ਚੀਨ ’ਚ ਕੋਰੋਨਾ ਦੇ ਚੱਲਦਿਆਂ ਹਸਪਤਾਲਾਂ ’ਚ ਮਰੀਜ਼ਾਂ ਤੇ ਸਸਕਾਰ ਲਈ ਸਮਸ਼ਾਨ ਘਾਟ ’ਚ ਨਹੀਂ ਜਗ੍ਹਾ
Advertisement
Article Detail0/zeephh/zeephh1492787

ਚੀਨ ’ਚ ਕੋਰੋਨਾ ਦੇ ਚੱਲਦਿਆਂ ਹਸਪਤਾਲਾਂ ’ਚ ਮਰੀਜ਼ਾਂ ਤੇ ਸਸਕਾਰ ਲਈ ਸਮਸ਼ਾਨ ਘਾਟ ’ਚ ਨਹੀਂ ਜਗ੍ਹਾ

ਚੀਨ ਦੇ ਸਮਾਜਿਕ ਕਾਰਜ-ਕਰਤਾ ਜੈਨੀਫ਼ਰ ਯੇਂਗ ਨੇ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ, ਜੈਨੀਫ਼ਰ ਨੇ ਦੱਸਿਆ ਕਿ ਇਹ ਕਾਰਾਂ ਦੀ ਲੰਬੀ ਕਤਾਰ ਬੀਜਿੰਗ ਦੇ ਸ਼ਹਿਰ ਬਾਬਾਓਸ਼ਾਨ ਦੇ ਇੱਕ ਕਬਰਸਤਾਨ ਦੇ ਬਾਹਰ ਦੀ ਹੈ।

ਚੀਨ ’ਚ ਕੋਰੋਨਾ ਦੇ ਚੱਲਦਿਆਂ ਹਸਪਤਾਲਾਂ ’ਚ ਮਰੀਜ਼ਾਂ ਤੇ ਸਸਕਾਰ ਲਈ ਸਮਸ਼ਾਨ ਘਾਟ ’ਚ ਨਹੀਂ ਜਗ੍ਹਾ

China Covid-19 Updates: ਚੀਨ ’ਚ ਕੋਵਿਡ -19 ਦੇ ਸੰਕ੍ਰਮਣ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ’ਚ ਵਿਰੋਧ ਤੋਂ ਬਾਅਦ ਲੋਕਾਂ ਨੂੰ ਛੂਟ ਦਿੱਤੀ ਗਈ ਹੈ, ਜਿਸ ਤੋਂ ਬਾਅਦ ਹਾਲਾਤ ਪ੍ਰਤੀ ਦਿਨ ਵਿਗੜਦੇ ਜਾ ਰਹੇ ਹਨ। 

ਚੀਨ ’ਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਹਾਲਾਤ ਕਾਫ਼ੀ ਖ਼ਰਾਬ ਰਹੇ ਹਨ, ਹੁਣ ਇੱਕ ਵਾਰ ਫੇਰ ਚੀਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਇੱਕ ਸਖਸ਼ ਨੂੰ ਦਵਾਈ ਮੰਗਦੇ ਹੋਏ ਵੇਖਿਆ ਜਾ ਸਕਦਾ ਹੈ। 
ਟਵਿੱਟਰ ’ਤੇ ਸ਼ੇਅਰ ਹੋ ਰਿਹਾ ਵੀਡੀਓ ਚੀਨ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਿੱਕ-ਟਾਕ (TikTok) ’ਤੇ ਕਾਫ਼ੀ ਵਾਈਰਲ ਹੈ। ਵੀਡੀਓ ’ਚ ਇੱਕ ਬੰਦੇ ਨੂੰ ਕਿਸੇ ਮੈਡੀਕਲ ਸਟੋਰ ’ਤੇ ਦਵਾਈ ਮੰਗਦਿਆਂ ਵੇਖਿਆ ਜਾ ਸਕਦਾ ਹੈ, ਵੀਡੀਓ ’ਚ ਉਸਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਹੈ। ਉਹ ਗੋਡਿਆਂ ਭਾਰ ਬੈਠ ਕੇ ਮੈਡੀਕਲ ਸਟੋਰ ’ਤੇ ਆਉਂਦੇ-ਜਾਂਦੇ ਲੋਕਾਂ ਤੋਂ ਦਵਾਈ ਦੀ ਮੰਗ ਕਰ ਰਿਹਾ ਹੈ। 
ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੂੰ ਦਵਾਈ ਮਿਲ ਗਈ ਹੈ ਜਾਂ ਨਹੀਂ। ਵੀਡੀਓ ਚੀਨ ਦੇ ਕਿਹੜੇ ਇਲਾਕੇ ਦਾ ਹੈ, ਇਸਦੀ ਵੀ ਪੁਸ਼ਟੀ ਨਹੀਂ ਹੋ ਸਕੀ ਹੈ। 

ਉੱਥੇ ਹੀ ਟਵਿੱਟਰ ’ਤੇ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਵੀਡੀਓ ’ਚ ਕਾਰਾਂ ਦੀਆਂ ਲੰਬੀ ਕਤਾਰ ਨੂੰ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਚੀਨ ਦੇ ਸਮਾਜਿਕ ਕਾਰਜ-ਕਰਤਾ ਜੈਨੀਫ਼ਰ ਯੇਂਗ (Jennifer Zeng) ਨੇ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਜੈਨੀਫ਼ਰ ਨੇ ਦੱਸਿਆ ਕਿ ਇਹ ਕਾਰਾਂ ਦੀ ਲੰਬੀ ਕਤਾਰ ਬੀਜਿੰਗ ਦੇ ਸ਼ਹਿਰ ਬਾਬਾਓਸ਼ਾਨ (Babaoshan) ਦੇ ਇੱਕ ਕਬਰਸਤਾਨ (Cemetery in Beijing) ਦੇ ਬਾਹਰ ਦੀ ਹੈ।

ਜੈਨੀਫ਼ਰ ਨੇ ਵੀਡੀਓ ਬਾਰੇ ਦੱਸਦਿਆਂ ਕਿਹਾ ਟਵਿੱਟਰ ’ਤੇ ਲਿਖਿਆ ਕਿ ਵੀਡੀਓ ਬਣਾਉਣ ਵਾਲੇ ਸਖਸ਼ ਦਾ ਕਹਿਣਾ ਹੈ ਕਿ ਇਹ ਕੇਵਲ ਉਹ ਲੋਕ ਹਨ ਜੋ ਮ੍ਰਿਤਕ ਦੇਹਾਂ ਨੂੰ ਆਰਜ਼ੀ ਤੌਰ ’ਤੇ ਰੱਖਣਾ ਚਾਹੁੰਦੇ ਹਨ। ਇੱਥੇ ਸਸਕਾਰ ਕਰਨ ਲਈ ਸਮਾਂ ਲੈਣਾ (Cremation Service Appointment) ਲੈਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ।  
ਉੱਥੇ ਹੀ ਨਿਊਜ਼ ਏਜੰਸੀ ਰਾਈਟਰਸ (News Agency Reuters) ਦੇ ਅਨੁਸਾਰ ਕੋਰੋਨਾ ਦੇ ਹਰ ਰੋਜ਼ ਨਵੇਂ ਆ ਰਹੇ ਮਾਮਲਿਆਂ ਨੇ ਸਿਹਤ ਸੁਵਿਧਾਵਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਦੇਸ਼ ਦੇ 2 ਸਾਲ ਕੇਵਲ ਨਾਗਰਿਕਾਂ ਦੇ ਟੀਕਾਕਰਣ ਅਤੇ ਹਸਪਤਾਲ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ’ਚ ਬਰਬਾਦ ਹੋ ਗਏ ਹਨ। ਮੌਤਾਂ ਦੀ ਗਿਣਤੀ ਵੱਧਣ ਤੋਂ ਬਾਅਦ ਸਮਸ਼ਾਨ ਘਾਟਾਂ ’ਤੇ ਲੰਬੀਆਂ ਕਤਾਰਾਂ ਵੇਖੀਆਂ ਜਾ ਸਕਦੀਆਂ ਹਨ। 

ਇਹ ਵੀ ਪੜ੍ਹੋ: ਹਰਜੋਤ ਬੈਂਸ ਵਲੋਂ ਪਹਿਲੇ ਸਰਕਾਰੀ ਰੇਤ ਖ਼ਰੀਦ ਕੇਂਦਰ ਦਾ ਉਦਘਾਟਨ, ਕਿਹਾ ਹੁਣ ਨਹੀਂ ਹੋਵੇਗੀ ਆਮ ਜਨਤਾ ਦੀ ਲੁੱਟ

Trending news