ਪਟਿਆਲਾ ਜੇਲ੍ਹ ਦੀ ਇਕੋ ਬੈਰਕ 'ਚ ਨਵਜੋਤ ਸਿੱਧੂ 'ਤੇ ਦਲੇਰ ਮਹਿੰਦੀ, ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸੇ ਜੇਲ੍ਹ ਵਿਚ ਬੰਦ
Advertisement
Article Detail0/zeephh/zeephh1259890

ਪਟਿਆਲਾ ਜੇਲ੍ਹ ਦੀ ਇਕੋ ਬੈਰਕ 'ਚ ਨਵਜੋਤ ਸਿੱਧੂ 'ਤੇ ਦਲੇਰ ਮਹਿੰਦੀ, ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸੇ ਜੇਲ੍ਹ ਵਿਚ ਬੰਦ

ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ ਨੂੰ ਇਕੋ ਬੈਰਕ ਮਿਲਿਆ ਹੈ। ਮਹਿੰਦੀ ਨੂੰ ਜੇਲ੍ਹ ਵਿਚ ਲਿਖਾਰੀ ਦਾ ਕੰਮ ਦਿੱਤਾ ਗਿਆ ਹੈ ਜੋ ਬੈਰਕ ਵਿੱਚ ਬੈਠ ਕੇ ਹੀ ਕੰਮ ਕਰੇਗਾ। ਸਿੱਧੂ ਅਤੇ ਦਲੇਰ ਮਹਿੰਦੀ ਕਈ ਟੀ. ਵੀ. ਸ਼ੋਅਜ਼ ਵਿਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਪੁਰਾਣੇ ਦੋਸਤ ਹਨ।

ਪਟਿਆਲਾ ਜੇਲ੍ਹ ਦੀ ਇਕੋ ਬੈਰਕ 'ਚ ਨਵਜੋਤ ਸਿੱਧੂ 'ਤੇ ਦਲੇਰ ਮਹਿੰਦੀ, ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸੇ ਜੇਲ੍ਹ ਵਿਚ ਬੰਦ

ਚੰਡੀਗੜ: ਕੇਂਦਰੀ ਜੇਲ੍ਹ ਪਟਿਆਲਾ ਇਨ੍ਹੀਂ ਦਿਨੀਂ ਅੰਤਰਰਾਸ਼ਟਰੀ ਪੱਧਰ 'ਤੇ ਸੁਰਖੀਆਂ 'ਚ ਬਣੀ ਹੋਈ ਹੈ। ਜਿੱਥੇ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਇਸ ਦੇ ਨਾਲ ਹੀ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਵੀ ਪਟਿਆਲਾ ਜੇਲ੍ਹ ਵਿਚ ਰੱਖਿਆ ਗਿਆ ਹੈ।

 

ਦਲੇਰ ਮਹਿੰਦੀ ਨੂੰ ਲਿਖਣ ਦਾ ਕੰਮ ਦਿੱਤਾ

ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ ਨੂੰ ਇਕੋ ਬੈਰਕ ਮਿਲਿਆ ਹੈ। ਮਹਿੰਦੀ ਨੂੰ ਜੇਲ੍ਹ ਵਿਚ ਲਿਖਾਰੀ ਦਾ ਕੰਮ ਦਿੱਤਾ ਗਿਆ ਹੈ ਜੋ ਬੈਰਕ ਵਿੱਚ ਬੈਠ ਕੇ ਹੀ ਕੰਮ ਕਰੇਗਾ। ਸਿੱਧੂ ਅਤੇ ਦਲੇਰ ਮਹਿੰਦੀ ਕਈ ਟੀ. ਵੀ. ਸ਼ੋਅਜ਼ ਵਿਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਪੁਰਾਣੇ ਦੋਸਤ ਹਨ। ਦੱਸ ਦਈਏ ਕਿ ਮਜੀਠੀਆ ਡਰੱਗ ਮਾਮਲੇ 'ਚ 24 ਫਰਵਰੀ ਨੂੰ ਕੇਂਦਰੀ ਜੇਲ ਪਟਿਆਲਾ 'ਚ ਤਾਲੇ ਬਣਾਉਣ ਗਏ ਸਨ। ਜਦੋਂ ਕਿ ਰੋਡ ਰੇਜ ਕੇਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਮਈ ਵਿਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

 

ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ

ਇਸ ਵਿਚ ਨਵਜੋਤ ਸਿੰਘ ਸਿੱਧੂ ਮਈ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਇੱਕ ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਪੌਪ ਗਾਇਕ ਦਲੇਰ ਮਹਿੰਦੀ ਦੀ ਮਾਨਯੋਗ ਅਦਾਲਤ ਨੇ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਪੌਪ ਗਾਇਕ ਦਲੇਰ ਮਹਿੰਦੀ ਨੂੰ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਹੈ।

 

WATCH LIVE TV 

Trending news