ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਦੇ ਵੱਖ-ਵੱਖ 14 ਵਿਭਾਗਾਂ ‘ਚ ਚੇਅਰਮੈਨ ਨਿਯੁਕਤ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ।
Trending Photos
ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵਿਕਾਸ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਟੀਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਅਹਿਮ ਤੇ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਨਿਯੁਕਤ ਕੀਤੇ ਗਏ ਚੇਅਰਮੈਨਾਂ ਨੂੰ ਮੁਬਾਰਕਾਂ ਦਿੱਤੀਆਂ।
ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਬਣਾਉਣ ਲਈ ਸਾਡੀ ਟੀਮ ਦਾ ਕੀਤਾ ਜਾ ਰਿਹਾ ਹੈ ਵਿਸਥਾਰ…ਮਿਲ ਰਹੀਆਂ ਹਨ ਨਵੀਆਂ ਜ਼ਿੰਮੇਵਾਰੀਆਂ …ਵੱਖ-ਵੱਖ ਵਿਭਾਗਾਂ ਦੇ ਨਵੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ …ਸਭ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ.. pic.twitter.com/I5iCPVbmrj
— Bhagwant Mann (@BhagwantMann) August 31, 2022
ਮਾਨ ਸਰਕਾਰ ਵੱਲੋਂ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਇੰਦਰਜੀਤ ਮਾਨ ਨੂੰ ਪੰਜਾਬ ਖਾਧੀ ਐਂਡ ਵਿਲੇਜ ਇੰਡਸਟਰੀ ਬੋਰਡ ਦਾ ਚੇਅਰਮੈਨ, ਸੰਨੀ ਆਹਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਾ ਚੇਅਰਮੈਨ, ਨਰਿੰਦਰ ਸ਼ੇਰਗਿੱਲ ਨੂੰ ਮਿਲਕ ਫੀਡ ਦਾ ਚੇਅਰਮੈਨ ਲਗਾਇਆ ਹੈ।
WATCH LIVE TV