Barnala Road Accident News: ਸੰਘਣੀ ਧੁੰਦ ਕਰਕੇ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਲੋਕ ਜ਼ਖਮੀ
Advertisement
Article Detail0/zeephh/zeephh1472831

Barnala Road Accident News: ਸੰਘਣੀ ਧੁੰਦ ਕਰਕੇ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਲੋਕ ਜ਼ਖਮੀ

ਪਹਾੜਾਂ 'ਚ ਹੋ ਰਹੀ ਬਰਫ਼ਬਾਰੀ ਕਰਕੇ ਪੰਜਾਬ 'ਚ ਠੰਡ ਵਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਠੰਡ ਵਧਣ ਦੇ ਅਸਰ ਹਨ

 

Barnala Road Accident News: ਸੰਘਣੀ ਧੁੰਦ ਕਰਕੇ ਵਾਪਰਿਆ ਭਿਆਨਕ ਸੜਕ ਹਾਦਸਾ, ਕਈ ਲੋਕ ਜ਼ਖਮੀ

Barnala Road Accident News (ਬਰਨਾਲਾ ਸੜਕ ਹਾਦਸਾ): ਪੰਜਾਬ 'ਚ ਠੰਢ ਨਾਲ ਵਧ ਰਹੀ ਸੰਘਣੀ ਧੁੰਦ  ਕਾਰਨ ਕਈ ਸੜਕੀ ਹਾਦਸੇ ਵਾਪਰ ਰਹੇ ਹਨ ਅਤੇ ਸੰਘਣੀ ਧੁੰਦ ਕਰਕੇ ਰਾਤ ਨੂੰ ਠੀਕ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਹੈ। ਅਜਿਹੇ 'ਚ ਵਾਹਨ ਚਾਲਕ ਰਸਤੇ 'ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। 
 
ਅਜਿਹਾ ਹੀ ਇੱਕ ਸੜਕ ਹਾਦਸਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਤਪਾ ਦੇ ਨੇੜੇ ਬਠਿੰਡਾ-ਚੰਡੀਗੜ੍ਹ ਦੇ ਮੁੱਖ ਮਾਰਗ 'ਤੇ ਵਾਪਰਿਆ ਜਦੋਂ ਸੰਘਣੀ ਧੁੰਦ ਕਰਕੇ 8 ਵਾਹਨ ਆਪਸ ਵਿੱਚ ਟਕਰਾ ਗਏ। ਵਾਹਨਾਂ ਦੀ ਟੱਕਰ ਕਰਕੇ ਕਈ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਤਕਰੀਬਨ 5 ਬੱਕਰੀਆਂ ਦੀ ਮੌਤ ਵੀ ਹੋ ਗਈ।
 
ਇਸ ਸੜਕ ਹਾਦਸੇ ਤੋਂ ਬਾਅਦ ਉਕਤ ਚਸ਼ਮਦੀਦਾਂ ਨੇ ਨਵੇਂ ਬਣੇ ਓਵਰਬ੍ਰਿਜ ਦੇ ਪ੍ਰਬੰਧਕਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਓਵਰਬ੍ਰਿਜ ਬਣਾਉਣ ਵਾਲੀ ਕੰਪਨੀ ਵੱਲੋਂ ਸੜਕ 'ਤੇ ਕੋਈ ਸਾਈਨ ਬੋਰਡ ਨਹੀਂ ਲਗਾਇਆ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। News ਰਿਪੋਰਟ ਦੇ ਮੁਤਾਬਕ Barnala Road Accident 'ਚ ਜ਼ਖਮੀ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। 
 
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਦੀ ਸਵੇਰ ਨੂੰ ਸੰਗਰੂਰ ਦੇ ਵਿਧਾਨਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਜ਼ਦੀਕ ਇੱਕ ਬੁਲੇਟ ਫਾਰਚੂਨਰ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਬੁਲੇਟ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਵੀ ਹੋ ਗਈ ਸੀ। ਇਨ੍ਹਾਂ ਨੌਜਵਾਨਾਂ ਦੀ ਪਛਾਣ ਬਿੰਦਰ ਸਿੰਘ ਅਤੇ ਚਮਕੌਰ ਸਿੰਘ ਵਜੋਂ ਹੋਈ ਹੈ ਅਤੇ ਇਹ ਦੋਵੇਂ ਪਿੰਡ ਡੂਡੀਆਂ ਦੇ ਰਹਿਣ ਵਾਲੇ ਸਨ।  

ਹੋਰ ਪੜ੍ਹੋ: ਕੋਲੰਬੀਆ 'ਚ ਜ਼ਮੀਨ ਖਿਸਕਣ ਕਾਰਨ ਵਾਪਰਿਆ ਹਾਦਸਾ, 8 ਬੱਚਿਆਂ ਸਮੇਤ 34 ਲੋਕਾਂ ਦੀ ਹੋਈ ਮੌਤ

ਪਹਾੜਾਂ 'ਚ ਹੋ ਰਹੀ ਬਰਫ਼ਬਾਰੀ ਕਰਕੇ ਪੰਜਾਬ 'ਚ ਠੰਡ ਵਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਠੰਡ ਵਧਣ ਦੇ ਅਸਰ ਹਨ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਸੰਗਨੀ ਧੁੰਦ ਹੋਰ ਤੇਜ਼ੀ ਨਾਲ ਵਧ ਸਕਦੀ ਹੈ।

ਹੋਰ ਪੜ੍ਹੋ: ਸ਼ਹਿਰੀ ਕਿਸਾਨਾਂ ਦੀ ਸੋਚ ਵੇਖ ਰਹਿ ਜਾਓਗੇ ਹੈਰਾਨ, ਐਪ ਰਾਹੀਂ ਘਰ- ਘਰ ਪਹੁੰਚਾ ਰਹੇ ਸਬਜ਼ੀਆਂ

(Apart from news related to Barnala's road accident, stay tuned to Zee PHH)

Trending news