ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਲਮ ਲਾਲ ਸਿੰਘ ਚੱਢਾ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ "ਅੱਜ 'ਲਾਲ ਸਿੰਘ ਚੱਢਾ' ਫਿਲਮ ਦੇਖਣ ਦਾ ਮੌਕਾ ਮਿਲਿਆ।
Trending Photos
ਚੰਡੀਗੜ੍ਹ: ਆਮਿਰ ਖ਼ਾਨ ਦੀ ਫ਼ਿਲਮ ’ਤੇ ਵਿਵਾਦ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਫ਼ਿਲਮ ਲਾਲ ਸਿੰਘ ਚੱਢਾ ਤੋ ਪਹਿਲਾਂ 'ਪੀਕੇ' ਵੀ ਵਿਵਾਦਾਂ ’ਚ ਘਿਰ ਗਈ ਸੀ। ਉਸ ਦੌਰਾਨ ਹਿੰਦੂ ਸੰਗਠਨਾਂ ਨੇ 'ਪੀਕੇ' ਫ਼ਿਲਮ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਕਹੀ ਸੀ।
ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਲਮ ਲਾਲ ਸਿੰਘ ਚੱਢਾ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ "ਅੱਜ 'ਲਾਲ ਸਿੰਘ ਚੱਢਾ' ਫਿਲਮ ਦੇਖਣ ਦਾ ਮੌਕਾ ਮਿਲਿਆ। ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ ’ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ ਹੈ। ਆਮਿਰ ਖਾਨ ਅਤੇ ਓਹਨਾਂ ਦੀ ਟੀਮ ਵਧਾਈ ਦੇ ਪਾਤਰ ਹਨ।
ਅੱਜ “ਲਾਲ ਸਿੰਘ ਚੱਢਾ “ ਫਿਲਮ ਦੇਖਣ ਦਾ ਮੌਕਾ ਮਿਲਿਆ …ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ …ਆਮਿਰ ਖਾਨ ਅਤੇ ਓਹਨਾਂ ਦੀ ਟੀਮ ਨੂੰ ਵਧਾਈ…
— Bhagwant Mann (@BhagwantMann) August 14, 2022
ਅਸਲ ’ਚ ਦਿੱਲੀ ਦੇ ਵਕੀਲ ਵਿਨੀਤ ਜਿੰਦਲ ਨੇ ਫ਼ਿਲਮ ਦੇ ਵਿਰੁੱਧ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਵਕੀਲ ਦੇ ਕਹਿਣਾ ਹੈ ਕਿ ਇਸ ਫ਼ਿਲਮ ’ਚ ਕੁਝ ਅਜਿਹੀਆਂ ਗੱਲਾਂ ਵਿਖਾਈਆਂ ਗਈਆਂ ਹਨ, ਜਿਸ ਨਾਲ ਫ਼ੌਜ ਤੇ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਾਰਨ ਵਕੀਲ ਵਿਨੀਤ ਨੇ ਤਿੰਨਾਂ ਲੋਕਾਂ ਖ਼ਿਲਾਫ਼ ਐੱਫ਼ਆਈਆਰ (FIR) ਦਰਜ ਕਰਨ ਦੀ ਮੰਗ ਕੀਤੀ ਹੈ।
ਭਾਰਤੀ ਫ਼ੌਜ ਦਾ ਅਪਮਾਨ ਕਰਨ ਦਾ ਦੋਸ਼
ਉਨ੍ਹਾਂ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ "ਫ਼ਿਲਮ ’ਚ ਮਾਨਸਿਕ ਤੇ ਅਪਾਹਜ ਵਿਅਕਤੀ ਨੂੰ ਫ਼ੌਜ ’ਚ ਭਰਤੀ ਹੁੰਦੇ ਤੇ ਕਾਰਗਿਲ ਦੀ ਲੜਾਈ ਲੜਦਿਆਂ ਦਿਖਾਇਆ ਗਿਆ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਾਰਗਿਲ ਦੀ ਲੜਾਈ ’ਚ ਫ਼ੌਜ ਦੇ ਬਿਹਤਰੀਨ ਜਵਾਨਾਂ ਨੂੰ ਜੰਗ ਦੇ ਮੈਦਾਨ ਭੇਜਿਆ ਗਿਆ ਸੀ। ਪਰ ਇਸ ਫ਼ਿਲਮ ਰਾਹੀਂ ਜਾਣਬੁੱਝ ਕੇ ਭਾਰਤੀ ਫ਼ੌਜ ਦਾ ਅਪਮਾਨ ਕਰਨ ਦੀ ਕੋਸ਼ਿਸ ਕੀਤੀ ਗਈ ਹੈ।
ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
ਉੱਧਰ ਹਿੰਦੂ ਜਥੇਬੰਦੀਆਂ ਦਾ ਦੋਸ਼ ਹੈ ਕਿ ਫ਼ਿਲਮ ਦੇ ਇਕ ਸੀਨ ਦੌਰਾਨ ਆਮਿਰ ਖ਼ਾਨ ਕਹਿੰਦੇ ਹਨ ਕਿ ਮੇਰੀ ਮਾਂ ਨੇ ਕਿਹਾ ਸੀ ਕਿ ਸਾਰੇ ਪੂਜਾ ਪਾਠ ਮਲੇਰੀਆ ਹਨ, ਇਸ ਨਾਲ ਦੰਗੇ ਹੁੰਦੇ ਹਨ। ਵਕੀਲ ਨੇ ਸ਼ਿਕਾਇਤ ’ਚ ਕਿਹਾ ਹੈ ਕਿ ਇਸ ਦ੍ਰਿਸ਼ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।