KL Rahul Athiya Shetty Wedding: ਵਿਆਹ ਦੇ ਬੰਧਨ 'ਚ ਬੱਝੇ KL ਰਾਹੁਲ ਤੇ ਆਥੀਆ ਸ਼ੈੱਟੀ! ਵੇਖੋ ਖੂਬਸੂਰਤ ਤਸਵੀਰਾਂ
Advertisement
Article Detail0/zeephh/zeephh1541233

KL Rahul Athiya Shetty Wedding: ਵਿਆਹ ਦੇ ਬੰਧਨ 'ਚ ਬੱਝੇ KL ਰਾਹੁਲ ਤੇ ਆਥੀਆ ਸ਼ੈੱਟੀ! ਵੇਖੋ ਖੂਬਸੂਰਤ ਤਸਵੀਰਾਂ

KL Rahul Athiya Shetty Wedding Pics: KL ਰਾਹੁਲ ਅਤੇ ਆਥੀਆ ਸ਼ੈੱਟੀ ਇਕ ਦੂਜੇ ਦੇ ਹੋ ਗਏ ਹਨ। ਉਨ੍ਹਾਂ ਦੋਵਾਂ ਦੀਆਂ ਵਿਆਹ ਦੀਆਂ ਤਸਵੀਰਾਂ ਬੇਹੱਦ ਹੀ ਖੂਬਸੂਰਤ ਹਨ। 

KL Rahul Athiya Shetty Wedding: ਵਿਆਹ ਦੇ ਬੰਧਨ 'ਚ ਬੱਝੇ KL ਰਾਹੁਲ ਤੇ ਆਥੀਆ ਸ਼ੈੱਟੀ! ਵੇਖੋ ਖੂਬਸੂਰਤ ਤਸਵੀਰਾਂ

KL Rahul-Athiya Shetty wedding Pics: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸੁਨੀਲ ਸ਼ੈੱਟੀ (Suniel Shetty)ਦੀ ਬੇਟੀ ਆਥੀਆ (Athiya Shetty) ਅਤੇ ਭਾਰਤੀ ਟੀਮ ਦੇ ਬੱਲੇਬਾਜ਼ ਕੇਐੱਲ ਰਾਹੁਲ (KL Rahul) ਅੱਜ ਵਿਆਹ (KL Rahul Athiya Shetty Picture) ਦੇ ਬੰਧਨ 'ਚ ਬੱਝ ਗਏ ਹਨ। ਕਿਹਾ ਜਾ ਰਿਹਾ ਹੈ ਕਿ ਸੁਨੀਲ ਸ਼ੈੱਟੀ ਅਤੇ ਰਾਹੁਲ ਦਾ ਪਰਿਵਾਰ ਵਿਆਹ ਤੋਂ ਬਾਅਦ ਦੋ ਵੱਡੇ ਰਿਸੈਪਸ਼ਨ ਵੀ ਦੇਵੇਗਾ। ਇਹ ਵਿਆਹ ਬਾਲੀਵੁੱਡ ਸੁਪਰਸਟਾਰ ਸੁਨੀਲ ਸ਼ੈਟੀ (Suniel Shetty) ਦੇ ਮੁੰਬਈ ਸਥਿਤ ਘਰ 'ਚ ਹੋਇਆ ਹੈ। ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਸਿਰਫ ਕੁਝ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ।

ਖਬਰਾਂ ਮੁਤਾਬਕ ਦੋਹਾਂ ਦਾ ਵਿਆਹ ਪੂਰੀਆਂ ਰਸਮਾਂ ਨਾਲ ਹੋਇਆ। ਇਸ ਦੌਰਾਨ ਹੁਣ ਦੋਵਾਂ ਦੇ ਵਿਆਹ ਦੀਆਂ ਪਹਿਲੀਆਂ (KL Rahul-Athiya Shetty wedding Pics) ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਆਥੀਆ ਨੇ ਆਪਣੇ ਸੋਸ਼ਲ ਮੀਡੀਆ 'ਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਲਿਖਿਆ ਹੈ, 'ਅੱਜ, ਸਾਡੇ ਪਿਆਰੇ ਲੋਕਾਂ ਨਾਲ, ਅਸੀਂ ਉਸ ਘਰ ਵਿੱਚ ਵਿਆਹ ਕਰਵਾ ਲਿਆ, ਜਿਸ ਨੇ ਸਾਨੂੰ ਬੇਅੰਤ ਖੁਸ਼ੀ ਅਤੇ ਸ਼ਾਂਤੀ ਦਿੱਤੀ ਹੈ। ਸ਼ੁਕਰਗੁਜ਼ਾਰ ਅਤੇ ਪਿਆਰ ਨਾਲ ਭਰੇ ਦਿਲ ਨਾਲ, ਅਸੀਂ ਏਕਤਾ ਦੀ ਇਸ ਯਾਤਰਾ 'ਤੇ ਤੁਹਾਡੇ ਆਸ਼ੀਰਵਾਦ ਦੀ ਮੰਗ ਕਰਦੇ ਹਾਂ।

ਦੱਸ ਦੇਈਏ ਕਿ ਕੇਐੱਲ ਰਾਹੁਲ ਦੇ ਵਿਆਹ 'ਚ ( KL Rahul-Athiya Shetty wedding Pics)ਕੁਝ ਕ੍ਰਿਕਟਰ ਵੀ ਪਹੁੰਚੇ, ਜਦਕਿ ਨਿਊਜ਼ੀਲੈਂਡ ਖਿਲਾਫ ਮੈਚ ਕਾਰਨ ਟੀਮ ਇੰਡੀਆ ਦੇ ਕਈ ਸਿਤਾਰੇ ਵਿਆਹ 'ਚ ਨਹੀਂ ਪਹੁੰਚ ਸਕੇ। ਇਸ ਦੇ ਨਾਲ ਇਸ ਵਿਆਹ ਵਿੱਚ ਆਥੀਆ (Athiya Shetty) ਦੇ ਦੋਸਤ ਅਤੇ ਸਟਾਰ ਬੱਚੇ ਕ੍ਰਿਸ਼ਨਾ ਸ਼ਰਾਫ ਅਤੇ ਅੰਸ਼ੁਲਾ ਕਪੂਰ ਵੀ ਵਿਆਹ ਦਾ ਹਿੱਸਾ ਬਣਨ ਲਈ ਪਹੁੰਚੇ। ਕ੍ਰਿਸ਼ਨਾ ਜੈਕੀ ਸ਼ਰਾਫ ਦੀ ਬੇਟੀ ਹੈ ਅਤੇ ਅੰਸ਼ੁਲਾ ਬੋਨੀ ਕਪੂਰ ਦੀ ਬੇਟੀ ਹੈ। 

ਇਹ ਵੀ ਪੜ੍ਹੋ: Sarkari Naukri 2023: ਬਿਨਾਂ ਲਿਖਤੀ ਪੇਪਰ ਮਿਲੇਗੀ ਸਰਕਾਰੀ ਨੌਕਰੀ; ਜਲਦ ਕਰੋ ਅਪਲਾਈ !  

ਦੱਸਣਯੋਗ ਹੈ ਕਿ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੀ ਪਹਿਲੀ ਮੁਲਾਕਾਤ ਇੱਕ ਕਾਮਨ ਫਰੈਂਡ ( KL Rahul-Athiya Shetty wedding Pics) ਰਾਹੀਂ ਹੋਈ ਸੀ। ਗੱਲਬਾਤ ਸ਼ੁਰੂ ਹੋਈ ਅਤੇ ਦੋਵੇਂ ਦੋਸਤ ਬਣ ਗਏ। ਇਕੱਠੇ ਸਮਾਂ ਬਿਤਾਉਂਦੇ ਹੋਏ, ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਦੋਵੇਂ ਹਮੇਸ਼ਾ ਹੀ ਸੁਰਖੀਆਂ 'ਚ ਰਹੇ ਹਨ ਪਰ ਇਸ ਦੇ ਬਾਵਜੂਦ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਰਿਲੇਸ਼ਨਸ਼ਿਪ 'ਚ ਹੋਣ ਦੇ ਬਾਵਜੂਦ ਦੋਵੇਂ ਕਰੀਬ ਡੇਢ ਸਾਲ ਤੱਕ ਕਦੇ ਵੀ ਇਕ-ਦੂਜੇ ਨਾਲ ਨਜ਼ਰ ਨਹੀਂ ਆਏ ਅਤੇ ਨਾ ਹੀ ਦੋਵਾਂ ਨੇ ਕਦੇ ਇਕੱਠੇ ਤਸਵੀਰਾਂ ਪੋਸਟ ਕੀਤੀਆਂ ਹਨ।

Trending news