Bhagat Singh Birthday: ਅੱਜ ਹੈ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮਦਿਨ
Advertisement

Bhagat Singh Birthday: ਅੱਜ ਹੈ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮਦਿਨ

‘ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਏਗੀ’ ਅੱਜ ਦਾ ਦਿਨ ਲਾਲ ਚੰਦ ਫ਼ਲਕ ਦੇ ਇ ਸ਼ੇਰ ਨੂੰ ਗੁਨਗੁਨਾਉਂਦੇ ਹੋਏ ਆਜ਼ਾਦੀ ਦੇ ਇੱਕ ਅਜਿਹੇ ਦੀਵਾਨੇ ਨੂੰ ਯਾਦ ਕਰਨ ਦਾ ਦਿਨ ਹੈ

Bhagat Singh Birthday: ਅੱਜ ਹੈ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮਦਿਨ

ਚੰਡੀਗੜ੍ਹ:  ‘ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਏਗੀ’ ਅੱਜ ਦਾ ਦਿਨ ਲਾਲ ਚੰਦ ਫ਼ਲਕ ਦੇ ਇ ਸ਼ੇਰ ਨੂੰ ਗੁਨਗੁਨਾਉਂਦੇ ਹੋਏ ਆਜ਼ਾਦੀ ਦੇ ਇੱਕ ਅਜਿਹੇ ਦੀਵਾਨੇ ਨੂੰ ਯਾਦ ਕਰਨ ਦਾ ਦਿਨ ਹੈ, ਜਿਸ ਦੇ ਲਈ ਆਜ਼ਾਦੀ ਹੀ ਉਸ ਦੀ ਦੁਲਹਨ ਸੀ। ਅੱਜ ਦੇ ਦਿਨ ਜ਼ਮੀਨ-ਏ-ਹਿੰਦ ਦੀ ਆਜ਼ਾਦੀ ਦੇ ਲਈ ਹੱਸਦੇ-ਹੱਸਦੇ ਫਾਸੀ ‘ਤੇ ਚੜ੍ਹ ਜਾਣ ਵਾਲੇ ਉਸ ਪਰਵਾਨੇ ਨੂੰ ਯਾਦ ਕਰਨ ਦਾ ਦਿਨ ਹੈ ਜਿਸ ਦੇ ਜ਼ਜਬਾਤਾਂ ਨਾਲ ਉਸਦੀ ਕਲਮ ਵਾਕਿਫ ਸੀ ਕਿ ਉਸ ਨੇ ਜਦੋਂ ਇਸ਼ਕ ਵੀ ਲਿੱਖਣਾ ਚਾਹਿਆ ਤਾਂ ਕਲਮ ਨੇ ਇੰਕਲਾਬ ਲਿੱਖੀਆ

28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਬੰਗਾ ‘ਚ ਉਨ੍ਹਾਂ ਦਾ ਜਨਮ ਹੋਇਆ ਸੀ। ਗੁਲਾਮ ਭਾਰਤ ‘ਚ ਪੈਦਾ ਹੋਏ ਭਗਤ ਸਿੰਘ ਨੇ ਬਚਪਨ ‘ਚ ਹੀ ਦੇਸ਼ ਨੂੰ ਬ੍ਰਿਟੀਸ਼ ਹੁਕੁਮਤ ਤੋਂ ਆਜ਼ਾਦ ਕਰਵਾਉਣ ਦਾ ਖ਼ੁਆਬ ਵੇਖਿਆ। ਛੋਟੀ ਉਮਰ ‘ਚ ਉਨ੍ਹਾਂ ਨੇ ਸੰਘਰਸ਼ ਕੀਤਾ ਅਤੇ ਫੇਰ ਦੇਸ਼ ‘ਚ ਸਥਾਪਿਤ ਬ੍ਰਿਟੀਸ਼ ਹੁਕੁਮਤ ਦੀ ਜੜਾਂ ਹਿਲਾ ਕੇ ਹੱਦਸੇ-ਹੱਦਸੇ ਫਾਂਸੀ ਦਾ ਰੱਸਾ ਚੁੰਮ ਲਿਆ।

ਜਦਕਿ ਇਹ ਬਹਿਸ ਵੀ ਨਾਲ-ਨਾਲ ਚਲਦੀ ਰਹਿੰਦੀ ਹੈ ਕਿ ਭਗਤ ਸਿੰਘ ਜਿਸ ਨੇ 23 ਸਾਲ ਦੀ ਉਮਰ ‘ਚ ਦੇਸ਼ ਲਈ ਜਾਨ ਦੇ ਦਿੱਤੀ ਉਨ੍ਹਾਂ ਨੂੰ ਬਾਕੀ ਆਜ਼ਾਦੀ ਗੁਲਾਟਿਆਂ ਦੀ ਤਰ੍ਹਾਂ ਪਹਿਲੀ ਪੰਗਤ ‘ਚ ਥਾਂ ਨਹੀ ਮਿਲਦੀ। ਇਸ ਦੀ ਸ਼ਿਕਾਇਤ ਖਾਸ ਤੌਰ ‘ਤੇ ਨਹਿਰੂ ਅਤੇ ਗਾਂਧੀ ਤੋਂ ਰਹੀ। ਕਿਹਾ ਜਾਂਦਾ ਹੈ ਕਿ ਦੋ ਆਜ਼ਾਦੀ ਸੈਨਾਨੀ ਇਤਿਹਾਸ ‘ਚ ਅਜਿਹੇ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦਾ ਬਣਦੀ ਥਾਂ ਮਿਲਣੀ ਚਾਹਿਦੀ ਹੈ ਇੱਕ ਦਾ ਨਾਂ ਹੈ ਭਗਤ ਸਿੰਘ ਅਤੇ ਦੂਜੇ ਹਨ ਸੁਭਾਸ਼ ਚੰਦਰ ਬੋਸ।

ਅੱਜ ਦੇ ਦੌਰ ‘ਚ ਨਹਿਰੂ ਅਤੇ ਗਾਂਧੀ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਹਨ। ਜਿਨ੍ਹਾਂ ‘ਚ ਇੱਕ ਹੈ ਕਿ ਜੇਕਰ ਇਹ ਦੋਵੇਂ ਚਾਹੁੰਦੇ ਤਾਂ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਫਾਸੀ ਤੋਂ ਬਚਾ ਸਕਦੇ ਸੀ। ਭਗਤ ਸਿੰਘ ਦੇ ਆਜ਼ਾਦੀ ਹਾਸਲ ਕਰਨ ਦੇ ਰਸਤੇ ਬਿਲਕੁਲ ਵੱਖਰੇ ਸੀ। ਉਨ੍ਹਾਂ ਦਾ ਮਨਣਾ ਦੀ ਕਿ ਬੋਲਿਆਂ ਨੂੰ ਜਗਾਉਣ ਦੇ ਲਈ ਧਮਾਕੇ ਦੀ ਜ਼ਰੂਰਤ ਹੁੰਦੀ ਹੈ।
ਏਬੀਪੀ 'ਚ ਲੱਗੀ ਖ਼ਬਰ ਮੁਤਾਬਿਕ  1931 ‘ਚ ਜਦੋਂ ਭਗਤ ਸਿੰਘ ਨੂੰ ਫਾਸੀ ਦਿੱਤੀ ਗਈ ਤਾਂ ਪੰਜਾਬ ‘ਚ ਗਾਂਧੀ ਤੋਂ ਜ਼ਿਆਦਾ ਲੋਕ ਭਗਤ ਸਿੰਘ ਨੂੰ ਪਸੰਦ ਕਰਦੇ ਸੀ। ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਫਾਂਸੀ ਦੇ ਦਿੱਤੀ ਗਈ ਸੀ। ਇਹ ਉਹ ਦੌਰ ਸੀ ਜਦੋਂ ਭਗਤ ਸਿੰਘ ਨੌਜਵਾਨਾਂ ਦੇ ਚਹੇਤੇ ਬਣ ਗਏ ਸੀ।

Trending news