ਸਾਬਕਾ ਮੰਤਰੀ ਵਿਜੀਲੈਂਸ ਬਿਓਰੋ ਦੇ AIG ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਰਿਸ਼ਵਤ ਦੇ ਤੌਰ ’ਤੇ ਦੇਣ ਜ਼ੀਰਕਪੁਰ ਪਹੁੰਚੇ ਸਨ, ਪਰ ਇਸ ਰਿਸ਼ਵਤ ਦੇਣ ਤੋਂ ਪਹਿਲਾਂ ਹੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਸੀ।
Trending Photos
ਚੰਡੀਗੜ੍ਹ: ਵਿਜੀਲੈਂਸ ਬਿਓਰੋ (Vigilance Bureau, Punjab) ਵਲੋਂ ਰਿਸ਼ਵਤ ਦੇ 50 ਲੱਖ ਰੁਪਏ ਨਾਲ ਫੜੇ ਗਏ ਸਾਬਕਾ ਮੰਤਰੀ ਅਰੋੜਾ ਮਾਮਲੇ ’ਚ ਜਾਂਚ ਹਾਲੇ ਵੀ ਅੱਗੇ ਨਹੀਂ ਵਧੀ ਹੈ। ਦਰਅਸਲ ਸਾਬਕਾ ਮੰਤਰੀ ਵਿਜੀਲੈਂਸ ਬਿਓਰੋ ਦੇ AIG ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਰਿਸ਼ਵਤ ਦੇ ਤੌਰ ’ਤੇ ਦੇਣ ਜ਼ੀਰਕਪੁਰ ਪਹੁੰਚੇ ਸਨ, ਪਰ ਇਸ ਰਿਸ਼ਵਤ ਦੇਣ ਤੋਂ ਪਹਿਲਾਂ ਹੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਸੀ।
ਰਿਸ਼ਵਤ ਦਾ 50 ਲੱਖ, ਵਿਜੀਲੈਂਸ ਲਈ ਬੁਝਾਰਤ ਬਣਿਆ
ਅਸਲ ’ਚ ਰਿਸ਼ਵਤ ਦੇ 50 ਲੱਖ ਰੁਪਏ ਦਾ ਸਰੋਤ (Source) ਕੀ ਹੈ? ਇਹ ਵਿਜੀਲੈਂਸ ਲਈ ਬੁਝਾਰਤ ਬਣ ਗਿਆ ਹੈ। ਕਿਉਂਕਿ ਜਿਸ ਬਿਲਡਰ (Property Dealer) ਦੀ ਗੱਡੀ ’ਚ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਦੇਣ ਲਈ ਜ਼ੀਰਕਪੁਰ ਪਹੁੰਚੇ ਸਨ, ਇਹ ਵਿਜੀਲੈਂਸ ਵਲੋਂ ਬੁਲਾਏ ਜਾਣ ਦੇ ਬਾਵਜੂਦ ਜਾਂਚ ’ਚ ਸ਼ਾਮਲ ਹੋਣ ਲਈ ਨਹੀਂ ਪਹੁੰਚਿਆ। ਹੁਣ ਉਸਨੂੰ ਦੁਬਾਰਾ ਵੀਰਵਾਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਹੈ।
ਮਾਰਬੇਲਾ ਗ੍ਰੈਂਡ ਦੇ ਪ੍ਰਬੰਧਕਾਂ ’ਤੇ ਵਿਜੀਲੈਂਸ ਵਿਭਾਗ ਨੂੰ ਸ਼ੱਕ
AIG ਮਨਮਹੋਨ ਕੁਮਾਰ ਨੂੰ 50 ਲੱਖ ਰਿਸ਼ਵਤ ਦੇਣ ਦੇ ਮਾਮਲੇ ’ਚ ਵਿਜੀਲੈਂਸ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ (Tri City) ਦੇ ਮਾਰਬੇਲਾ ਗ੍ਰੈਂਡ ਦੇ ਪ੍ਰਬੰਧਕਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਸੀ, ਪਰਤੂੰ ਜਾਂਚ ’ਚ ਕੋਈ ਵੀ ਸ਼ਾਮਲ ਹੋਣ ਲਈ ਨਹੀਂ ਪਹੁੰਚਿਆ। ਕਿਹਾ ਜਾ ਰਿਹਾ ਹੈ ਕਿ ਮਾਰਬੇਲਾ ਗ੍ਰੈਂਡ ਦੇ ਪ੍ਰਬੰਧਕਾਂ ਨੇ ਹੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਲਈ ਰਿਸ਼ਵਤ ਦੇ ਪੈਸੇ ਅਤੇ ਗੱਡੀ ਦਾ ਇੰਤਜ਼ਾਮ ਕੀਤਾ ਸੀ। ਜਿਸ ਤੋਂ ਬਾਅਦ ਅਰੋੜਾ ਉਸ ਗੱਡੀ ’ਚ ਸਵਾਰ ਹੋ ਕੇ AIG ਮਨਮੋਹਨ ਕੁਮਾਰ ਨੂੰ ਰਿਸ਼ਵਤ ਦੇਣ ਪਹੁੰਚੇ ਸਨ।
ਅਰੋੜਾ ਦਾ ਦਾਅਵਾ, ਨਵਾਂ ਘਰ ਬਣਾਉਣ ਲਈ ਰੱਖੇ ਸਨ 50 ਲੱਖ ਰੁਪਏ
ਉੱਧਰ ਸੁੰਦਰ ਸ਼ਾਮ ਅਰੋੜਾ (Sunder Sham Arora) ਲਗਾਤਾਰ ਇਸ ਗੱਲ ’ਤੇ ਅੜੇ ਹੋਏ ਹਨ ਕਿ 50 ਲੱਖ ਰੁਪਏ ਉਨ੍ਹਾਂ ਦੇ ਆਪਣੇ ਹਨ। ਜੋ ਕਿ ਨਵੇਂ ਮਕਾਨ ਦੀ ਉਸਾਰੀ ਲਈ ਰੱਖੇ ਹੋਏ ਸਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਵਿਜੀਲੈਂਸ ਦੀ ਇੱਕ ਟੀਮ ਨੇ ਮੰਗਲਵਾਰ ਨੂੰ ਸਾਬਕਾ ਮੰਤਰੀ ਦੇ ਹੁਸ਼ਿਆਰਪੁਰ ’ਚ ਸਥਿਤ ਘਰ ਦੀ ਦੁਬਾਰਾ ਤਲਾਸ਼ੀ ਲਈ ਹੈ। ਇਸ ਦੌਰਾਨ ਟੀਮ ਵਲੋਂ ਕੈਸ਼ ਕਾਊਂਟਿੰਗ ਮਸ਼ੀਨ ਨੂੰ ਵਿਜੀਲੈਂਸ ਦੇ ਮੁੱਖ ਦਫ਼ਤਰ (Head Quarter) ਮੋਹਾਲੀ ਵਿਖੇ ਲਿਆਂਦਾ ਗਿਆ ਹੈ।
ਪੁਲਿਸ ਦੁਆਰਾ ਸਾਬਕਾ ਮੰਤਰੀ ਅਰੋੜਾ ਦੀ ਰਿਮਾਂਡ 5 ਦਿਨ ਤੱਕ ਵਧਾਉਣ ਦੀ ਮੰਗ ਕੀਤੀ ਜਾ ਸਕਦੀ ਹੈ। ਤਾਂਕਿ ਜ਼ਬਤ ਕੀਤੇ ਗਈ 50 ਲੱਖ ਰੁਪਏ ਅਤੇ ਹੋਰਨਾਂ ਪਹਿਲੂਆਂ ਨਾਲ ਸਬੰਧਿਤ ਪੁਖ਼ਤਾ ਜਾਂਚ ਕੀਤੀ ਸਕੇ।