ਅੱਜ ਤੋਂ ਸ਼ੁਰੂ ਹੋਏ ਅੱਸੂ ਦੇ ਨਰਾਤੇ, ਮਾਂ ਦੁਰਗਾ ਦੇ ਨੌ ਰੂਪਾਂ ਦੀ ਹੋਵੇਗੀ ਪੂਜਾ, ਮੰਦਰਾਂ ਵਿੱਚ ਰੋਣਕਾਂ
Advertisement
Article Detail0/zeephh/zeephh1368513

ਅੱਜ ਤੋਂ ਸ਼ੁਰੂ ਹੋਏ ਅੱਸੂ ਦੇ ਨਰਾਤੇ, ਮਾਂ ਦੁਰਗਾ ਦੇ ਨੌ ਰੂਪਾਂ ਦੀ ਹੋਵੇਗੀ ਪੂਜਾ, ਮੰਦਰਾਂ ਵਿੱਚ ਰੋਣਕਾਂ

ਹਿੰਦੂ ਧਰਮ ਲਈ ਨਰਾਤੇ ਬਹੁਤ ਮਹੱਤਵਪੂਰਨ ਤਿਉਹਾਰ ਹੈ। ਅੱਸੂ ਦੇ ਨਰਾਤਿਆਂ ਦੇ  ਸ਼ੁਭ ਅਵਸਰ ‘ਤੇ ਦੇਵੀ ਦੁਰਗਾ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਹ ਤਿਉਹਾਰ ਨੌਂ ਦਿਨਾਂ ਲਈ ਮਨਾਇਆ ਜਾਂਦਾ ਹੈ। ਮਾਂ ਦੁਰਗਾ ਨੂੰ ਵੇਦਾਂ ਅਤੇ ਪੁਰਾਣਾਂ ਵਿਚ ਸ਼ਕਤੀ ਦਾ ਇਕ ਰੂਪ ਮੰਨਿਆ ਜਾਂਦਾ ਹੈ, ਜੋ ਇਸ ਸੰਸਾਰ ਨੂੰ ਅਸੁਰਾਂ ਤੋਂ ਬਚਾਉਂਦੇ ਹਨ। 

ਅੱਜ ਤੋਂ ਸ਼ੁਰੂ ਹੋਏ ਅੱਸੂ ਦੇ ਨਰਾਤੇ, ਮਾਂ ਦੁਰਗਾ ਦੇ ਨੌ ਰੂਪਾਂ ਦੀ ਹੋਵੇਗੀ ਪੂਜਾ, ਮੰਦਰਾਂ ਵਿੱਚ ਰੋਣਕਾਂ

ਚੰਡੀਗੜ੍ਹ- ਹਿੰਦੂ ਧਰਮ ਲਈ ਨਰਾਤੇ ਬਹੁਤ ਮਹੱਤਵਪੂਰਨ ਤਿਉਹਾਰ ਹੈ। ਅੱਸੂ ਦੇ ਨਰਾਤਿਆਂ ਦੇ ਸ਼ੁਭ ਅਵਸਰ ‘ਤੇ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਲਈ ਇਹ ਤਿਉਹਾਰ ਨੌਂ ਦਿਨਾਂ ਲਈ ਮਨਾਇਆ ਜਾਂਦਾ ਹੈ। ਮਾਂ ਦੁਰਗਾ ਨੂੰ ਵੇਦਾਂ ਅਤੇ ਪੁਰਾਣਾਂ ਵਿਚ ਸ਼ਕਤੀ ਦਾ ਇਕ ਰੂਪ ਮੰਨਿਆ ਜਾਂਦਾ ਹੈ, ਜੋ ਇਸ ਸੰਸਾਰ ਨੂੰ ਅਸੁਰਾਂ ਤੋਂ ਬਚਾਉਂਦੇ ਹਨ। 

ਨਰਾਤਿਆਂ ਦੇ ਪਹਿਲੇ ਦਿਨ ਹੀ ਮੰਦਰਾਂ ਵਿੱਚ ਰੋਣਕਾਂ ਦਿਖਾਈ ਦੇ ਰਹੀਆਂ ਹਨ ਤੇ ਮੰਦਰਾ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਹੈ। ਚੰਡੀਗੜ੍ਹ-ਪੰਚਕੂਲਾ ਦੇ ਮਨਸਾ ਦੇਵੀ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਨਤਮਸਤਕ ਹੋ ਰਹੇ ਹਨ। ਸੰਗਤਾਂ ਵਿੱਚ ਮਾਤਾ ਰਾਣੀ ਦੇ ਦਰਸ਼ਨਾ ਦਾ ਬਹੁਤ ਉਤਸ਼ਾਹ ਹੈ। ਪ੍ਰਸ਼ਾਸਨ ਵੱਲੋਂ ਵੀ ਨਰਾਤਿਆਂ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਹਨ। ਮੰਦਰਾ ਵਿੱਚ ਸਕਿਉਰਟੀ ਵੀ ਤੈਨਾਤ ਕੀਤੀ ਗਈ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਕਮੇਟੀ ਵੱਲੋਂ ਵੀ ਪ੍ਰਬੰਧ ਕੀਤੇ ਗਏ ਹਨ।

ਨਰਾਤਿਆਂ ਵਿੱਚ ਦੁਰਗਾ ਮਾਤਾ ਦੇ ਕਿਹੜੇ 9 ਰੂਪਾਂ ਦੀ ਪੂਜਾ ਹੁੰਦੀ ਹੈ ਤੁਸੀ ਵੀ ਜਾਣੋ -

1. ਮਾਂ ਸ਼ੈਲਪੁਤਰੀ
2. ਮਾਂ ਬ੍ਰਹਮਾਚਾਰਿਨੀ
3. ਮਾਂ ਚੰਦਰਘੰਟਾ
4. ਮਾਂ ਕੁਸ਼ਮੰਦਾ
5. ਮਾਂ ਸਕੰਦ ਮਾਤਾ
6. ਮਾਂ ਕਤਿਆਯਨੀ
7. ਮਾਂ ਕਲਰਾਤਰੀ
8. ਮਾਂ ਮਹਾਗੌਰੀ
9. ਮਾਤਾ ਸਿਧੀਦਾਤਰੀ

ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਮਾਂ ਦੁਰਗਾ ਦਾ ਅਸ਼ਰੀਵਾਦ ਲੈਣ ਲਈ 9 ਦਿਨ ਲਈ ਵਰਤ ਰੱਖਿਆ ਜਾਂਦਾ ਹੈ। ਇਨ੍ਹਾਂ 9 ਦਿਨਾਂ ਦੌਰਾਨ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਸ਼ਕਤੀ ਪ੍ਰਾਪਤ ਕਰਨ ਲਈ ਅਧਿਆਤਮਿਕ ਅਭਿਆਸ ਵੀ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਅਸ਼ਵਿਨ ( ਅੱਸੂ ) ਮਹੀਨੇ ਦੀ ਪ੍ਰਤਿਪਦਾ ਤੋਂ ਲੈ ਕੇ ਨਵਮੀ ਤਿਥੀ ਤੱਕ ਨਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। 

WATCH LIVE TV

Trending news