Bathinda Raid: ਬਠਿੰਡਾ 'ਚ ਮਹਿਲਾ ਕਿਸਾਨ ਆਗੂ ਦੇ ਘਰ NIA ਨੇ ਮਾਰਿਆ ਛਾਪਾ, ਵਿਰੋਧ 'ਚ ਕਿਸਾਨਾਂ ਨੇ ਸੜਕ ਕੀਤੀ ਜਾਮ
Advertisement
Article Detail0/zeephh/zeephh2406460

Bathinda Raid: ਬਠਿੰਡਾ 'ਚ ਮਹਿਲਾ ਕਿਸਾਨ ਆਗੂ ਦੇ ਘਰ NIA ਨੇ ਮਾਰਿਆ ਛਾਪਾ, ਵਿਰੋਧ 'ਚ ਕਿਸਾਨਾਂ ਨੇ ਸੜਕ ਕੀਤੀ ਜਾਮ

Bathinda Raid: NIA ਨੇ ਬਠਿੰਡਾ ਦੇ ਰਾਮਪੁਰਾ ਫੂਲ 'ਚ ਮਹਿਲਾ ਕਿਸਾਨ ਆਗੂ ਦੇ ਘਰ ਮਾਰਿਆ ਛਾਪਾ 

 

Bathinda Raid:  ਬਠਿੰਡਾ 'ਚ ਮਹਿਲਾ ਕਿਸਾਨ ਆਗੂ ਦੇ ਘਰ NIA ਨੇ ਮਾਰਿਆ ਛਾਪਾ, ਵਿਰੋਧ 'ਚ ਕਿਸਾਨਾਂ ਨੇ ਸੜਕ ਕੀਤੀ ਜਾਮ

Bathinda Raid/ਕੁਲਬੀਰ ਬੀਰਾ: NIA ਨੇ ਬਠਿੰਡਾ ਦੇ ਰਾਮਪੁਰਾ ਫੂਲ 'ਚ ਮਹਿਲਾ ਕਿਸਾਨ ਆਗੂ ਦੇ ਘਰ ਛਾਪਾ ਮਾਰਿਆ ਹੈ। ਦੱਸ ਦਈਏ ਕਿ ਮਹਿਲਾ ਕਿਸਾਨ ਆਗੂ ਦਾ ਘਰ ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ ਹੈ। ਗੁੱਸੇ ਵਿੱਚ ਆਏ ਸਾਥੀ ਕਿਸਾਨਾਂ ਵੱਲੋਂ ਮਹਿਲਾ ਆਗੂ ਦੇ ਘਰ ਦੇ ਨਜ਼ਦੀਕ ਧਰਨਾ ਲਗਾਇਆ ਹੈ। ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ। ਮਹਿਲਾ ਆਗੂ ਦੇ ਘਰ ਐਨਆਈਏ ਦੀ ਰੇਡ ਚੱਲ ਰਹੀ ਹੈ। ਮਹਿਲਾ ਦਾ ਨਾਂ ਸੁਖਵਿੰਦਰ ਕੌਰ ਖੰਡੀ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਰਹੇ। ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਰਾਮਪੁਰਾ ਫੂਲ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਉੱਥੇ ਧਰਨਾ ਦਿੱਤਾ ਹੈ। ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Barnala News: ਬਰਨਾਲਾ 'ਚ ਲਗਾਤਾਰ ਪੈ ਰਹੇ ਮੀਂਹ ਕਰਕੇ ਡਿੱਗੀ ਮਕਾਨ ਦੀ ਛੱਤ, 12 ਸਾਲਾ ਬੱਚੇ ਦੀ ਮੌਤ

ਸੁਖਵਿੰਦਰ ਕੌਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਹੈ। NIA ਦੀਆਂ ਟੀਮਾਂ ਦੇਰ ਰਾਤ ਅਤੇ ਸਵੇਰੇ ਉਸਦੇ ਘਰ ਪਹੁੰਚੀਆਂ ਸਨ। ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਨਾ ਹੀ ਕਿਸੇ ਨੂੰ ਫ਼ੋਨ ਆਦਿ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਾਰਾਜ ਨੇ ਦੱਸਿਆ ਕਿ ਘਰ ਵਿੱਚ ਇੱਕ 85 ਸਾਲ ਦਾ ਬਜ਼ੁਰਗ ਵੀ ਹੈ। ਇੱਥੋਂ ਤੱਕ ਕਿ ਉਸ ਦੇ ਨੌਕਰਾਂ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਪਤਾ ਲੱਗਦਿਆਂ ਹੀ ਉਹ ਇੱਥੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਨਆਈਏ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੋਈ ਜਾਂਚ ਕਰਨੀ ਹੈ ਤਾਂ ਉਨ੍ਹਾਂ ਦੇ ਮੈਂਬਰ ਹਾਜ਼ਰ ਹੋਣ। ਇਸ ਲਈ ਅਸੀਂ ਆਪਣੇ ਵਕੀਲ ਸਮੇਤ ਤਿੰਨ ਲੋਕਾਂ ਨੂੰ ਅੰਦਰ ਭੇਜਿਆ ਹੈ।

ਇਹ ਵੀ ਪੜ੍ਹੋ Fazilka News: ਵਿਆਹ ਦਾ ਕਾਰਡ ਦੇਣ ਜਾ ਰਹੇ ਮੁੰਡੇ 'ਤੇ ਹਮਲਾ; ਲੱਤ-ਬਾਂਹ ਤੋੜ ਕੇ ਖੇਤਾਂ 'ਚ ਸੁੱਟਿਆ
 

 

Trending news