Barnala News: ਪਤਨੀ ਤੇ ਸੱਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ; ਵੀਡੀਓ ਬਣਾ ਕੇ ਸਹੁਰੇ ਪਰਿਵਾਰ ਦੇ ਤਸ਼ੱਦਦ ਦੀ ਵਿਥਿਆ ਦੱਸੀ
Advertisement
Article Detail0/zeephh/zeephh2369383

Barnala News: ਪਤਨੀ ਤੇ ਸੱਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ; ਵੀਡੀਓ ਬਣਾ ਕੇ ਸਹੁਰੇ ਪਰਿਵਾਰ ਦੇ ਤਸ਼ੱਦਦ ਦੀ ਵਿਥਿਆ ਦੱਸੀ

ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ਛੰਨਾ ਤੋਂ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ 30 ਸਾਲਾਂ ਨੌਜਵਾਨ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਖੁਦਕੁਸ਼ੀ ਸਮੇਂ ਵੀਡੀਓ ਬਣਾ ਕੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸ ਦੀ ਪਤਨੀ ਅਤੇ ਸੱਸ ਮਾਨਸਿਕ ਰੂਪ ਵਿੱਚ ਉਸ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸ ਕਾਰਨ ਉਹ ਆਪਣੀ ਜ਼ਿੰਦਗੀ ਖ਼ਤਮ ਕਰ

Barnala News: ਪਤਨੀ ਤੇ ਸੱਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ; ਵੀਡੀਓ ਬਣਾ ਕੇ ਸਹੁਰੇ ਪਰਿਵਾਰ ਦੇ ਤਸ਼ੱਦਦ ਦੀ ਵਿਥਿਆ ਦੱਸੀ

Barnala News (ਦਵਿੰਦਰ ਸ਼ਰਮਾ): ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ਛੰਨਾ ਤੋਂ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ 30 ਸਾਲਾਂ ਨੌਜਵਾਨ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਖੁਦਕੁਸ਼ੀ ਸਮੇਂ ਵੀਡੀਓ ਬਣਾ ਕੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸ ਦੀ ਪਤਨੀ ਅਤੇ ਸੱਸ ਮਾਨਸਿਕ ਰੂਪ ਵਿੱਚ ਉਸ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸ ਕਾਰਨ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਰਿਹਾ ਹੈ। ਉਸ ਨੇ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਪਤੀ-ਪਤਨੀ ਦਾ ਰਿਸ਼ਤਾ ਬਹੁਤ ਮਜ਼ਬੂਤ ਹੁੰਦਾ ਹੈ ਪਰ ਜੇਕਰ ਪਤਨੀ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਉਤੇ ਦਾਜ ਅਤੇ ਕੁੱਟਮਾਰ ਦੇ ਝੂਠੇ ਮੁਕੱਦਮੇ ਦਰਜ ਕਰਵਾਉਣ ਲੱਗੇ ਤਾਂ ਉਸ ਦਾ ਹੱਸਦਾ-ਖੇਡਦਾ ਪਰਿਵਾਰ ਬਰਬਾਦ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਹਿਗੜ੍ਹ ਛੰਨਾ ਤੋਂ ਸਾਹਮਣੇ ਆਇਆ ਹੈ। ਜਿਥੇ ਪਤਨੀ ਨੇ ਆਪਣੀ ਮਾਂ ਦੇ ਪਿੱਛੇ ਲੱਗ ਕੇ ਹੱਸਦੇ-ਖੇਡਦੇ ਪਰਿਵਾਰ ਨੂੰ ਛੱਡ ਕੇ ਪੇਕੇ ਘਰ ਚਲੀ ਗਈ।

ਨੌਜਵਾਨ ਗੁਰਦਾਸ ਸਿੰਘ ਪੁੱਤਰ ਬਲੋਰ ਸਿਘ ਵਾਸੀ ਫਤਹਿਗੜ੍ਹ ਛੰਨਾ ਜੋ ਮਾਪਿਆਂ ਦਾ ਇਕਲੌਤਾ ਬੇਟਾ ਸੀ। ਜੋ ਆਪਣੇ ਹਿੱਸੇ ਦੀ ਡੇਢ ਏਕੜ ਜ਼ਮੀਨ ਉਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਸਹਿਯੋਗ ਕਰਦਾ ਸੀ, ਜਿਸ ਦੇ ਮਾਤਾ-ਪਿਤਾ ਨੇ ਆਪਣੇ ਇਲਕੌਤੇ ਬੇਟੇ ਦਾ ਵਿਆਹ 2015 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੀਮਸਾ ਵਾਸੀ ਨਵਦੀਪ ਕੌਰ ਨਾਲ ਕਰਵਾਇਆ ਸੀ।

ਵਿਆਹ ਕੁਝ ਸਮਾਂ ਬਾਅਦ ਹੀ ਪਤਨੀ ਅਤੇ ਸੱਸ ਕਾਰਨ ਪਰਿਵਾਰ ਵਿੱਚ ਕਲੇਸ਼ ਹੋਣ ਲੱਗਾ। ਨੌਜਵਾਨ ਦੀ ਮਾਂ ਕਈ ਵਾਰ ਨਵਦੀਪ ਕੌਰ ਨੂੰ ਆਪਣੇ ਘਰ ਮਨਾ ਕੇ ਲੈ ਆਈ ਸੀ ਪਰ ਆਖਰਕਾਰ 2020 ਵਿੱਚ ਦੋਵੇਂ ਅਲੱਗ ਹੋ ਗਏ। ਇਸ ਮਗਰੋਂ ਨਵਦੀਪ ਕੌਰ ਨੇ ਆਪਣੇ ਪਤੀ ਗੁਰਦਾਸ ਸਿੰਘ ਅਤੇ ਉਸ ਦੇ ਮਾਤਾ-ਪਿਤਾ ਖਿਲਾਫ਼ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਦਿੱਤਾ। ਨੌਜਵਾਨ ਦੇ ਪਰਿਵਾਰ ਨੇ ਕਈ ਵਾਰ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਸਹੁਰਾ ਪਰਿਵਾਰ 20 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਬੇਟੇ ਅਤੇ ਪਤਨੀ ਦੇ ਦੂਰ ਰਹਿਣ ਕਾਰਨ ਗੁਰਦਾਸ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗਾ ਪਿਆ। ਅੰਤ ਵਿੱਚ ਨੌਜਵਾਨ ਨੂੰ ਖੁਦਕੁਸ਼ੀ ਦਾ ਰਸਤਾ ਅਪਣਾਉਣ ਲਈ ਮਜਬੂਰ ਹੋਣਾ ਪਿਆ। ਜਿਥੇ ਉਸ ਨੇ ਸਪਰੇਅ ਪੀ ਕੇ ਆਤਮਹੱਤਿਆ ਕਰਨ ਲਈ। ਇਸ ਦੌਰਾਨ ਉਸ ਨੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਪਤਨੀ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ।

ਇਸ ਮੌਕੇ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਦੀ ਮਾਂ ਰਣਜੀਤ ਕੌਰ ਅਤੇ ਪਿਤਾ ਬਲੋਰ ਸਿੰਘ ਨੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਗੁਰਦਾਸ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਦਾ ਸਾਰਾ ਕੰਮ ਸੰਭਾਲਦਾ ਸੀ। ਉਸ ਦੀ ਪਤਨੀ ਨੇ ਆਪਣੀ ਮਾਂ ਦੇ ਪਿਛੇ ਲੱਗ ਕੇ ਪੂਰਾ ਘਰ ਤਬਾਹਰ ਕਰ ਦਿੱਤਾ ਅਤੇ ਉਨ੍ਹਾਂ ਦੇ ਕਾਰਨ ਉਸ ਦੇ ਬੇਟੇ ਦੀ ਮੌਤ ਹੋ ਗਈ। ਉਨ੍ਹਾਂ ਨੇ ਰੋਂਦੇ ਹਓਏ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਤਾਂ ਮਰ ਗਿਆ ਪਰ ਉਸ ਦੀ ਆਖਰੀ ਨਿਸ਼ਾਨੀ ਉਨ੍ਹਾਂ ਦਾ 8 ਸਾਲ ਦੇ ਮਾਸੂਮ ਪੋਤੇ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਮਾਂ-ਬੇਟੀ ਉਨ੍ਹਾਂ ਦੇ ਪੋਤੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਦੇਣ।

ਪੀੜਤ ਮਾਤਾ-ਪਿਤਾ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਲਈ ਜ਼ਿੰਮੇਵਾਰ ਮਾਂ-ਬੇਟੀ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਦੋਵਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਗਠਨ ਦੇ ਜ਼ਿਲ੍ਹਾ ਦੇ ਨੇਤਾ ਬਲੋਰ ਸਿੰਘ ਚੰਨਾ ਨੇ ਪੀੜਤ ਪਰਿਵਾਰ ਦੇ ਨਾਲ ਦੁਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਧਮਕਾਉਣ ਵਾਲੀਆਂ ਮਾਂ-ਬੇਟੀ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਇਸ ਮਾਮਲੇ ਨੂੰ ਲੈ ਕੇ ਥਾਣਾ ਧਨੌਲਾ ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਫਤਹਿਗੜ੍ਹ ਛੰਨਾ ਦੇ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਦਾ ਵੀਡੀਓ ਬਣਾ ਕੇ ਉਸ ਦੀ ਪਤਨੀ ਅਤੇ ਸੱਸ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਬਲੋਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ। ਦੋਵੇ ਮਾਂ-ਬੇਟੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Trending news