ਪੰਜਾਬ ਪੁਲਿਸ ਇੰਟੈਲੀਜੈਂਸ ਹੈਡਕੁਆਰਟਰ 'ਤੇ ਹਮਲਾ, ਸੁਰੱਖਿਆ 'ਤੇ ਸਵਾਲ, ਸੀ.ਐਮ. ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ
Advertisement

ਪੰਜਾਬ ਪੁਲਿਸ ਇੰਟੈਲੀਜੈਂਸ ਹੈਡਕੁਆਰਟਰ 'ਤੇ ਹਮਲਾ, ਸੁਰੱਖਿਆ 'ਤੇ ਸਵਾਲ, ਸੀ.ਐਮ. ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ

ਮੁਹਾਲੀ ਦੇ ਐਸ.ਪੀ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਮੂਲੀ ਧਮਾਕਾ ਹੋਇਆ ਹੈ। ਇਹ ਹਮਲਾ ਇਮਾਰਤ ਦੇ ਬਾਹਰੋਂ ਹੋਇਆ। ਇਸ 'ਤੇ ਰਾਕੇਟ ਵਰਗੀ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। 

ਪੰਜਾਬ ਪੁਲਿਸ ਇੰਟੈਲੀਜੈਂਸ ਹੈਡਕੁਆਰਟਰ 'ਤੇ ਹਮਲਾ, ਸੁਰੱਖਿਆ 'ਤੇ ਸਵਾਲ, ਸੀ.ਐਮ. ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ

ਚੰਡੀਗੜ: ਮੋਹਾਲੀ 'ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹਮਲਾ ਹੋਇਆ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਇੰਟੈਲੀਜੈਂਸ ਵਿੰਗ ਦੀ ਦੂਜੀ ਮੰਜ਼ਿਲ 'ਤੇ ਸਾਹਮਣੇ ਵਾਲੇ ਪਾਸੇ ਹੋਇਆ ਹੈ, ਜਿਸ ਕਾਰਨ ਦਫਤਰ ਦੇ ਸ਼ੀਸ਼ੇ ਟੁੱਟ ਗਏ। ਮੁਹਾਲੀ ਦੇ ਐਸ.ਪੀ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਮੂਲੀ ਧਮਾਕਾ ਹੋਇਆ ਹੈ। ਇਹ ਹਮਲਾ ਇਮਾਰਤ ਦੇ ਬਾਹਰੋਂ ਹੋਇਆ। ਇਸ 'ਤੇ ਰਾਕੇਟ ਵਰਗੀ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਡੇ ਸੀਨੀਅਰ ਅਧਿਕਾਰੀ ਅਤੇ ਐਫ.ਐਸ.ਐਲ. ਟੀਮ ਇਸ ਦੀ ਜਾਂਚ ਕਰ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਨੂੰ ਅੱਤਵਾਦੀ ਹਮਲਾ ਮੰਨਿਆ ਜਾ ਸਕਦਾ ਹੈ ਮੋਹਾਲੀ ਦੇ ਐਸ.ਪੀ. ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।

 

ਮੁੱਖ ਮੰਤਰੀ ਭਗਵੰਤ ਮਾਨ ਨੇ ਡੀ.ਜੀ.ਪੀ. ਤੋਂ ਮੰਗੀ ਰਿਪੋਰਟ

ਮੀਡੀਆ ਸੂਤਰਾਂ ਮੁਤਾਬਕ ਧਮਾਕਾ ਸ਼ਾਮ ਕਰੀਬ 7.30 ਵਜੇ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਟਨਾ ਦੀ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਨੇ ਡੀ.ਜੀ.ਪੀ. ਤੋਂ ਮਾਮਲੇ ਦੀ ਪੂਰੀ ਜਾਣਕਾਰੀ ਲੈ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਇੰਟੈਲੀਜੈਂਸ ਦਫ਼ਤਰ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਪਰ ਇਸ ਹਮਲੇ ਨੇ ਇਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਸ ਨੇ ਪੂਰੇ ਇਲਾਕੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈੱਡਕੁਆਰਟਰ ਦੇ ਬਾਹਰ ਤੋਂ ਕੁਝ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮੀਡੀਆ ਨੂੰ ਵੀ ਦਫ਼ਤਰ ਤੋਂ ਦੂਰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨਿਕ ਅਮਲਾ ਮੌਕੇ 'ਤੇ ਪਹੁੰਚ ਗਿਆ ਹੈ। ਇਮਾਰਤ ਦੇ ਆਲੇ-ਦੁਆਲੇ ਕੋਈ ਰਿਹਾਇਸ਼ੀ ਇਲਾਕਾ ਨਹੀਂ ਹੈ।

ਧਮਾਕੇ ਵਿੱਚ ਇਮਾਰਤ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ

ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦਫਤਰ ਛੁੱਟੀ 'ਤੇ ਸੀ ਅਤੇ ਜ਼ਿਆਦਾਤਰ ਕਰਮਚਾਰੀ ਚਲੇ ਗਏ ਸਨ। ਇਸ ਕਾਰਨ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੋਮਵਾਰ ਰਾਤ 10:00 ਵਜੇ ਆਈ.ਟੀ. ਟੀਮ ਤੋਂ ਲੈ ਕੇ ਹੋਰ ਪੁਲਿਸ ਦਸਤੇ ਮੌਕੇ 'ਤੇ ਪਹੁੰਚ ਗਏ ਸਨ।

 

ਇਕ ਦਿਨ ਪਹਿਲਾਂ ਤਰਨਤਾਰਨ ਵਿਚ ਮਿਲੀ ਸੀ ਧਮਾਕਾਖੇਜ਼ ਸਮੱਗਰੀ

ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ। ਬੀਤੇ ਦਿਨ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਡੇਢ ਕਿਲੋ ਆਰਡੀਐਕਸ ਅਤੇ ਹੋਰ ਵਿਸਫੋਟਕ ਸਮੱਗਰੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਆਈ.ਈ.ਡੀ. ਨੂੰ ਡੀਐਕਟੀਵੇਟ ਕਰਕੇ ਆਰਡੀਐਕਸ ਭੇਜਣ ਵਾਲੇ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਸਫੋਟਕ ਸਮੱਗਰੀ ਤੁਰੰਤ ਪੁਲਿਸ ਟੀਮ ਨੂੰ ਚੌਕਸ ਕੀਤਾ ਗਿਆ ਅਤੇ ਜਾਂਚ ਦੌਰਾਨ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ ਇੱਕ ਕਾਲੇ ਰੰਗ ਦਾ ਬਕਸਾ ਮਿਲਿਆ, ਜਿਸ ਵਿੱਚ ਆਈ.ਈ.ਡੀ. ਟਾਈਮਰ, ਡਾਟਾਨੈੱਟ, ਬੈਟਰੀ ਅਤੇ ਸ਼ਰਾਪਨਲ ਬਰਾਮਦ ਹੋਇਆ। ਇਸ ਵਿੱਚ ਕਰੀਬ ਡੇਢ ਕਿਲੋ ਆਰਡੀਐਕਸ ਸੀ।

 

ਹਮਲਾ ਦਿਨ ਵੇਲੇ ਹੋ ਜਾਂਦਾ ਤਾਂ ਹੋ ਸਕਦਾ ਸੀ ਵੱਡਾ ਨੁਕਸਾਨ

ਜਦੋਂ ਹਮਲਾ ਹੋਇਆ ਉਸ ਸਮੇਂ ਸਿਰਫ਼ ਰਾਤ ਦੀ ਡਿਊਟੀ ਕਰਨ ਵਾਲੀ ਟੀਮ ਮੌਜੂਦ ਸੀ। ਇਸ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਹੈੱਡਕੁਆਰਟਰ ਦੇ ਆਲੇ-ਦੁਆਲੇ ਇਕ ਪ੍ਰਾਈਵੇਟ ਹਸਪਤਾਲ ਅਤੇ ਸਕੂਲ ਵੀ ਹੈ। ਇਸ ਤੋਂ ਅੱਗੇ ਮੁਹਾਲੀ ਦੇ ਐਸ.ਐਸ.ਪੀ. ਦਾ ਦਫ਼ਤਰ ਹੈ।

 

 

 

Trending news