Colombia landslide: ਕੋਲੰਬੀਆ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਦੀ ਲਪੇਟ 'ਚ ਇਕ ਬੱਸ ਆ ਗਈ। ਹਾਦਸੇ ਦੇ ਸਮੇਂ ਬੱਸ 'ਚ 40 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ 'ਚੋਂ 34 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
Trending Photos
Landslide In Colambia news: ਦੱਖਣੀ ਅਮਰੀਕੀ ਦੇਸ਼ ਕੋਲੰਬੀਆ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹਾਦਸਾ ਕੋਲੰਬੀਆ 'ਚ ਜ਼ਮੀਨ ਖਿਸਕਣ (Landslide In Colambia) ਕਾਰਨ ਕਰਕੇ ਵਾਪਰਿਆ ਹੈ ਅਤੇ ਇਸ ਹਾਦਸੇ ਵਿਚ ਕਰੀਬ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਗਿਣਤੀ 'ਚ ਲੋਕ ਫਸੇ ਹੋਏ ਹਨ। ਮੀਂਹ ਕਾਰਨ ਰਿਸਾਰਲਡਾ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਕਈ ਵਾਹਨ ਦੱਬ ਗਏ। ਕੋਲੰਬੀਆ ਦੇ ਗ੍ਰਹਿ ਮੰਤਰੀ ਅਲਫੋਂਸੋ ਪ੍ਰਦਾ ਨੇ ਦੱਸਿਆ ਕਿ ਫਿਲਹਾਲ 33 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ 'ਚ 3 ਨਾਬਾਲਗ ਵੀ ਸ਼ਾਮਲ ਹਨ। 9 ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਹੈ।
ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਤਬਾਹੀ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ। ਦੇਸ਼ ਦੀ ਰਾਜਧਾਨੀ ਬੋਗੋਟਾ ਤੋਂ 230 ਕਿਲੋਮੀਟਰ ਦੂਰ ਪਹਾੜੀ ਇਲਾਕੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ (Landslide In Colambia) ਦੀ ਘਟਨਾ ਵਾਪਰੀ। ਕੌਫੀ ਉਤਪਾਦਨ ਲਈ ਮਸ਼ਹੂਰ ਇਹ ਖੇਤਰ ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਕਈ ਵਾਹਨ ਦੱਬ ਗਿਆ। ਬੱਸ ਕੈਲੀ ਅਤੇ ਕੋਂਡੋਟੋ ਸ਼ਹਿਰ ਦੇ ਵਿਚਕਾਰ ਜਾ ਰਹੀ ਸੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਮਸ਼ਹੂਰ ਗਾਇਕਾਂ ਤੇ ਪ੍ਰੋਡਿਊਸਰਾਂ ਤੋਂ ਹੋਵੇਗੀ ਪੁੱਛ ਗਿੱਛ: ਸੂਤਰ
ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਚਸ਼ਮਦੀਦਾਂ ਨੂੰ ਦੱਸਿਆ। ਉਸ ਨੇ ਕਿਹਾ- ਪਹਿਲਾਂ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ। ਇਸ ਕਾਰਨ ਸੜਕ ਬੰਦ ਹੋ ਗਈ। ਪਿੱਛੇ ਆ ਰਹੀਆਂ ਗੱਡੀਆਂ ਰੁਕ ਗਈਆਂ। ਹਾਦਸੇ ਤੋਂ ਬਾਅਦ ਅਚਾਨਕ ਜ਼ਮੀਨ ਖਿਸਕਣ (Landslide In Colambia) ਕਾਰਨ ਇੱਥੇ ਇੱਕ ਜੀਪ, ਬੱਸ ਅਤੇ ਮੋਟਰਸਾਈਕਲ ਰੁਕ ਗਏ। ਮਲਬਾ ਇੰਨੀ ਤੇਜ਼ੀ ਨਾਲ ਹੇਠਾਂ ਆ ਗਿਆ ਕਿ ਕੋਈ ਬਚ ਨਹੀਂ ਸਕਿਆ। ਬੱਸ ਵਿੱਚ 2 ਡਰਾਈਵਰ ਸਵਾਰ ਸਨ। ਕਈ ਯਾਤਰੀ ਵੀ ਸਵਾਰ ਸਨ।
ਕੋਲੰਬੀਆ (Landslide In Colambia) ਇਸ ਸਮੇਂ ਲਗਭਗ 40 ਸਾਲਾਂ ਵਿੱਚ ਆਪਣੇ ਸਭ ਤੋਂ ਖਰਾਬ ਮਾਨਸੂਨ ਦਾ ਸਾਹਮਣਾ ਕਰ ਰਿਹਾ ਹੈ ਅਤੇ ਬਾਰਸ਼ ਬੁਨਿਆਦੀ ਢਾਂਚੇ ਲਈ ਨਿਯੰਤਰਿਤ ਕਰਨਾ ਮੁਸ਼ਕਲ ਸਾਬਤ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮੀਂਹ ਕਾਰਨ ਕਈ ਸੜਕਾਂ (Landslide In Colambia) ਪ੍ਰਭਾਵਿਤ ਹੋਈਆਂ ਅਤੇ ਘੱਟੋ-ਘੱਟ 270 ਲੋਕਾਂ ਦੀ ਜਾਨ ਚਲੀ ਗਈ। ਦੱਸਣਯੋਗ ਹੈ ਕਿ ਕੋਲੰਬੀਆ ਦੀ ਨੈਸ਼ਨਲ ਯੂਨਿਟ ਫਾਰ ਡਿਜ਼ਾਸਟਰ ਰਿਸਕ ਮੈਨੇਜਮੈਂਟ (UNGRD) ਦੇ ਅਨੁਸਾਰ, 2022 ਵਿੱਚ ਹੁਣ ਤੱਕ 216 ਲੋਕਾਂ ਦੀ ਮੌਤ ਹੋ ਚੁੱਕੀ ਹੈ। 5 ਲੱਖ 38 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ।