ਤਾਮਿਲਨਾਡੂ 'ਚ ਫੌਜ ਦਾ ਹੈਲੀਕਾਪਟਰ ਕ੍ਰੈਸ਼,ਇਲਾਕੇ 'ਚ ਸਰਚ ਆਪ੍ਰੇਸ਼ਨ ਜਾਰੀ
Advertisement

ਤਾਮਿਲਨਾਡੂ 'ਚ ਫੌਜ ਦਾ ਹੈਲੀਕਾਪਟਰ ਕ੍ਰੈਸ਼,ਇਲਾਕੇ 'ਚ ਸਰਚ ਆਪ੍ਰੇਸ਼ਨ ਜਾਰੀ

ਤਾਮਿਲਨਾਡੂ ਦੇ ਕੁਨੂਰ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਦੀ ਖਬਰਾਂ ਹਨ। ਇਸ ਹੈਲੀਕਾਪਟਰ 'ਚ CDS ਬਿਪਿਨ ਰਾਵਤ ਵੀ ਮੌਜੂਦ ਸਨ।

ਤਾਮਿਲਨਾਡੂ 'ਚ ਫੌਜ ਦਾ ਹੈਲੀਕਾਪਟਰ ਕ੍ਰੈਸ਼,ਇਲਾਕੇ 'ਚ ਸਰਚ ਆਪ੍ਰੇਸ਼ਨ ਜਾਰੀ

ਚੰਡੀਗੜ੍ਹ: ਤਾਮਿਲਨਾਡੂ ਦੇ ਕੁਨੂਰ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਦੀ ਖਬਰਾਂ ਹਨ। ਇਸ ਹੈਲੀਕਾਪਟਰ 'ਚ CDS ਬਿਪਿਨ ਰਾਵਤ ਵੀ ਮੌਜੂਦ ਸਨ। ਹੈਲੀਕਾਪਟਰ ਵਿੱਚ ਬਿਪਿਨ ਰਾਵਤ ਦੇ ਪਰਿਵਾਰਕ ਮੈਂਬਰ ਤੇ ਸਟਾਫ ਵੀ ਮੌਜੂਦ ਸੀ। ਇਹ ਹੈਲੀਕਾਪਟਰ ਕੁਨੂਰ ਨੇੜੇ ਨੀਲਗਿਰੀ ਪਹਾੜਾਂ  ਦੇ ਸੰਘਣੇ ਜੰਗਲਾਂ 'ਚ ਕ੍ਰੈਸ਼ ਹੋਇਆ ਹੈ।

 

ਫਿਲਹਾਲ ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹਨ। ਘਟਨਾ ਤੋਂ ਮਿਲ ਰਹੀਆ ਜਾਣਕਾਰੀਆਂ ਮੁਤਾਬਕ ਹੈਲੀਕਾਪਟਰ 'ਚ 14 ਲੋਕ ਸਵਾਰ ਸਨ, ਜਿਨਾਂ 'ਚ CDS ਬਿਪਿਨ ਰਾਵਤ ਤੇ ਉਹਨਾਂ ਦੀ ਪਤਨੀ ਵੀ ਮੌਜੂਦ ਸਨ। 

 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਪਿਨ ਰਾਵਤ ਨੂੰ ਸੱਟਾਂ ਲੱਗੀਆਂ ਹਨ ਤੇ ਉਹ ਇਸ ਵੇਲੇ ਇਲਾਜ ਅਧੀਨ ਹਨ। 

 

ਹੁਣ ਤੱਕ 11 ਲੋਕਾਂ ਦੀ ਮੌਤ ਦੀ ਖ਼ਬਰ ਹੈ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਉਧਰ ਕੇਂਦਰੀ ਕੈਬਨਿਟ ਦੀ ਹੰਗਾਮੀ ਮੀਟਿੰਗ ਵੀ ਇਸੇ ਵਿਚਕਾਰ ਸੱਦੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸੰਸਦ ਪਹੁੰਚ ਗਏ ਹਨ। ਸੂਤਰਾਂ ਮੁਤਾਬਕ ਰਾਜਨਾਥ ਸਿੰਘ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਜਾ ਸਕਦੇ ਹਨ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਇਸ ਦੁਰਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ।

Trending news