ਮਾਨਸਾ ਦੇ ਬੱਸ ਸਟੈਂਡ ਵਿਚ ਧਰਨਾ ਲਗਾਕੇ ਹੜਤਾਲ ਤੇ ਬੈਠੇ ਪ੍ਰਾਈਵੇਟ ਟਰਾਂਸਪੋਰਟਰਾਂ ਜਤਿੰਦਰ ਆਗਰਾ, ਲਾਲ ਚੰਦ ਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਅਧਾਰ ਕਾਰਡ ਤੇ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਨਾਲ ਸਾਡੀਆਂ ਬੱਸਾਂ ਵਿਚ ਸਵਾਰੀਆਂ ਬਹੁਤ ਘੱਟ ਗਈਆਂ ਹਨ ਤੇ ਸਾਡੇ ਕਾਰੋਬਾਰ ਬੰਦ ਹੋਣ ਕਿਨਾਰੇ ਹਨ।
Trending Photos
ਵਿਨੋਦ ਗੋਇਲ/ਮਾਨਸਾ: ਮਾਨਸਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਬੱਸਾਂ ਦੀ ਆਵਾਜਾਈ ਠੱਪ ਕਰਕੇ ਬੱਸ ਸਟੈਂਡ ਵਿਚ ਧਰਨਾ ਲਗਾਕੇ ਪ੍ਰਦਰਸ਼ਨ ਕੀਤਾ। ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਮੰਗ ਹੈ ਕਿ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਦਿੱਤਾ ਜਾਣ ਵਾਲਾ ਫਰੀ ਸਫ਼ਰ ਬੰਦ ਕਰਕੇ ਉਹਨਾਂ ਨੂੰ ਟੈਕਸ ਵਿਚ ਮੁਆਫੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਾਡਾ ਕਾਰੋਬਾਰ ਬੰਦ ਹੋਣ ਕਿਨਾਰੇ ਹੈ ਕਿਉਂਕਿ ਸਾਡੇ ਖਰਚ ਵੀ ਪੂਰੇ ਨਹੀਂ ਹੋ ਰਹੇ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਅੱਜ ਤਾਂ ਸਿਰਫ ਧਰਨਾ ਹੀ ਹੈ ਜੇਕਰ ਸਰਕਾਰ ਨੇ ਸਾਡੇ ਨਾਲ ਗੱਲਬਾਤ ਨਾ ਕੀਤੀ ਤਾਂ ਸਰਕਾਰ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਮਾਨਸਾ ਦੇ ਬੱਸ ਸਟੈਂਡ ਵਿਚ ਧਰਨਾ ਲਗਾਕੇ ਹੜਤਾਲ ਤੇ ਬੈਠੇ ਪ੍ਰਾਈਵੇਟ ਟਰਾਂਸਪੋਰਟਰਾਂ ਜਤਿੰਦਰ ਆਗਰਾ, ਲਾਲ ਚੰਦ ਤੇ ਰਾਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਅਧਾਰ ਕਾਰਡ ਤੇ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਨਾਲ ਸਾਡੀਆਂ ਬੱਸਾਂ ਵਿਚ ਸਵਾਰੀਆਂ ਬਹੁਤ ਘੱਟ ਗਈਆਂ ਹਨ ਤੇ ਸਾਡੇ ਕਾਰੋਬਾਰ ਬੰਦ ਹੋਣ ਕਿਨਾਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਹੂਲਤ ਨੂੰ ਬੰਦ ਕਰੇ ਜਾਂ ਫਿਰ ਸਾਨੂੰ ਵੀ ਆਧਾਰ ਕਾਰਡ ਤੇ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਵੇ ਕਿਉਂਕਿ ਅਸੀਂ ਇਸ ਨੂੰ ਲਾਗੂ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅੱਜ ਹਾਲਤ ਇਹ ਬਣ ਗਏ ਹਨ ਕਿ ਸਾਡੇ ਬੱਸਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ, ਜਿਸ ਕਾਰਨ ਸਾਡਾ ਕਾਰੋਬਾਰ ਬੰਦ ਹੋਣ ਕਿਨਾਰੇ ਹੈ।
ਪ੍ਰਾਈਵੇਟ ਬੱਸ ਓਪਰੇਟਰ ਜਤਿੰਦਰ ਆਗਰਾ ਨੇ ਕਿਹਾ ਕਿ ਸਾਡੇ ਕਾਰੋਬਾਰ ਨਾਲ 5-7 ਲੱਖ ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ ਜਿਨ੍ਹਾਂ ਦੇ ਪਰਿਵਾਰ ਸਾਡੀਆਂ ਬੱਸਾਂ ਦੇ ਸਹਾਰੇ ਪਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਆਉਂਦੇ ਕੁਝ ਦਿਨਾਂ ਵਿਚ ਸਾਡੀਆਂ ਬੱਸਾਂ ਬੰਦ ਹੋ ਜਾਣਗੀਆਂ ਤੇ ਇਹ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਜ ਤਾਂ ਅਸੀਂ ਸਿਰਫ ਧਰਨਾ ਹੀ ਦਿੱਤਾ ਹੈ ਅਤੇ ਜੇਕਰ ਸਰਕਾਰ ਨੇ ਜਲਦ ਸਾਡੇ ਨਾਲ ਗੱਲਬਾਤ ਨਾਂ ਕੀਤੀ ਤੇ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
WATCH LIVE TV