ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਤੇ ਲੈ ਕੇ ਪੁਲਿਸ ਵੱਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀਆ ਕਈ ਪਰਤਾਂ ਖੁੱਲ ਰਹੀਆਂ ਹਨ ਮੂਸੇਵਾਲਾ ਦੀ ਬੁਲੇਟਪਰੂਫ ਗੱਡੀ 'ਤੇ ਹਮਲਾ ਕਰਨ ਦੀ ਵੀ ਪੱਕੀ ਯੋਜਨਾ ਸੀ।
Trending Photos
ਗੁਰਪ੍ਰੀਤ ਸਿੰਘ/ਚੰਡੀਗੜ: ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਤੇ ਲੈ ਕੇ ਪੁਲਿਸ ਵੱਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀਆ ਕਈ ਪਰਤਾਂ ਖੁੱਲ ਰਹੀਆਂ ਹਨ। ਇਸਦੇ ਨਾਨ ਹੀ ਜੁੜੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕਤਲ ਦੀ ਪੱਕੀ ਪਲੈਨਿੰਗ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਜਿਸ ਵਿਚ ਮੂਸੇਵਾਲਾ ਦੀ ਬੁਲੇਟਪਰੂਫ ਗੱਡੀ 'ਤੇ ਹਮਲਾ ਕਰਨ ਦੀ ਵੀ ਪੱਕੀ ਯੋਜਨਾ ਸੀ। ਇਸ ਮਾਮਲੇ ਨਾਲ ਜੁੜੇ ਕਈ ਨਵੇਂ ਤੱਥ ਸਾਹਮਣੇ ਆਏ ਹਨ ਆਓ ਜਾਣਦੇ ਹਾਂ ਉਹਨਾਂ ਤੱਥਾਂ ਬਾਰੇ.......
* ਮੂਸੇਵਾਲਾ ਦੀ ਬੁਲੇਟ ਪਰੂਫ ਗੱਡੀ ਤੇ ਵੀ ਹਮਲਾ ਕਰਨ ਦੀ ਬਣੀ ਸੀ ਪੱਕੀ ਯੋਜਨਾ
* ਜਲੰਧਰ ਦੀ ਇੱਕ ਕੰਪਨੀ ਤੋਂ ਕੰਟਰੀ ਮੇਡ ਬੁਲੇਟ ਪਰੂਫ ਗੱਡੀਆਂ ਬਾਰੇ ਹਾਸਲ ਕੀਤੀ ਸੀ ਜਾਣਕਾਰੀ
* ਲਾਰੈਂਸ ਤੇ ਗੋਲਡੀ ਦੇ ਕੁਝ ਲੋਕਾਂ ਨੇ ਕੀਤਾ ਉਸ ਥਾਂ ਦਾ ਦੌਰਾ ਜਿਥੋਂ ਮੂਸੇਵਾਲਾ ਨੇ ਗੱਡੀ ਬੁਲੇਟ ਪਰੂਫ ਤਿਆਰ ਕਰਵਾਈ ਸੀ
* ਜਲੰਧਰ ਦੀ ਕੰਪਨੀ ਵਿੱਚ ਪੂਰੀ ਜਾਣਕਾਰੀ ਹਾਸਲ ਕੀਤੀ ਗਈ ਕਿ ਕਿੰਨੀ ਮਜ਼ਬੂਤ 'ਤੇ ਕਿਸ ਹਥਿਆਰ ਨਾਲ ਟੁੱਟ ਸਕਦਾ ਹੈ ਬੁਲੇਟ ਪਰੂਫ ਸ਼ੀਸ਼ਾ
* ਉਸ ਤੋਂ ਬਾਅਦ AN-94 ਦਾ ਇੰਤਜ਼ਾਮ ਕੀਤਾ ਗਿਆ
* ਮੂਸੇਵਾਲਾ ਦੇ ਕਤਲ ਵਿੱਚ AN-94 ਦਾ ਇਸਤੇਮਾਲ ਹੋਇਆ
* ਪੁਲਿਸ ਸੂਤਰਾਂ ਤੋਂ ਹੋਈ ਪੁਸ਼ਟ, ਮੂਸੇਵਾਲਾ ਨੂੰ ਮਾਰਨ ਲਈ ਮੰਗਾਈ ਗਈ AN-94
* ਗੈਂਗਸਟਰ ਹਾਸਲ ਕਰ ਚੁੱਕੇ ਹਨ AN-94 ਵਰਗੇ ਹਥਿਆਰ
* ਰੂਸੀ ਹਥਿਆਰ ਹੈ AN-94
* ਬਹੁਤ ਘੱਟ ਮਿਲਣ ਵਾਲਾ ਹਥਿਆਰ ਹੈ AN-94
* ਬੁਲੇਟ ਪਰੂਫ ਗਲਾਸ ਨੂੰ ਵੀ ਤੋੜ ਸਕਦੀ ਹੈ AN-94
* ਗੈਂਗਸਟਰ ਇਕੱਠੀ ਕਰ ਚੁੱਕੇ ਸੀ ਜਾਣਕਾਰੀ, ਕਿੰਨੀ ਮਜ਼ਬੂਤ ਹੈ ਮੂਸੇਵਾਲਾ ਦੀ ਬੁਲੇਟ ਪਰੂਫ ਤੇ ਕਿਸ ਹਥਿਆਰ ਨਾਲ ਮਾਰੀ ਜਾ ਸਕਦੀ ਹੈ ਗੋਲੀ
* ਪੱਕੀ ਜਾਣਕਾਰੀ ਮਿਲਣ ਤੋਂ ਬਾਅਦ ਹਾਸਲ ਕੀਤਾ ਗਈ AN-94
* ਸਰਹੱਦ ਪਾਰ ਤੋਂ ਡਰੱਗ ਨੈੱਟਵਰਕ ਦੇ ਜ਼ਰੀਏ AN-94 ਮੰਗਵਾਉਣ ਦਾ ਪੁਲਿਸ ਨੂੰ ਸ਼ੱਕ
* ਮੂਸੇਵਾਲਾ ਬੁਲੇਟ ਪਰੂਫ ਗੱਡੀ ਵਿੱਚ ਵੀ ਹੁੰਦਾ ਤਾਂ ਵੀ ਹੋਣਾ ਸੀ ਹਮਲਾ, AN-94 ਬੁਲੇਟ ਪਰੂਫ ਸ਼ੀਸ਼ੇ ਨੂੰ ਤੋੜਨ ਵਿੱਚ ਸਮਰੱਥ
WATCH LIVE TV