Chandigarh Blast News: ਚੰਡੀਗੜ੍ਹ ਦੇ ਸੈਕਟਰ 26 ਦੇ ਕਲੱਬ ਦੇ ਬਾਹਰ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸਬੰਧੀ ਪੁਲਿਸ ਦੇ ਹੱਥ ਨਵੇਂ ਸਬੂਤ ਲੱਗੇ ਹਨ।
Trending Photos
Chandigarh Blast News: ਚੰਡੀਗੜ੍ਹ ਦੇ ਸੈਕਟਰ 26 ਦੇ ਕਲੱਬ ਦੇ ਬਾਹਰ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸਬੰਧੀ ਪੁਲਿਸ ਦੇ ਹੱਥ ਨਵੇਂ ਸਬੂਤ ਲੱਗੇ ਹਨ। ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ।
ਸੂਤਰਾਂ ਮੁਤਾਬਕ ਮੁਲਜ਼ਮ ਦੱਪਰ ਟੋਲ ਪਾਰ ਕਰਕੇ ਹਰਿਆਣਾ ਵੱਲ ਭੱਜ ਗਏ ਹਨ। ਮੁਲਜ਼ਮ ਟੋਲ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਫਿਰ ਤੋਂ ਗਾਇਬ ਹੋ ਗਏ। ਪੁਲਿਸ ਲਗਾਤਾਰ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੇ ਹਰਿਆਣਾ ਵਿੱਚ ਦਾਖ਼ਲ ਜਾਂ ਨੇੜਲੇ ਪਿੰਡਾਂ ਵਿੱਚ ਹੋਣ ਦਾ ਖ਼ਦਸ਼ਾ ਹੈ।
ਪੁਲਿਸ ਦੀ ਟੀਮ ਲਗਾਤਾਰ ਤਲਾਸ਼ ਕਰ ਰਹੀ ਹੈ। ਦੂਜੇ ਪਾਸੇ ਐਸਐਸਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸੁਰਾਗ ਮਿਲ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੂਤਰਾਂ ਮੁਤਾਬਕ ਮੁਲਜ਼ਮ ਮੋਹਾਲੀ ਅਤੇ ਜ਼ੀਰਕਪੁਰ ਤੋਂ ਹੁੰਦੇ ਹੋਏ ਦੱਪਰ ਟੋਲ ਪਲਾਜ਼ਾ ਪਹੁੰਚੇ। ਮੁਲਜ਼ਮ ਦੱਪਰ ਟੋਲ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਕੈਮਰਿਆਂ ਦੀ ਮਦਦ ਨਾਲ ਪੁਲਿਸ ਮੁਲਜ਼ਮਾਂ ਦਾ ਪਿੱਛਾ ਕਰਦੀ ਹੋਈ ਦੱਪਰ ਪੁੱਜੀ।
ਪੁਲਿਸ ਨੂੰ ਗੁੰਮਰਾਹ ਕਰਨ ਲਈ ਰੂਟ ਬਦਲਿਆ
ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਰਸਤਾ ਬਦਲਿਆ। ਮੁਲਜ਼ਮ ਪਹਿਲਾਂ ਮੁਹਾਲੀ ਤੋਂ ਚੰਡੀਗੜ੍ਹ ਗਿਆ ਸੀ। ਉਹ ਮੋਹਾਲੀ, ਆਈਸ਼ਰ ਲਾਈਟ ਪੁਆਇੰਟ ਅਤੇ ਫਿਰ ਦੱਪਰ ਰਾਹੀਂ ਜ਼ੀਰਕਪੁਰ ਪਹੁੰਚੇ। ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਜਾਣਬੁੱਝ ਕੇ ਰਸਤਾ ਬਦਲਿਆ ਤਾਂ ਜੋ ਪੁਲਿਸ ਨੂੰ ਲੱਗੇ ਕਿ ਮੁਲਜ਼ਮ ਪੰਜਾਬ ਵਿੱਚ ਦਾਖ਼ਲ ਹੋ ਗਏ ਹਨ।
ਇਹ ਵੀ ਪੜ੍ਹੋ : Punjab Breaking Live Updates: ਕੋਵਿਡ ਸਮੇਂ ਦਰਜ ਐਫਆਈਆਰ ਦੇ ਮਾਮਲੇ ਵਿੱਚ ਹਾਈ ਕੋਰਟ 'ਚ ਹੋਵੇਗੀ ਸੁਣਵਾਈ, ਇੱਥੇ ਜਾਣੋ ਵੱਡੀਆਂ ਖ਼ਬਰਾਂ
ਪੁਲਿਸ ਡੰਪ ਡਾਟਾ ਇਕੱਠਾ ਕਰਕੇ ਜਾਂਚ ਕਰ ਰਹੀ ਹੈ। ਮਾਹਿਰਾਂ ਅਨੁਸਾਰ ਡੰਪ ਡਾਟਾ ਤੋਂ ਮੁਲਜ਼ਮਾਂ ਬਾਰੇ ਸੁਰਾਗ ਮਿਲ ਸਕਦੇ ਹਨ। ਕਿਉਂਕਿ ਘਟਨਾ ਸਮੇਂ ਰਾਤ ਸੀ ਅਤੇ ਲੋਕ ਸੌਂ ਰਹੇ ਸਨ। ਘਟਨਾ ਤੋਂ ਬਾਅਦ ਮੁਲਜ਼ਮ ਕਈ ਕੈਮਰਿਆਂ ਦੇ ਸਾਹਮਣੇ ਤੋਂ ਲੰਘ ਗਏ।
ਇਹ ਵੀ ਪੜ੍ਹੋ : Jalandhar Encounter: ਜਲੰਧਰ ਵਿੱਚ ਪੁਲਿਸ ਐਨਕਾਊਂਟਰ, ਪੁਲਿਸ ਅਤੇ ਲਾਰੈਂਸ ਗਰੁੱਪ ਵਿਚਾਲੇ ਚੱਲੀਆਂ ਗੋਲੀਆਂ