Samrala News: ਨਿੱਜੀ ਸਕੂਲ ਦੀ ਬੱਸ ਨੂੰ ਰੋਕ ਕੇ ਬੱਚਿਆਂ ਤੋਂ ਵੀਡੀਓ ਨੂੰ ਕਥਿਤ ਤੌਰ ਉਤੇ ਡਿਲੀਟ ਕਰਵਾਉਣ ਵਾਲੀ ਰਿਵਾਲਵਰ ਵਾਲੀ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Trending Photos
Samrala News (ਵਰੁਣ ਕੌਸ਼ਲ): ਸਮਰਾਲਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਰੋਕ ਕੇ ਸਕੂਲ ਦੀ ਬੱਸ ਵਿੱਚ ਸਵਾਰ ਵਿਦਿਆਰਥੀਆਂ ਵੱਲੋਂ ਖੇਡ-ਖੇਡ ਵਿੱਚ ਬਣਾਈ ਜਾ ਰਹੀ ਵੀਡੀਓ ਨੂੰ ਕਥਿਤ ਤੌਰ ਉਤੇ ਡਿਲੀਟ ਕਰਵਾਉਣ ਵਾਲੀ ਰਿਵਾਲਵਰ ਵਾਲੀ ਮਹਿਲਾ ਦੇ ਮਾਮਲੇ ਵਿੱਚ ਅੱਜ ਸਥਾਨਕ ਪੁਲਿਸ ਨੇ ਅਣਪਛਾਤੀ ਔਰਤ ਵਿਰੁੱਧ ਕੇਸ ਕਰ ਲਿਆ ਹੈ।
ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਤੇ ਵਿਦਿਆਰਥੀ ਦੀ ਮਾਤਾ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ''ਤੇ ਸਕੂਲ ਬੱਸ ਡਰਾਈਵਰ ਦੇ ਬਿਆਨਾਂ 'ਤੇ ਧਾਰਾ 126(2), 351 -ਬੀ 25 -27 -54- 59 ਅਧੀਨ ਐਫਆਈਆਰ ਨੰਬਰ 156 ਰਾਹੀਂ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਣਪਛਾਤੀ ਗੱਡੀ ਮਹਿਲਾ ਚਾਲਕ ਦੀ ਗ੍ਰਿਫਤਾਰੀ ਲਈ ਸਥਾਨਕ ਐਸਐਚਓ ਸਮੇਤ ਦੋ ਟੀਮਾਂ ਗ੍ਰਿਫਤਾਰੀ ਲਈ ਭੇਜੀਆਂ ਗਈਆਂ ਹਨ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਸਮਰਾਲਾ ਦੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਲਿਖੀ ਗਈ ਦਰਖਾਸਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਸਕੂਲ ਦੀ ਵੈਨ ਜਿਸ ਵਿਚ ਗਿਆਰਵੀਂ ਅਤੇ ਬਾਹਰਵੀਂ ਕਲਾਸ ਦੀਆਂ 11 ਵਿਦਿਆਰਥਣਾਂ ਅਤੇ 14 ਵਿਦਿਆਰਥੀ ਮੌਜੂਦ ਸਨ। ਇਹ ਵੈਨ ਜਦੋਂ ਸਮਰਾਲਾ ਬਾਈਪਾਸ ਉਪਰ ਸਕੂਲ ਦੇ ਨੇੜੇ ਪੁੱਜਣ ਵਾਲੀ ਤਾਂ ਪਿਛੇ ਤੋਂ ਆ ਰਹੀ ਇਕ ਫਾਰਚਿਊਨਰ ਗੱਡੀ ਜਿਸਨੂੰ ਇੱਕ ਮਹਿਲਾ ਚਲਾ ਰਹੀ ਸੀ।
ਇਹ ਵੀ ਪੜ੍ਹੋ : Mohali News: ਸੀਰੀਅਲ ਦੀ ਸ਼ੂਟਿੰਗ ਰੋਕਣ ਵਾਲਾ ਨਹਿੰਗ ਸਿੰਘ ਸ਼ਰਾਬੀ ਹਾਲਤ 'ਚ ਗ਼ਰੀਬ ਦੀ ਝੁੱਗੀ ਤੋੜਦਾ ਫੜਿਆ
ਉਸ ਮਹਿਲਾ ਵੱਲੋਂ ਆਪਣੀ ਗੱਡੀ ਨੂੰ ਸਕੂਲ ਵੈਨ ਦੇ ਅੱਗੇ ਲਗਾ ਕੇ ਵੈਨ ਨੂੰ ਰੋਕ ਲਿਆ ਗਿਆ। ਸਕੂਲ ਪ੍ਰਿੰਸੀਪਲ ਦਾ ਦੋਸ਼ ਸੀ ਕਿ ਉਸ ਮਹਿਲਾ ਦੇ ਹੱਥ ਵਿਚ ਪਿਸਟਲ ਸੀ। ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਅਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਤੁਸੀ ਜੋ ਵੀਡੀਓ ਬਣਾ ਰਹੇ ਸੀ ਉੁਸਨੂੰ ਤੁਰੰਤ ਡਿਲੀਟ ਕਰੋ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਬੱਚੇ ਸਨੈਪਚੈਟ ਖੇਡ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੈਨ ਅੰਦਰ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੱਚਿਆਂ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : Balkaur Singh News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਬਲਕੌਰ ਸਿੰਘ ਦਾ ਵੱਡਾ ਬਿਆਨ; ਆਖਰਕਾਰ ਸੱਚ ਆਇਆ ਸਾਹਮਣੇ