Kapil Sharma News: ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਮਾਡਲ ਟਾਊਨ 'ਚ ਖਾਧੀ ਇਹ ਡਿਸ਼
Advertisement
Article Detail0/zeephh/zeephh2035313

Kapil Sharma News: ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਮਾਡਲ ਟਾਊਨ 'ਚ ਖਾਧੀ ਇਹ ਡਿਸ਼

Kapil Sharma News: ਬੀਤੇ ਦਿਨੀ ਕਪਿਲ ਸ਼ਰਮਾ ਕਰੀਬ 5 ਵਾਹਨਾਂ ਦੇ ਕਾਫਲੇ ਨਾਲ ਮਾਡਲ ਟਾਊਨ ਲਿੰਕ ਰੋਡ 'ਤੇ ਸਥਿਤ ਪਰਾਠੇ ਸਟਾਲ 'ਤੇ ਪਹੁੰਚੇ। 

 

Kapil Sharma News: ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਮਾਡਲ ਟਾਊਨ 'ਚ ਖਾਧੀ ਇਹ ਡਿਸ਼

Kapil Sharma News:  ਆਪਣੀ ਕਾਮੇਡੀ ਨਾਲ ਦੇਸ਼ ਭਰ 'ਚ ਦਰਸ਼ਕਾਂ 'ਚ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜ਼ਿਲ੍ਹੇ ਜਲੰਧਰ ਪਹੁੰਚੇ। ਜਿੱਥੇ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ-ਘਿਓ ਪਰਾਠੇ ਦਾ ਆਨੰਦ ਲਿਆ।

ਬੀਤੀ ਰਾਤ ਕਰੀਬ 1.30 ਵਜੇ ਕਪਿਲ ਸ਼ਰਮਾ (Kapil Sharma) ਕਰੀਬ 5 ਵਾਹਨਾਂ ਦੇ ਕਾਫਲੇ ਨਾਲ ਮਾਡਲ ਟਾਊਨ ਲਿੰਕ ਰੋਡ 'ਤੇ ਸਥਿਤ ਪਰਾਠੇ ਸਟਾਲ 'ਤੇ ਪਹੁੰਚੇ। ਤੁਹਾਨੂੰ ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਦਾ ਸਹੁਰਾ ਘਰ ਵੀ ਜਲੰਧਰ ਵਿੱਚ ਹੈ।

ਇਹ ਵੀ ਪੜ੍ਹੋ: Neeru Bajwa Photos: ਬਲੈਕ ਰੰਗ ਦੇ ਸੂਟ 'ਚ ਨੀਰੂ ਬਾਜਵਾ ਨੇ ਦਿੱਤੇ ਕਿਲਰ ਪੋਜ਼, ਵੇਖੋ ਖੂਬਸੂਰਤ ਫੋਟੋਆਂ

ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਸ਼ਰਮਾ ਨੇ ਪਰਾਠੇ ਦਾ ਸਟਾਲ ਚਲਾਉਣ ਵਾਲੇ ਵੀਰ ਦਵਿੰਦਰ ਸਿੰਘ ਤੋਂ (Kapil Sharma) ਪਰਾਠੇ ਖਾਧੇ। ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਵੀਰ ਦਵਿੰਦਰ ਦਾ ਵੀਡੀਓ ਦੇਖਿਆ ਸੀ। ਜਿਸ ਤੋਂ ਬਾਅਦ ਉਸ ਨੂੰ ਵੀਰ ਦਵਿੰਦਰ ਨਾਲ ਪਰਾਂਠੇ ਖਾਣ ਦੀ ਇੱਛਾ ਹੋਈ।

ਉਥੇ ਹੀ ਕਪਿਲ ਸ਼ਰਮਾ (Kapil Sharma)  ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਕਾਰ 'ਚ ਬੈਠ ਕੇ ਪਰਾਠੇ ਖਾਧੇ ਅਤੇ ਫਿਰ ਸੜਕ 'ਤੇ ਖੜ੍ਹੇ ਹੋ ਕੇ ਚਾਹ ਪੀਤੀ। ਕਪਿਲ ਨੇ ਵੀਰ ਦਵਿੰਦਰ ਦੇ ਪਰਾਂਠੇ ਦੀ ਵੀ ਖੂਬ ਤਾਰੀਫ ਕੀਤੀ।

ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਮਾਡਲ ਟਾਊਨ 'ਚ ਵੀਰ ਦਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਰਾਤ ਨੂੰ ਦੇਸੀ-ਘਿਓ ਦੇ ਪਰਾਠੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਲੋਕਾਂ ਨੇ ਉਸ ਦੇ ਪਰਾਂਠੇ ਨੂੰ ਇੰਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਰਾਤ ਨੂੰ ਲੋਕ ਵੱਡੀ ਗਿਣਤੀ 'ਚ ਵੀਰ ਦਵਿੰਦਰ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ।

ਦਰਅਸਲ ਵੀਰ ਦਵਿੰਦਰ ਸਿੰਘ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ 'ਹਾਰਟ ਅਟੈਕ ਪਰੋਠੇ' ਬਣਾਉਣ ਵਾਲੇ ਲੋਕਾਂ ਵਜੋਂ ਵੀ ਸੰਬੋਧਨ ਕੀਤਾ ਜਾਣ ਲੱਗਾ। ਇਸ ਤੋਂ ਬਾਅਦ ਹੁਣ ਕਾਮੇਡੀਅਨ ਕਪਿਲ ਸ਼ਰਮਾ ਵੀ ਵੀਰ ਦਵਿੰਦਰ ਸਿੰਘ ਦੇ ਪਰਾਠੇ ਖਾਣ ਲਈ ਮਾਡਲ ਟਾਊਨ ਗਏ ਅਤੇ ਇਸ ਦਾ ਸਵਾਦ ਚਖਿਆ ।

Trending news