ਸੈਂਟਰਲ ਬੋਰਡ ਆਫ਼ ਸੈਕੇਡੰਰੀ ਐਜੂਕੇਸ਼ਨ (CBSE) ਵਲੋਂ ਸਾਲ 2023 ’ਚ ਹੋਣ ਵਾਲੇ 10ਵੀਂ ਅਤੇ 12ਵੀਂ ਦੇ ਇਮਤਿਹਾਨਾਂ ਦੀ ਡੇਟਸ਼ੀਟ (CBSE Date Sheet) ਜਾਰੀ ਕਰ ਦਿੱਤੀ ਗਈ ਹੈ, ਦੋਹਾਂ ਜਮਾਤਾਂ ਦੇ ਪੇਪਰ 15 ਫ਼ਰਵਰੀ ਤੋਂ ਸ਼ੁਰੂ ਹੋਣਗੇ।
Trending Photos
CBSE 2023 Date Sheet released: ਸੈਂਟਰਲ ਬੋਰਡ ਆਫ਼ ਸੈਕੇਡੰਰੀ ਐਜੂਕੇਸ਼ਨ (CBSE) ਵਲੋਂ ਸਾਲ 2023 ’ਚ ਹੋਣ ਵਾਲੇ 10ਵੀਂ ਅਤੇ 12ਵੀਂ ਦੇ ਇਮਤਿਹਾਨਾਂ ਦੀ ਡੇਟਸ਼ੀਟ (CBSE Date Sheet) ਜਾਰੀ ਕਰ ਦਿੱਤੀ ਗਈ ਹੈ, ਦੋਹਾਂ ਜਮਾਤਾਂ ਦੇ ਪੇਪਰ 15 ਫ਼ਰਵਰੀ ਤੋਂ ਸ਼ੁਰੂ ਹੋਣਗੇ।
10ਵੀਂ ਜਮਾਤ ਦਾ ਆਖ਼ਰੀ ਪੇਪਰ 21 ਮਾਰਚ ਅਤੇ 12ਵੀਂ ਦਾ 5 ਅਪ੍ਰੈਲ ਨੂੰ ਹੋਵੇਗਾ। ਇਸ ਵਾਰ 34 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ।
ਪਿਛਲੀ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 10ਵੀਂ ਅਤੇ 12ਵੀਂ ਦੇ ਪੇਪਰ ਦੋ ਵਾਰ ਆਯੋਜਿਤ ਕੀਤੀਆਂ ਗਈਆਂ ਸਨ। ਜੋ ਵਿਦਿਆਰਥੀ ਸੰਕ੍ਰਮਣ ਦੇ ਚੱਲਦਿਆਂ ਪਹਿਲੀ ਪ੍ਰੀਖਿਆ ’ਚ ਸ਼ਾਮਲ ਨਹੀਂ ਹੋ ਸਕੇ ਤਾਂ ਉਨ੍ਹਾਂ ਦੇ ਨੰਬਰ ਦੂਸਰੀ ਪ੍ਰੀਖਿਆ ਦੇ ਅਧਾਰ ’ਤੇ ਕੈਲਕੁਲੈਟ ਕੀਤੇ ਗਏ ਸਨ, ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ।
ਕੋਰੋਨਾ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਇਸ ਵਾਰ ਬੋਰਡ ਦੀ ਪ੍ਰੀਖਿਆ 100 ਫ਼ੀਸਦ ਸਿਲੇਬਸ ਦੇ ਮੁਤਾਬਕ ਹੋਵੇਗੀ। ਕੁਝ ਦਿਨ ਪਹਿਲਾਂ ਇਸ ਸਬੰਧੀ ਜਾਣਕਾਰੀ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਸੰਸਦ ’ਚ ਵੀ ਸਾਂਝੀ ਕੀਤੀ ਗਈ ਸੀ।
CBSE ਵਲੋਂ ਜਾਰੀ ਕੀਤੀ ਗਈ ਪ੍ਰੀਖਿਆ ਸਾਰਣੀ ਵੇਖਣ ਲਈ www. cbse.gov.in ’ਤੇ ਕਲਿੱਕ ਕਰੋ