Fastway News: ਫਾਸਟਵੇਅ ਦੇ ਆਪ੍ਰੇਟਰ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਫਾਸਟਵੇਅ ਦੀ ਤਾਰ ਕੱਟਣ ਦੇ ਮਾਮਲੇ ਉਤੇ ਹਾਈ ਕੋਰਟ ਨੇ ਜਵਾਬ ਮੰਗਿਆ।
Trending Photos
Fastway News: ਫਾਸਟਵੇਅ ਦੇ ਆਪ੍ਰੇਟਰ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਫਾਸਟਵੇਅ ਦੀ ਤਾਰ ਕੱਟਣ ਦੇ ਮਾਮਲੇ ਉਤੇ ਹਾਈ ਕੋਰਟ ਨੇ ਜਵਾਬ ਮੰਗਿਆ। ਹਾਈ ਕੋਰਟ ਨੇ ਡੀਜੀਪੀ ਪੰਜਾਬ ਤੋਂ ਜਵਾਬ ਤਲਬ ਕੀਤਾ ਹੈ। ਡੀਜੀਪੀ ਪੰਜਾਬ ਨੇ ਹਾਈ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ। ਜੇਕਰ ਫਾਸਟਵੇਅ ਨਾਲ ਕਿਸੇ ਪ੍ਰਕਾਰ ਦਾ ਧੱਕਾ ਹੁੰਦਾ ਹੈ ਉਸ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਉਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Zirakpur News: ਸ਼ਹਿਰ ਦਾ ਬਿਜਲੀ ਪਾਣੀ ਹੋਇਆ ਗੁੱਲ, ਸਰਕਾਰ ਦਾ ਦਾਅਵਾ ਵਿਕਾਸ ਹੋਇਆ ਫੁੱਲ
ਫਾਸਟਵੇਅ ਨੇ ਪਿਛਲੇ ਦਿਨ 100 ਤੋਂ ਜ਼ਿਆਦਾ ਸ਼ਿਕਾਇਤਾਂ ਪੂਰੇ ਪੰਜਾਬ ਵਿੱਚ ਦਰਜ ਕਰਵਾਈ ਪਰ ਉਸ ਉਪਰ ਕੋਈ ਕਾਰਵਾਈ ਨਹੀਂ ਹੋਈ। 18 ਤੋਂ ਜ਼ਿਆਦਾ ਸ਼ਿਕਾਇਤ ਸਿਰਫ਼ ਪਟਿਆਲਾ ਵਿੱਚ ਦਰਜ ਕਰਵਾਈਆਂ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ ਹੈ। ਅੱਜ ਹਾਈ ਕੋਰਟ ਵਿੱਚ ਡੀਜੀਪੀ ਪੰਜਾਬ ਤੋਂ ਜਵਾਬ ਮੰਗਿਆ ਗਿਆ ਹੈ ਕਿ ਜਿੰਨੀਆਂ ਸ਼ਿਕਾਇਤਾਂ ਆਈਆਂ ਸਨ ਉਸ ਮਾਮਲੇ ਉਤੇ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਕਾਰਵਾਈ ਦੀ ਹੁਣ ਤੱਕ ਸਟੇਟਸ ਰਿਪੋਰਟ ਕੀ ਹੈ, ਇਸ ਬਾਰੇ ਵਿੱਚ ਹਾਈ ਕੋਰਟ ਨੇ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ।
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਪਟਿਆਲਾ ਦੇ ਗੁਰੂ ਨਾਨਕ ਨਗਰ ਸਥਿਤ ਫਾਸਟਵੇਅ ਦੇ ਸਵਿਚਿੰਗ ਸੈਂਟਰ ਵਿੱਚ ਲੁੱਟ-ਖੋਹ ਅਤੇ ਭੰਨਤੋੜ ਦੀ ਘਟਨਾ ਸਾਹਮਣੇ ਆਈ ਸੀ। ਇਸ ਲੁੱਟ ਤੋਂ ਬਾਅਦ ਵਾਰਦਾਤ ਦੇ ਕੁਝ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਏ ਸਨ। ਦਿਸ ਰਿਹਾ ਸੀ ਕਿ ਕਿਵੇਂ ਦਿਨ ਦਿਹਾੜੇ ਲੁਟੇਰੇ ਸ਼ਟਰ ਤੋੜ ਕੇ ਅੰਦਰ ਵੜ ਰਹੇ ਹਨ।
ਘਟਨਾ ਦੀ ਸੀਸੀਟੀਵੀ ਵੀਡੀਓ ਜਾਰੀ ਕਰਨ ਵਾਲੇ ਵਿਅਕਤੀ ਨੇ ਦੋਸ਼ ਲਗਾਇਆ ਕਿ ਮੀਡੀਆ ਅਤੇ ਕੇਬਲ ਆਪ੍ਰੇਟਰਾਂ ਨਾਲ ਜੁੜੇ ਦਫਤਰਾਂ ਵਿੱਚ ਵਾਰ-ਵਾਰ ਚੋਰੀ ਤੇ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਇਸ ਤੋਂ ਇਲਾਵਾ ਪੰਜਾਬ ਵਿੱਚ ਕੇਬਲ ਆਪ੍ਰੇਟਰ ਨਾਲ ਹੋ ਰਹੀ ਧੱਕੇਸ਼ਾਹੀ ਤੋਂ ਇਹ ਮਾਮਲਾ ਅਦਾਲਤ ਵਿੱਚ ਪੁੱਜ ਗਿਆ ਸੀ। ਜਿਥੇ ਅਦਾਲਤ ਨੇ ਅੱਜ ਪੰਜਾਬ ਦੇ ਡੀਜੀਪੀ ਕੋਲੋਂ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ