CNG Price Hike: ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 17 ਦਸੰਬਰ ਯਾਨੀ ਅੱਜ ਸਵੇਰ ਤੋਂ ਲਾਗੂ ਹੋ ਗਈਆਂ ਹਨ। ਇਸ ਤਰ੍ਹਾਂ ਸੀਐਨਜੀ ਦੀ ਕੀਮਤ ਵਿੱਚ 95 ਪੈਸੇ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਫਿਲਹਾਲ ਦਿੱਲੀ ਐਨਸੀਆਰ ਵਿੱਚ ਸੀਐਨਜੀ 78.61 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।
Trending Photos
CNG Price Hike: ਦਿੱਲੀ ਵਿੱਚ ਇੱਕ ਵਾਰ ਫਿਰ CNG ਦੇ ਰੇਟ ਵਧਾ ਦਿੱਤੇ ਗਏ ਹਨ। ਇਸ ਦੇ ਨਾਲ ਲਈ ਇਸ ਵਧੇ ਰੇਟਾਂ ਨਾਲ ਲੋਕਾਂ ਨੂੰ ਵੱਡਾ ਝਟਕਾ ਹੈ। ਦੱਸ ਦੇਈਏ ਕਿ ਦਿੱਲੀ CNG ਵਿਚ ਇਸ ਵਾਰ (CNG Price Hike) 95 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਹ ਦਰਾਂ 17 ਦਸੰਬਰ ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਦਿੱਲੀ 'ਚ CNG ਦੀ ਕੀਮਤ 95 ਪੈਸੇ ਵਧ ਕੇ 79.56 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਆਈਜੀਐਲ ਨੇ ਸੀਐਨਜੀ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਪੀਐਨਜੀ ਦੀ ਕੀਮਤ ਵਿੱਚ ਵੀ 3 ਰੁਪਏ ਦਾ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿੱਚ ਸੀਐਨਜੀ ਦੀ ਕੀਮਤ 75.61 ਰੁਪਏ ਤੋਂ ਵਧਾ ਕੇ 78.61 ਰੁਪਏ ਹੋ ਗਈ ਹੈ। ਜਦੋਂ ਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਕੀਮਤ 78.17 ਰੁਪਏ ਤੋਂ ਵਧਾ ਕੇ 81.17 ਰੁਪਏ ਕਰ ਦਿੱਤੀ ਗਈ ਹੈ। ਹੁਣ ਇੱਕ ਵਾਰ ਫਿਰ ਜਿਵੇਂ ਹੀ ਸੀਐਨਜੀ ਦੀ ਕੀਮਤ (CNG Price Hike)ਵਧਦੀ ਹੈ ਤਾਂ ਇਸ ਦਾ ਆਮ ਲੋਕਾਂ ਦੀਆਂ ਜੇਬਾਂ 'ਤੇ ਫੌਰੀ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ: ਪਹਿਲਾਂ ਨੌਜਵਾਨ ਨੂੰ ਕੀਤਾ ਅਗਵਾ, ਫ਼ਿਰ ਮੰਗੀ ਫਿਰੌਤੀ ਤੇ ਹੁਣ ਜਾਨੋ ਮਾਰ ਦਿੱਤਾ 20 ਸਾਲ ਦਾ ਜਵਾਨ ਪੁੱਤ
ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਸੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਸੀ। ਆਈਜੀਐਲ ਮੁਤਾਬਕ 8 ਅਕਤੂਬਰ ਨੂੰ ਸੀਐਨਜੀ ਦੀਆਂ ਕੀਮਤਾਂ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਸੀਐਨਜੀ ਦੀ ਕੀਮਤ 78.61 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਪਹਿਲਾਂ 75.61 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 7 ਮਾਰਚ, 2022 ਤੋਂ ਬਾਅਦ ਰਾਜਧਾਨੀ ਵਿੱਚ ਸੀਐਨਜੀ ਦੀ (CNG Price Hike) ਕੀਮਤ ਵਿੱਚ ਵਾਧਾ ਹੋਇਆ ਹੈ।
ਇਸ ਤੋਂ ਪਹਿਲਾਂ ਮਈ 2021 ਵਿੱਚ, ਕੀਮਤ ਵਿੱਚ (CNG Price Hike) 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਮਾਰਚ ਤੋਂ ਹੁਣ ਤੱਕ ਸੀਐਨਜੀ ਦੀਆਂ ਕੀਮਤਾਂ ਵਿੱਚ ਲਗਭਗ 23.55 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਅਪ੍ਰੈਲ 2021 ਤੋਂ ਹੁਣ ਤੱਕ CNG ਦੀ ਕੀਮਤ 36.16 ਰੁਪਏ ਪ੍ਰਤੀ ਕਿਲੋਗ੍ਰਾਮ ਯਾਨੀ ਲਗਭਗ 80 ਫੀਸਦੀ ਵਧ ਗਈ ਹੈ। ਜਨਵਰੀ 2022 ਵਿੱਚ ਸੀਐਨਜੀ ਦੀ ਕੀਮਤ 54.31 ਰੁਪਏ ਪ੍ਰਤੀ ਕਿਲੋਗ੍ਰਾਮ ਸੀ।