ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਭਾਜਪਾ ਪੱਬਾਂ ਭਾਰ, ਪੰਜਾਬ ਵਿਚ ਤੁਰੇਗੀ ਵਿਕਾਸ ਦੀ ਗੱਲ !
Advertisement

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਭਾਜਪਾ ਪੱਬਾਂ ਭਾਰ, ਪੰਜਾਬ ਵਿਚ ਤੁਰੇਗੀ ਵਿਕਾਸ ਦੀ ਗੱਲ !

ਪ੍ਰਧਾਨ ਮੰਤਰੀ 42 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਜਿਹਨਾਂ ਵਿਚ ਦੋ ਵੱਡੇ ਸੜਕੀ ਪ੍ਰੋਜੈਕਟ ਵੀ ਸ਼ਾਮਿਲ ਹਨ।

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਭਾਜਪਾ ਪੱਬਾਂ ਭਾਰ, ਪੰਜਾਬ ਵਿਚ ਤੁਰੇਗੀ ਵਿਕਾਸ ਦੀ ਗੱਲ !

ਚੰਡੀਗੜ: ਪੰਜਾਬ ਦੇ ਵਿਚ ਚੁਣਾਵੀ ਹਵਾ ਵੱਗ ਰਹੀ ਹੈ ਅਤੇ ਹੁਣ ਭਾਜਪਾ ਸੂਬੇ ਅੰਦਰ ਸਰਕਾਰ ਬਣਾਉਣ ਦੇ ਸੁਪਨੇ ਸੰਜੋਅ ਰਹੀ ਹੈ। ਇਸੇ ਹਵਾ ਦਾ ਰੁਖ਼ ਭਾਜਪਾ ਵੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ।

ਜਿਸ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੰਜਾਬ ਵਿਚ ਵਿਕਾਸ ਦੀ ਇਬਾਰਤ ਲਿਖ ਕੇ ਸ਼ੁਰੂਆਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ 42 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਜਿਹਨਾਂ ਵਿਚ ਦੋ ਵੱਡੇ ਸੜਕੀ ਪ੍ਰੋਜੈਕਟ ਵੀ ਸ਼ਾਮਿਲ ਹਨ।

WATCH LIVE TV

 

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਭਾਜਪਾ ਪੰਜਾਬ ਵਿਚ ਪੱਬਾਂ ਭਾਰ ਹੋ ਰਹੀ ਹੈ। ਭਾਜਪਾ ਸੋਸ਼ਲ ਮੀਡੀਆ ਸੈਲ ਨੇ ਸ਼ਾਮ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੀ ਹਵਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਬਣਾਏ ਗਏ ਕਾਰਜਾਂ ਦੇ ਛੋਟੇ-ਛੋਟੇ ਵੀਡੀਓ ਬਣਾ ਕੇ ਪਾਏ ਜਾ ਰਹੇ ਹਨ।

ਭਾਜਪਾ ਵੱਲੋਂ ਪੰਜਾਬ ਵਿਚ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਹਿਲਾਂ 3 ਖੇਤੀ ਕਾਨੂੰਨ ਭਾਜਪਾ ਦੀ ਪੰਜਾਬ ਵਿਚ ਐਂਟਰੀ ਦਾ ਵੱਡਾ ਅੜਿੱਕਾ ਸਨ ਪਰ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਭਾਜਪਾ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਲਈ ਆਸਵੰਦ ਨਜ਼ਰ ਆ ਰਹੀ ਹੈ।ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਭਾਜਪਾ ਵਿਚ ਵਿਸ਼ੇਸ਼ ਤੌਰ 'ਤੇ ਤਵੱਜੋਂ ਦਿੱਤੀ ਜਾ ਰਹੀ ਹੈ।

Trending news