ਸੀ.ਐਮ. ਚੰਨੀ ਖ਼ਿਲਾਫ਼ ਇਕੱਠਾ ਹੋਇਆ ਪ੍ਰਵਾਸੀ ਭਾਈਚਾਰਾ, ਪ੍ਰਿਯੰਕਾ ਗਾਂਧੀ ਦਾ ਫੂਕਿਆ ਪੁਤਲਾ
Advertisement

ਸੀ.ਐਮ. ਚੰਨੀ ਖ਼ਿਲਾਫ਼ ਇਕੱਠਾ ਹੋਇਆ ਪ੍ਰਵਾਸੀ ਭਾਈਚਾਰਾ, ਪ੍ਰਿਯੰਕਾ ਗਾਂਧੀ ਦਾ ਫੂਕਿਆ ਪੁਤਲਾ

ਅੱਜ ਲੁਧਿਆਣਾ ਦੇ ਵਿਚ ਪਰਵਾਸੀ ਭਾਈਚਾਰੇ ਵੱਲੋਂ ਬਸਤੀ ਜੋਧੇਵਾਲ ਵਿਖੇ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਤੋਂ ਪਹਿਲਾਂ ਉਹਨਾਂ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਚਰਨਜੀਤ ਚੰਨੀ ਅਤੇ ਪ੍ਰਿਯੰਕਾ ਗਾਂਧੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਸੀ.ਐਮ. ਚੰਨੀ ਖ਼ਿਲਾਫ਼ ਇਕੱਠਾ ਹੋਇਆ ਪ੍ਰਵਾਸੀ ਭਾਈਚਾਰਾ, ਪ੍ਰਿਯੰਕਾ ਗਾਂਧੀ ਦਾ ਫੂਕਿਆ ਪੁਤਲਾ

ਭਰਤ ਸ਼ਰਮਾ/ਲੁਧਿਆਣਾ: ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਪਰਵਾਸੀ ਮਜ਼ਦੂਰਾਂ ਤੇ ਕੀਤੀ ਗਈ ਟਿੱਪਣੀ ਦੇ ਮਾਮਲੇ 'ਤੇ ਸਿਆਸਤ ਲਗਾਤਾਰ ਹੁਣ ਗਰਮਾਉਂਦੀ ਜਾ ਰਹੀ ਹੈ। ਅੱਜ ਲੁਧਿਆਣਾ ਦੇ ਵਿਚ ਪਰਵਾਸੀ ਭਾਈਚਾਰੇ ਵੱਲੋਂ ਬਸਤੀ ਜੋਧੇਵਾਲ ਵਿਖੇ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ ਤੋਂ ਪਹਿਲਾਂ ਉਹਨਾਂ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਚਰਨਜੀਤ ਚੰਨੀ ਅਤੇ ਪ੍ਰਿਯੰਕਾ ਗਾਂਧੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਉਂਕਿ ਪ੍ਰਵਾਸੀ ਭਾਈਚਾਰੇ ਦਾ ਮਨ ਵਿਚ ਚੰਨੀ ਵੱਲੋਂ ਕੀਤੀ ਗਈ ਟਿੱਪਣੀ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਵਜਾਈਆਂ ਦਾ ਰੋਸ ਹੈ।

 

 

ਕਾਲੀਆਂ ਝੰਡੀਆਂ ਵਿਖਾ ਕੇ ਰੈਲੀ ਦਾ ਕਰਨਗੇ ਵਿਰੋਧ

 

ਪਰਵਾਸੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਮਿਹਨਤ ਕਰਨ ਆਏ ਨੇ ਅਤੇ ਚਰਨਜੀਤ ਚੰਨੀ ਉਨ੍ਹਾਂ ਨੂੰ ਇਥੋਂ ਭਜਾਉਣ ਦੀਆਂ ਗੱਲਾਂ ਕਰ ਰਹੇ ਨੇ ਜੋ ਕਿ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਅੱਜ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਦਾ ਉਹ ਡੱਟ ਕੇ ਵਿਰੋਧ ਕਰਨਗੇ ਅਤੇ ਉਸ ਨੂੰ ਕਾਲੀਆਂ ਝੰਡੀਆਂ ਵੀ ਵਿਖਾਉਣਗੇ ਉਨ੍ਹਾਂ ਕਿਹਾ ਕਿ ਜੋ ਚੰਨੀ ਦਾ ਬਿਆਨ ਆਇਆ ਹੈ ਉਹ ਮੰਦਭਾਗਾ ਹੈ।

 

 

 

ਭਾਜਪਾ ਆਗੂ ਮੀਨਾਕਸ਼ੀ ਲੇਖੀ ਦਾ ਤੰਜ

 

ਭਾਜਪਾ ਦੀ ਸੀਨੀਅਰ ਨੇਤਾ ਮੀਨਾਕਸ਼ੀ ਲੇਖੀ ਨੇ ਪ੍ਰਿਅੰਕਾ ਗਾਂਧੀ ਤੇ ਸਵਾਲ ਕਿਹਾ ਪ੍ਰਿਯੰਕਾ ਗਾਂਧੀ ਯੂਪੀ ਦੇ ਅਮੇਠੀ ਤੋਂ ਹਮੇਸ਼ਾ ਚੋਣ ਮੈਦਾਨ 'ਚ ਉਤਰੇ ਨੇ ਅਤੇ ਉਹ ਯੂ ਪੀ ਦੇ ਹੀ ਵਾਸੀ ਨੇ ਜਿਸ ਕਰਕੇ ਚੰਨੀ ਦੇ ਬਿਆਨ ਦੀ ਉਹ ਨਿਖੇਧੀ ਕਰਦੇ ਹਨ। ਉਹਨਾਂ ਆਖਿਆ ਕਿ ਚੰਨੀ ਨੂੰ ਪੰਜਾਬ ਤੋਂ ਚੱਲਦਾ ਕਰਨਾ ਚਾਹੀਦਾ ਹੈ।

 

Trending news