ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਲਗਾਤਾਰ ਪਸ਼ੂਆਂ ਦੀਆਂ ਕਿਸੇ ਭਿਆਨਕ ਵਾਇਰਸ ਅਤੇ ਬਿਮਾਰੀ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਜਿੱਥੇ ਸਰਕਾਰ ਚਿੰਤਤ ਹੈ ਉੱਥੇ ਹੀ ਜਿਲ੍ਹਾ ਪ੍ਰਸ਼ਾਸਨ ਵੀ ਆਪਣੇ ਲੈਵਲ ਉੱਪਰ ਲਗਾਤਾਰ ਪਿੰਡ ਦੇ ਲੋਕਾਂ ਨਾਲ ਰਾਬਤੇ ਵਿੱਚ ਹਨ ਉਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਡਾਕਟਰਾਂ ਦੀਆਂ ਟੀਮਾਂ ਮਰ
Trending Photos
Bathinda News/ਕੁਲਬੀਰ ਬੀਰਾ: ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਲਗਾਤਾਰ ਪਸ਼ੂਆਂ ਦੀਆਂ ਕਿਸੇ ਭਿਆਨਕ ਵਾਇਰਸ ਅਤੇ ਬਿਮਾਰੀ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਜਿੱਥੇ ਸਰਕਾਰ ਚਿੰਤਤ ਹੈ ਉੱਥੇ ਹੀ ਜਿਲ੍ਹਾ ਪ੍ਰਸ਼ਾਸਨ ਵੀ ਆਪਣੇ ਲੈਵਲ ਉੱਪਰ ਲਗਾਤਾਰ ਪਿੰਡ ਦੇ ਲੋਕਾਂ ਨਾਲ ਰਾਬਤੇ ਵਿੱਚ ਹਨ ਉਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਡਾਕਟਰਾਂ ਦੀਆਂ ਟੀਮਾਂ ਮਰੇ ਹੋਏ ਪਸ਼ੂਆਂ ਦੇ ਪੋਸਟਮਾਰਟਮ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ ਜੋ ਲਿਬਾਟਰੀ ਟੈਸਟਾਂ ਦੇ ਨਾਲ ਪਤਾ ਲਗਾਇਆ ਜਾ ਸਕੇ ਕਿ ਇਹ ਕੀ ਬਿਮਾਰੀ ਹੈ।
ਉੱਥੇ ਹੀ ਲਗਾਤਾਰ ਲੋਕਾਂ ਵੱਲੋਂ ਇਸ ਗੱਲ ਦੀ ਵੀ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਪਿਛਲੇ ਅੱਠ ਨੌ ਮਹੀਨਿਆਂ ਤੋਂ ਸਾਡੇ ਪਿੰਡ ਵਿੱਚ ਜੋ ਡਾਕਟਰ ਹੈ ਉਹ ਨਹੀਂ ਆਉਂਦਾ ਅਤੇ ਨਾ ਹੀ ਉਸ ਦਾ ਕੋਈ ਸਟਾਫ ਮੈਂਬਰ ਇੱਥੇ ਆਉਂਦਾ ਹੈ ਜਿਸ ਕਾਰਨ ਕਰਕੇ ਪਿੰਡ ਦੇ ਵਿੱਚ ਡੰਗਰਾਂ ਨੂੰ ਵੈਕਸੀਨ ਨਹੀਂ ਲੱਗੀ ਜਿਸ ਕਰਕੇ ਸਾਡੇ ਪਸ਼ੂ ਲਗਾਤਾਰ ਮਰ ਰਹੇ ਹਨ ਜਿਸ ਦੀ ਇਨਕੁਆਇਰੀ ਕਰਵਾਈ ਗਈ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਜੀਐਸ ਬੇਦੀ ਨੇ ਦੱਸਿਆ ਕਿ ਅਸੀਂ ਤਿੰਨੋਂ ਲੋਕਾਂ ਨੂੰ ਜਿਸ ਵਿੱਚ ਹਸਪਤਾਲ ਦੇ ਡਾਕਟਰ ਫਾਰਮਾਸਿਸਟ ਅਤੇ ਕਲਾਸ ਫੋਰ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Jalandhar Encounter News:ਜਲੰਧਰ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਬਦਮਾਸ਼ ਤੇ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ
ਸਾਡੇ ਕੋਲ ਲਗਾਤਾਰ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਜਦਕਿ ਪੂਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਵੈਕਸੀਨ ਡੰਗਰਾਂ ਨੂੰ ਲੱਗ ਚੁੱਕੀ ਹੈ ਸਿਰਫ ਇਸ ਪਿੰਡ ਵਿੱਚ ਜੋ ਵੈਕਸੀਨ ਲੱਗੀ ਦਿਖਾਈ ਗਈ ਸੀ ਉਹ ਕਾਗਜਾਂ ਦੇ ਵਿੱਚ ਹੀ ਪਾਈ ਗਈ ਲੇਕਿਨ ਪਸ਼ੂਆਂ ਨੂੰ ਨਹੀਂ ਲੱਗੀ ਜਿਸ ਤੇ ਅੱਜ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਲਿਆ ਗਿਆ ਕਿ ਇਹਨਾਂ ਤਿੰਨਾਂ ਲੋਕਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇ।
ਗੌਰਤਲਬ ਹੈ ਕਿ ਬਠਿੰਡਾ ਦੇ ਪਿੰਡ ਰਾਏਕੇਵਾਲਾ ਵਿੱਚ 200 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਹੈ। ਪਸ਼ੂਆਂ ਦੀ ਇਹ ਮੌਤ ਇੱਕ ਹਫ਼ਤੇ ਵਿੱਚ ਹੀ ਹੋਈ ਹੈ। ਇਨਫੈਕਸ਼ਨ ਪਸ਼ੂਆਂ ਦੀ ਮੌਤ ਦਾ ਕਾਰਨ ਹੈ। ਅੱਜ ਪਿੰਡ ਦੇ ਲੋਕਾਂ ਵੱਲੋਂ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਪਿੰਡ ਵਿੱਚ ਅਚਾਨਕ ਪਸ਼ੂਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ ਜੋ ਦਿਨ ਬਰ ਦਿਨ ਵੱਧਦੀਆਂ ਜਾ ਰਹੀਆਂ ਹਨ ਨੇ ਜਿੱਥੇ ਸਾਡੀ ਚਿੰਤਾ ਵਧਾਈ ਹੈ ਉਥੇ ਹੀ ਪਸ਼ੂ ਧਨ ਦਾ ਵੱਡਾ ਨੁਕਸਾਨ ਹੋ ਗਿਆ ਹੈ ਕਿਉਂਕਿ ਛੋਟੇ ਛੋਟੇ ਘਰਾਂ ਦੇ ਵਿੱਚ ਗਰੀਬ ਲੋਕਾਂ ਵੱਲੋਂ ਜੋ ਪਸ਼ੂ ਡੰਗਰ ਰੱਖੇ ਗਏ ਸਨ ਉਹਨਾਂ ਦੀਆਂ ਮੌਤਾਂ ਤੋਂ ਬਾਅਦ ਘਰਾਂ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਬਹੁਤ ਸਾਰੇ ਸਾਡੇ ਘਰਾਂ ਵਿੱਚ ਸਾਰੇ ਦੇ ਸਾਰੇ ਪਸ਼ੂ ਵੀ ਮਰ ਚੁੱਕੇ ਹਨ।
ਇਸ ਬਿਮਾਰੀ ਦੀ ਹਜੇ ਤੱਕ ਕਿਸੇ ਨੂੰ ਸਮਝ ਨਹੀਂ ਆਈ ਕਿਉਂਕਿ ਸਾਡੇ ਪਿੰਡ ਵਿੱਚ ਬਣਿਆ ਹੋਇਆ ਪਸ਼ੂ ਹਸਪਤਾਲ ਜਿਸ ਦੇ ਡਾਕਟਰ ਅਤੇ ਸਟਾਫ ਪਿਛਲੇ ਅੱਠ ਨੌ ਮਹੀਨਿਆਂ ਤੋਂ ਸਾਨੂੰ ਕਦੇ ਦਿਖਾਈ ਨਹੀਂ ਦਿੱਤਾ ਜਿਸਦੀ ਸ਼ਿਕਾਇਤ ਵੀ ਅਸੀਂ ਕਰੀ ਹੈ ਕਿਉਂਕਿ ਇੱਕ ਪਸ਼ੂ ਇਕ ਲੱਖ ਰੁਪਏ ਤੋਂ ਲੈ ਕੇ ਡੇਢ ਦੋ ਲੱਖ ਰੁਪਏ ਵਿੱਚ ਮਿਲਦਾ ਹੈ ਅਤੇ ਘਰਾਂ ਵਿੱਚ ਦੁੱਧ ਵੇਚ ਕੇ ਹੀ ਗੁਜ਼ਾਰਾ ਕੀਤਾ ਜਾ ਰਿਹਾ ਸੀ ਜੋ ਹੁਣ ਸਾਡੇ ਲਈ ਬੜਾ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ: Ayodhya Cyber Attack Threat: ਅਯੁੱਧਿਆ 'ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਉਪਰ ਸਾਈਬਰ ਹਮਲੇ ਦਾ ਖ਼ਤਰਾ