Punjab News: ਕੈਬਨਿਟ ਮੰਤਰੀ ਨੇ ਹਲਕਾ ਸਮਰਾਲਾ ਦੀਆਂ 12 ਕਰੋੜ ਲਾਗਤ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ
Advertisement
Article Detail0/zeephh/zeephh1834355

Punjab News: ਕੈਬਨਿਟ ਮੰਤਰੀ ਨੇ ਹਲਕਾ ਸਮਰਾਲਾ ਦੀਆਂ 12 ਕਰੋੜ ਲਾਗਤ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ

Punjab News: ਸਮਰਾਲਾ ਤੋਂ ਮਾਛੀਵਾੜਾ ਸੜਕ ਜੋ ਤਕਰੀਬਨ ਬਣ ਕੇ ਤਿਆਰ ਹੋ ਗਈ ਤੇ ਅੱਜ ਪੀਡਬਲਿਊਡੀ ਮੰਤਰੀ ਹਰਭਜਨ ਸਿੰਘ ਈਟੀਓ ਮਾਛੀਵਾੜਾ ਸਾਹਿਬ ਤੋਂ ਪਵਾਤ ਪੁਲ ਤੇ ਸਮਰਾਲਾ ਤੋਂ ਝਾੜ ਸਾਹਿਬ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ।

Punjab News: ਕੈਬਨਿਟ ਮੰਤਰੀ ਨੇ ਹਲਕਾ ਸਮਰਾਲਾ ਦੀਆਂ 12 ਕਰੋੜ ਲਾਗਤ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ

Punjab News:  ਸਰਕਾਰਾਂ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ 2022 ਵਿੱਚ ਇੱਕ ਨਵੀਂ ਸਰਕਾਰ ਨੂੰ ਫਤਵਾ ਦੇ ਕੇ ਪੰਜਾਬ ਦੀ ਸੱਤਾ ਹੀ ਬਦਲ ਕੇ ਰੱਖ ਦਿੱਤੀ ਹੈ। ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਗਈ। ਮਾਨ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਆਪਣੇ ਇੱਕ-ਇੱਕ ਕਰਕੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਸਮਰਾਲਾ ਵਿੱਚ ਸੜਕਾਂ ਦੀ ਹਾਲਤ ਪਿਛਲੇ 15 ਸਾਲਾਂ ਤੋਂ ਖ਼ਸਤਾ ਹੋਣ ਕਾਰਨ ਦੋਵੇਂ ਸਰਕਾਰਾਂ ਨੇ ਇਸ ਦੀ ਸਾਰ ਨਾ ਲਈ ਪ੍ਰੰਤੂ ਹੁਣ ਮਾਨ ਸਰਕਾਰ ਵੱਲੋਂ ਸਮਰਾਲਾ ਤੋਂ ਮਾਛੀਵਾੜਾ ਸੜਕ ਜੋ ਤਕਰੀਬਨ ਬਣ ਕੇ ਤਿਆਰ ਹੋ ਗਈ ਤੇ ਅੱਜ ਪੀਡਬਲਿਊਡੀ ਮੰਤਰੀ ਹਰਭਜਨ ਸਿੰਘ ਈਟੀਓ ਮਾਛੀਵਾੜਾ ਸਾਹਿਬ ਤੋਂ ਪਵਾਤ ਪੁਲ ਤੇ ਸਮਰਾਲਾ ਤੋਂ ਝਾੜ ਸਾਹਿਬ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ।

ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਹਲਕਾ ਸਮਰਾਲਾ ਦੀਆਂ ਪ੍ਰਮੁੱਖ ਸੜਕਾਂ ਮਾਛੀਵਾੜਾ ਤੋਂ ਪਵਾਤ ਪੁਲ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੇ ਝਾੜ ਸਾਹਿਬ ਤੋਂ ਸਮਰਾਲਾ ਤੱਕ 12 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 2 ਸੜਕਾਂ ਦਾ ਨੀਂਹ ਪੱਥਰ ਰੱਖਿਆ।

ਸਥਾਨਕ ਬੱਸ ਸਟੈਂਡ ਨੇੜੇ ਇਸ ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਨੂੰ ਜੋੜਦੀ ਕਰੀਬ 9.35 ਕਿਲੋਮੀਟਰ ਲੰਬੀ ਸੜਕ ਜਿਸ ’ਤੇ ਕਰੀਬ 5.15 ਕਰੋੜ ਰੁਪਏ ਖ਼ਰਚ ਆਉਣਗੇ ਜਦਕਿ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਤੋਂ ਸਮਰਾਲਾ ਤੱਕ ਕਰੀਬ 12.47 ਕਿਲੋਮੀਟਰ ਲੰਬੀ ਸੜਕ ’ਤੇ ਕਰੀਬ 6.77 ਕਰੋੜ ਰੁਪਏ ਖ਼ਰਚੇ ਜਾਣਗੇ।

ਉਨ੍ਹਾਂ ਕਿਹਾ ਕਿ ਦੋਵੇਂ ਹੀ ਸੜਕਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦੋਵੇਂ ਧਾਰਮਿਕ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹਨ। ਕੈਬਨਿਟ ਮੰਤਰੀ ਈਟੀਓ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਵਿਚ ਕਾਫ਼ੀ ਸੜਕਾਂ, ਪੁਲ ਅਤੇ ਛੋਟੀਆਂ ਪੁਲੀਆਂ ਦਾ ਨੁਕਸਾਨ ਹੋਇਆ ਹੈ ਜਿਸ ਸਬੰਧੀ ਲੋਕ ਨਿਰਮਾਣ ਵਿਭਾਗ ਵੱਲੋਂ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਦੀ ਮੁਰੰਮਤ ਦਾ ਕਾਰਜ ਜਲਦ ਸ਼ੁਰੂ ਕਰਵਾਇਆ ਜਾ ਸਕੇ।

ਪੱਤਰਕਾਰ ਵੱਲੋਂ ਕਾਂਗਰਸ ਤੇ ‘ਆਪ’ ਗਠਜੋੜ ਸਬੰਧੀ ਚੱਲ ਰਹੀਆਂ ਚਰਚਾਵਾਂ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗਠਜੋੜ ਬਾਰੇ ਫੈਸਲਾ ਸਾਡੀ ਹਾਈਕਮਾਂਡ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੀ ਵਰਕਿੰਗ ਕਮੇਟੀ ਕਰੇਗੀ। ਇਸ ਮੌਕੇ ਉਦਘਾਟਨ ਉਪਰੰਤ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਅਧੀਨ 3 ਪ੍ਰਮੁੱਖ ਸੜਕਾਂ ਜਿਸ ਵਿਚ ਸਮਰਾਲਾ-ਮਾਛੀਵਾੜਾ ਸਤਲੁਜ ਪੁਲ, ਪਵਾਤ ਪੁਲ ਤੋਂ ਮਾਛੀਵਾੜਾ ਅਤੇ ਝਾੜ ਸਾਹਿਬ ਤੋਂ ਸਮਰਾਲਾ ਆਉਂਦੀਆਂ ਹਨ ਜਿਨ੍ਹਾਂ ਦੀ ਹਾਲਤ ਬੇਹੱਦ ਖਸਤਾ ਸੀ ਤੇ ਲੋਕ ਪ੍ਰੇਸ਼ਾਨ ਸਨ।

ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਤੇ ਅਕਾਲੀ ਸਰਕਾਰ ਨੇ ਇਨ੍ਹਾਂ ਸੜਕਾਂ ਦੀ ਸਾਰ ਨਾ ਲਈ ਪਰ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦਿਆਂ ਹੀ ਇਨ੍ਹਾਂ ਪ੍ਰਮੁੱਖ ਸੜਕਾਂ ਦੀ ਮੁਰੰਮਤ ਲਈ ਟੈਂਡਰ ਲਗਾਏ ਹਵ ਜਿਨ੍ਹਾਂ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਵਿਧਾਇਕ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਸ਼ੁਰੂ ਹੋਣ ਨਾਲ ਹਲਕਾ ਸਮਰਾਲਾ ਵਾਸੀਆਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਨ੍ਹਾਂ ਦੀ ਇੱਕ ਵੱਡੀ ਮੰਗ ਪੂਰੀ ਹੋਈ ਹੈ।

ਇਹ ਵੀ ਪੜ੍ਹੋ : Punjab Farmers News: ਪੰਜਾਬ ਪੁਲਿਸ ਵੱਲੋਂ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਚੰਡੀਗੜ੍ਹ 'ਚ ਲਗਾਉਣਾ ਸੀ ਪੱਕਾ ਮੋਰਚਾ

ਸਮਰਾਲਾ ਤੋਂ ਵਰੁਣ ਕੌਸ਼ਲ ਦੀ ਰਿਪੋਰਟ

Trending news