ED Raid News: ਈਡੀ ਵੱਲੋਂ ਦੇਸ਼ ਭਰ ਵਿੱਚ 17 ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਦਿੱਲੀ, ਮੁੰਬਈ, ਚੰਡੀਗੜ੍ਹ, ਪੰਚਕੂਲਾ ਤੇ ਅੰਬਾਲਾ ਵਿੱਚ ਵੀ ਈਡੀ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
Trending Photos
ED Raid News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦੇਸ਼ ਭਰ ਵਿੱਚ 17 ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਦਿੱਲੀ, ਮੁੰਬਈ, ਪੰਜਾਬ, ਚੰਡੀਗੜ੍ਹ, ਪੰਚਕੂਲਾ ਤੇ ਅੰਬਾਲਾ ਵਿੱਚ ਵੀ ਈਡੀ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਈਡੀ ਦੀ ਇਹ ਵੱਡੀ ਕਾਰਵਾਈ 1625 ਕਰੋੜ ਰੁਪਏ ਬੈਂਕ ਘਪਲੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਦਿੱਲੀ, ਮੁੰਬਈ, ਚੰਡੀਗੜ੍ਹ, ਪੰਚਕੂਲਾ ਤੇ ਅੰਬਾਲਾ ਦੇ ਟਿਕਾਣਿਆਂ ‘ਤੇ ਮਨੀ ਲਾਂਡਰਿੰਗ ਦੀ ਰੋਕਥਾਮ (ਪੀਐੱਮਐੱਲਏ) ਤਹਿਤ ਛਾਪੇਮਾਰੀ ਕੀਤੀ ਗਈ। ਇਸ ਮਾਮਲੇ 'ਚ ਪੈਰਾਬੋਲਿਕ ਡਰੱਗਜ਼ ਲਿਮਟਿਡ ਤੇ ਇਸ ਦੇ ਨਿਰਦੇਸ਼ਕਾਂ/ਪ੍ਰਮੋਟਰਾਂ ਪ੍ਰਣਵ ਗੁਪਤਾ ਤੇ ਵਿਨੀਤ ਗੁਪਤਾ ਨੇ 1,625 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਕੀਤੀ ਹੈ। ਜਿਸ ਵਿੱਚ ਦਿੱਲੀ ਵਿੱਚ 7 ਥਾਵਾਂ, ਮੁੰਬਈ ਵਿੱਚ 7 ਥਾਵਾਂ ਅਤੇ ਪੰਜਾਬ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਦੀ ਟੀਮਾਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਈਡੀ ਦੀ ਟੀਮ ਵੱਲ਼ੋਂ ਪੁੱਛਗਿੱਛ ਤੋਂ ਇਲਾਵਾ ਦਸਤਾਵੇਜ਼ ਵੀ ਬਾਰੀਕੀ ਨਾਲ ਖੰਗਾਲੇ ਜਾ ਰਹੇ ਹਨ। ਕੰਪਨੀ ਦੇ ਡਾਇਰੈਕਟਰਾਂ ਤੇ ਪ੍ਰਮੋਟਰਾਂ ਪ੍ਰਣਵ ਗੁਪਤਾ ਤੇ ਵਿਨੀਤ ਗੁਪਤਾ 'ਤੇ 1626 ਕਰੋੜ ਰੁਪਏ ਦੀ ਕਥਿਤ ਤੌਰ ਉਤੇ ਬੈਂਕ ਨਾਲ ਧੋਖਾਧੜੀ ਦੇ ਗੰਭੀਰ ਇਲਾਜ਼ਾਮ ਲੱਗੇ ਸਨ।
ਇਹ ਵੀ ਪੜ੍ਹੋ : Sultanpur Lodhi News: ਖ਼ੌਫਨਾਕ ਘਟਨਾ; ਅਧਿਆਪਕ ਨੇ ਨੌਜਵਾਨ ਨੂੰ ਕਾਰ ਦੇ ਬੋਨਟ 'ਤੇ ਲਟਕਾ ਕੇ 10 ਕਿਲੋਮੀਟਰ ਘੜੀਸਿਆ
ਚੰਡੀਗੜ੍ਹ ਸਥਿਤ ਫਾਰਮਾਸਿਊਟੀਕਲ ਕੰਪਨੀ ਪੈਰਾਬੋਲਿਕ ਡਰੱਗਜ਼ ਨਾਲ ਸਬੰਧਤ 1,625 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਅਸ਼ੋਕਾ 'ਵਰਸਿਟੀ ਦੇ ਪ੍ਰਣਬ ਗੁਪਤਾ ਅਤੇ ਵਿਨੀਤ ਗੁਪਤਾ ਖ਼ਿਲਾਫ਼ ਈਡੀ ਨੇ ਛਾਪੇਮਾਰੀ ਕੀਤੀ ਹੈ। ਮੁਲਜ਼ਮਾਂ ਨੇ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੱਡੇ ਕਰਜ਼ੇ ਲਏ ਅਤੇ ਫੰਡਾਂ ਦਾ ਗਬਨ ਕੀਤਾ। ਅਸ਼ੋਕਾ ਯੂਨੀਵਰਸਿਟੀ ਦੀ ਵੈੱਬਸਾਈਟ ਵਿਨੀਤ ਨੂੰ ਸੰਸਥਾਪਕ ਅਤੇ ਟਰੱਸਟੀ ਅਤੇ ਪ੍ਰਣਵ ਨੂੰ ਸਹਿ-ਸੰਸਥਾਪਕ ਵਜੋਂ ਦਰਸਾਉਂਦੀ ਹੈ। ਦੋਵੇਂ ਯੂਨੀਵਰਸਿਟੀ ਦੀ ਸੰਸਥਾਪਕ ਕਮੇਟੀ ਦੇ ਸੰਸਥਾਪਕ ਮੈਂਬਰ ਹਨ।
ਇਹ ਵੀ ਪੜ੍ਹੋ : Guru Gobind Singh Medical College Fire: ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਲੱਗੀ ਅੱਗ; ਮਰੀਜ਼ ਆਏ ਬਾਹਰ