ਮੋਗਾ 'ਚ "ਆਪ" ਨੂੰ ਹੋਇਆ ਵੱਡਾ ਨੁਕਸਾਨ, ਹੁਣ ਇਹਨਾਂ ਨੇ "ਆਪ" ਨੂੰ ਬੁਲਾਈ ਫਤਿਹ
Advertisement

ਮੋਗਾ 'ਚ "ਆਪ" ਨੂੰ ਹੋਇਆ ਵੱਡਾ ਨੁਕਸਾਨ, ਹੁਣ ਇਹਨਾਂ ਨੇ "ਆਪ" ਨੂੰ ਬੁਲਾਈ ਫਤਿਹ

ਆਮ ਆਦਮੀ ਪਾਰਟੀ ’ਆਪ’ ਕਾਨੂੰਨੀ ਸੈੱਲ ਦੇ ਜਿਲ੍ਹਾ ਪ੍ਰਧਾਨ ਬਰਿੰਦਰਪਾਲ ਸਿੰਘ ਰੱਤੀਆਂ ਅਤੇ ਉੱਪ ਜਿਲ੍ਹਾ ਪ੍ਰਧਾਨ ਗੁਰਪੀਤ ਸਿੰਘ ਜੱਸਲ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। 

ਮੋਗਾ 'ਚ "ਆਪ" ਨੂੰ ਹੋਇਆ ਵੱਡਾ ਨੁਕਸਾਨ, ਹੁਣ ਇਹਨਾਂ ਨੇ "ਆਪ" ਨੂੰ ਬੁਲਾਈ ਫਤਿਹ

ਨਵਦੀਪ ਮਹੇਸਰੀ / ਮੋਗਾ---- ਆਮ ਆਦਮੀ ਪਾਰਟੀ ’ਆਪ’ ਕਾਨੂੰਨੀ ਸੈੱਲ ਦੇ ਜਿਲ੍ਹਾ ਪ੍ਰਧਾਨ ਬਰਿੰਦਰਪਾਲ ਸਿੰਘ ਰੱਤੀਆਂ ਅਤੇ ਉੱਪ ਜਿਲ੍ਹਾ ਪ੍ਰਧਾਨ ਗੁਰਪੀਤ ਸਿੰਘ ਜੱਸਲ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਸਾਝਾ ਅਸਤੀਫ਼ਾ ਪਾਰਟੀ ਦੇ ਕਾਨੂੰਨੀ ਸੈੱਲ ਸੁਬਾਈ ਪ੍ਰਧਾਨ ਜਸਟਿਸ ਸੇਵਾ ਮੁਕਤ ਜ਼ੋਰਾ ਸਿੰਘ ਨੂੰ ਅਸਤੀਫ਼ਾ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਤੇ ਮੌਜੂਦ ਕਾਨੂੰਨੀ ਸੈੱਲ ਦੇ ਸੁਬਾਈ ਉੱਪ ਪ੍ਰਧਾਨ ਨਸੀਬ ਬਾਵਾ ਦੀ ਮੌਤ ਉੱਤੇ ਪਾਰਟੀ ਸੁਪਰੀਮੋ ਕੇਜਰੀਵਾਲ  ਅਤੇ ਪਾਰਟੀ ਦੇ ਸੁਬਾਈ ਪ੍ਰਧਾਨ ਭਗਵੰਤ ਮਾਨ ਵੱਲੋਂ ਪਰਿਵਾਰ ਦੇ ਦੁੱਖ ‘ਚ ਸਰੀਕ ਨਾ ਹੋਣ ਅਤੇ ਹਮਦਰਦੀ ਦਾ ਇਕ ਸਬਦ ਵੀ ਮੂੰਹੋਂ ਨਾ ਕੱਢਣ ਉੱਤੇ  ਲੋਕਾਂ ਅੰਦਰ ਵੱਡੀ ਨਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਉਨ੍ਹਾਂ ਵੀ ਇਸ ਨਰਾਜਗੀ ਕਾਰਨ ਅਸਤੀਫ਼ਾ ਦਿੱਤਾ ਹੈ। 

 ਮੋਗਾ ਵਿਖੇ ਔਰਤਾਂ ਲਈ ਤੀਜੀ ਗਰੰਟੀ ਦੇ ਪ੍ਰੋਗਰਾਮ ਦੌਰਾਨ ਪਾਰਟੀ ਦੇ ਕਾਨੂੰਨੀ ਸੈੱਲ ਉਪ ਪ੍ਰਧਾਨ ਦਾ ਅੰਤਿਮ ਸੰਸਕਾਰ ਹੋ  ਰਿਹਾ ਸੀ ਅਤੇ ਦੂਜੇ ਪਾਸੇ ਕੇਜਰੀਵਾਲ ਆਪਣੀ ਰਾਜਨੀਤੀ ਚਮਕਾ ਰਹੇ ਸਨ । ਉਨ੍ਹਾਂ ਵੱਲੋ ਮਰਹੂਮ ਸੀਨਅਰ ਆਗੂ ਨਸੀਬ ਬਾਵਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਤਾਂ ਕੀ ਆਉਣ ਸੀ ਸਟੇਜ਼ ਤੋਂ ਇੱਕ ਵਾਰ ਵੀ ਦੋ ਸਬਦ ਅਫਸੋਸ ਦੇ ਨਹੀਂ ਬੋਲੇ। ਉਹਨਾਂ ਕਿਹਾ ਕਿ ਨੂੰ ਪੰਜਾਬੀਆਂ ਦੇ ਜਜਬਾਤ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝਣ ਤੋਂ ਅਸਫਲ ਹੈ। ਉਨ੍ਹਾਂ ਕਿਹਾ ਕਿ ਸਟੇਜ ਤੋਂ ਸਿਰਫ ਕਾਂਗਰਸ ਦੀ ਭੰਡੀ ਕੀਤੀ ਪਰ ਅਕਾਲੀ ਦਲ ਖ਼ਿਲਾਫ਼ ਇਕ ਵੀ ਸ਼ਬਦ ਨਹੀ ਬੋਲਿਆ।

WACTH LIVE TV 

 

ਜਦੋਂ ਇਸ ਸਬੰਧ ਵਿਚ ਜਸਟਿਸ ਜ਼ੋਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਨਾਲ ਸਬੰਧਤ ਇਨ੍ਹਾਂ ਦੋਨੋਂ ਅਹੁਦੇਦਾਰਾਂ ਵੱਲੋਂ ਭੇਜਿਆ ਗਿਆ ਅਸਤੀਫ਼ਾ ਮੇਰੇ ਕੋਲ ਅਜੇ ਤੱਕ ਨਹੀਂ ਪਹੁੰਚੇ ਪਰ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਕੱਲ੍ਹ  ਪੰਜਾਬ ਲੀਗਲ ਸੈੱਲ ਦੇ ਉੱਪ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੇ ਸਸਕਾਰ ਦੌਰਾਨ ਜਦ ਮੈਂ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਪਹੁੰਚਿਆ ਤਾਂ ਇਨ ਦੋਨੋਂ ਅਹੁਦੇਦਾਰਾਂ ਵੱਲੋਂ ਨਾਰਾਜ਼ਗੀ ਜਤਾਈ ਗਈ ਸੀ ਕਿ ਮੋਗੇ ਹੁੰਦੇ ਹੋਇਆਂ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਐਡਵੋਕੇਟ ਨਸੀਬ ਬਾਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚੇ ।

Trending news