆਇਰਨ ਐਂਡ ਫੋਲਿਕ ਐਸਿਡ ਸਿਰਫ ਜੋ ਕਿ ਬੱਚਿਆਂ ਨੂੰ ਪਲਾਈ ਜਾਣ ਵਾਲੀ ਦਵਾਈ ਜਿਲਾ ਸੰਗਰੂਰ ਦੇ ਆਂਗਣਵਾੜੀ ਸੈਂਟਰਾਂ ਵਿੱਚ ਵੰਡੀ ਜਾ ਰਹੀ ਹੈ। ਜਦਕਿ ਇਹ ਪੂਰੇ ਪੰਜਾਬ ਵਿੱਚ ਨਹੀਂ ਵੰਡੀ ਜਾ ਰਹੀ।
ਉਹਨਾਂ ਨੇ ਕਿਹਾ ਇਹ ਮੈਡੀਸਨ ਦੇਣ ਦਾ ਆਂਗਨਵਾੜੀ ਵਰਕਰਾਂ ਕੋਲ ਕੋਈ ਤਜਰਬਾ ਨਹੀਂ ਫਿਰ ਵੀ ਇਹ ਸਾਨੂੰ ਧੱਕੇ ਨਾਲ ਸੌਂਪੀ ਜਾ ਰਹੀ ਹੈ। ਇਹ ਦਵਾਈ ਦਾ ਦਵਾਈ ਦੇਣ ਦਾ ਤਜਰਬਾ ਆਸ਼ਾ ਵਰਕਰਾਂ ਜਾਂ ਏਐਨਐਮ ਨੂੰ ਹੁੰਦਾ ਹੈ ਤਾਂ ਹੈਲਥ ਵਿਭਾਗ ਇਸ ਨੂੰ ਵੰਡਣ ਦੀ ਬਜਾਏ ਸਾਡੇ ਸੈਂਟਰਾਂ 'ਤੇ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਪਹਿਲਾਂ ਸਾਡੀਆਂ ਦੋ ਵਰਕਰਾਂ ਨੂੰ ਬਰਖਾਸਤ ਵੀ ਕਰ ਦਿੱਤਾ ਇਸ ਲਈ ਸਾਡੇ ਸੈਂਟਰਾਂ ਵਿੱਚ ਭੇਜੀਆਂ ਗਈਆਂ ਮੈਡੀਸਨ ਉਹ ਸਾਰੀ ਸੀਡੀਪੀਓ ਲਹਿਰਾਗਾਗਾ ਨੂੰ ਵਾਪਸ ਕਰ ਦਿੱਤੀ ਹੈ।
ਉਧਰ ਦੂਜੇ ਪਾਸੇ ਸੀਡੀਪੀਓ ਸੁਖਵਿੰਦਰ ਕੌਰ ਨੇ ਕਿਹਾ ਹੈਲਥ ਵਿਭਾਗ ਵੱਲੋਂ ਜੋ ਸਾਨੂੰ ਆਇਰਨ ਐਂਡ ਫੋਲਿਕ ਐਸਿਡ ਸਿਰਪ ਭੇਜੇ ਗਏ ਸਨ। ਉਹ ਆਂਗਣਵਾੜੀ ਵਰਕਰਾਂ ਵੱਲੋਂ ਵਾਪਸ ਕੀਤੀ ਜਾ ਰਹੀ ਹੈ, ਜੋ ਕਿ ਅਸੀਂ ਇਹਨਾਂ ਤੋਂ ਵਾਪਸ ਲੈ ਲਈ ਹੈ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਹੈਲਥ ਵਿਭਾਗ ਵੱਲੋਂ ਸਾਨੂੰ ਇੱਕ ਲੈਟਰ ਜਾਰੀ ਹੋਇਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਦੇ ਨਾਲ ਜਾ ਕੇ ਆਸਾ ਵਰਕਰ ਇਸ ਮੈਡੀਸਨ ਨੂੰ ਬੱਚਿਆਂ ਤੱਕ ਪਹੁੰਚਾਈ ਜਾਵੇਗੀ।