"ਇਹ ਹੱਕਾ ਦੀ ਹਾਕੀ ਏ, ਇਹਨੇ ਸਦਾ ਕੀਤੀ ਰਾਖੀ ਏ", ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤਾ ਕੈਂਪੇਨ ਗੀਤ
Advertisement

"ਇਹ ਹੱਕਾ ਦੀ ਹਾਕੀ ਏ, ਇਹਨੇ ਸਦਾ ਕੀਤੀ ਰਾਖੀ ਏ", ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤਾ ਕੈਂਪੇਨ ਗੀਤ

ਚੋਣ ਮੈਦਾਨ ਵਿਚ ਹਾਕੀ ਅਤੇ ਬਾਲ ਲੈ ਕੇ ਉੱਤਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਕੰਪੈਨ ਗੀਤ ਜਾਰੀ ਕੀਤਾ ਹੈ। 

"ਇਹ ਹੱਕਾ ਦੀ ਹਾਕੀ ਏ, ਇਹਨੇ ਸਦਾ ਕੀਤੀ ਰਾਖੀ ਏ", ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤਾ ਕੈਂਪੇਨ ਗੀਤ

ਚੰਡੀਗੜ: ਚੋਣ ਮੈਦਾਨ ਵਿਚ ਹਾਕੀ ਅਤੇ ਬਾਲ ਲੈ ਕੇ ਉੱਤਰੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਕੰਪੈਨ ਗੀਤ ਜਾਰੀ ਕੀਤਾ ਹੈ। ਜਿਸਦੇ ਬੋਲ ਨੇ ਇਹ ਹੱਕਾਂ ਦੀ ਹਾਕੀ ਏ, ਇਹਨੇ ਸਦਾ ਰਾਖੀ ਕੀਤੀ ਹੈ। ਕਾਂਗਰਸ ਤੋਂ ਵੱਖ ਹੋ ਕੇ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਵੱਖਰੀ ਸਿਆਸੀ ਅਲਖ ਜਗਾਉਣ ਦੀ ਤਿਆਰੀ ਵਿਚ ਹਨ।

 

ਕੈਪਟਨ, ਢੀਂਡਸਾ ਅਤੇ ਭਾਜਪਾ ਦਾ ਗੱਠਜੋੜ

 

ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਮਿਲਕੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਚੋਣ ਲੜਨਗੇ।ਤਿੰਨਾਂ ਪਾਰਟੀਆਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ।117 ਵਿਚੋਂ ਭਾਜਪਾ 65 ਸੀਟਾਂ 'ਤੇ ਚੋਣ ਲੜੇਗੀ, ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ 15 ਅਤੇ ਪੰਜਾਬ ਲੋਕ ਕਾਂਗਰਸ ਦੇ ਹਿੱਸੇ 37 ਸੀਟਾਂ ਆਈਆਂ ਹਨ।

 

WATCH LIVE TV 

Trending news