Ludhiana News: ਬੀਡੀਪੀਓ ਦਫ਼ਤਰ ਦੇ ਬਾਹਰ ਹੰਗਾਮਾ, ਐਨਓਸੀ ਲੈਣ ਆਏ ਨੁਮਾਇੰਦਿਆਂ ਨੇ ਲਗਾਏ ਗੰਭੀਰ ਦੋਸ਼
Advertisement
Article Detail0/zeephh/zeephh2454995

Ludhiana News: ਬੀਡੀਪੀਓ ਦਫ਼ਤਰ ਦੇ ਬਾਹਰ ਹੰਗਾਮਾ, ਐਨਓਸੀ ਲੈਣ ਆਏ ਨੁਮਾਇੰਦਿਆਂ ਨੇ ਲਗਾਏ ਗੰਭੀਰ ਦੋਸ਼

  Ludhiana News:  ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਫਤਰ ਵਿੱਚ ਬਣੇ ਬੀਡੀਪੀਓ ਦਫ਼ਤਰ ਬਲਾਕ ਨੰਬਰ ਵਿੱਚ ਹੰਗਾਮਾ ਹੋ ਗਿਆ।

Ludhiana News: ਬੀਡੀਪੀਓ ਦਫ਼ਤਰ ਦੇ ਬਾਹਰ ਹੰਗਾਮਾ, ਐਨਓਸੀ ਲੈਣ ਆਏ ਨੁਮਾਇੰਦਿਆਂ ਨੇ ਲਗਾਏ ਗੰਭੀਰ ਦੋਸ਼

Ludhiana News:  ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਫਤਰ ਵਿੱਚ ਬਣੇ ਬੀਡੀਪੀਓ ਦਫ਼ਤਰ ਬਲਾਕ ਨੰਬਰ ਇੱਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਐਨਓਸੀ ਲੈਣ ਆਏ ਨੁਮਾਇੰਦਿਆਂ ਨੇ ਦੋਸ਼ ਲਗਾਏ ਕਿ ਉਹ ਕਈ ਦਿਨਾਂ ਤੋਂ ਐਨਓਸੀ ਲੈਣ ਲਈ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਨੂੰ ਐਨਓਸੀ ਦੇਣ ਲਈ ਟਾਲ ਮਟੋਲ ਕੀਤੀ ਜਾ ਰਹੀ ਹੈ।

ਮੌਜੂਦਾ ਕੁਝ ਸਾਬਕਾ ਸਰਪੰਚਾਂ ਨੇ ਦੋਸ਼ ਲਗਾਏ ਕਿ ਆਮ ਆਦਮੀ ਪਾਰਟੀ ਦੇ ਜੋ ਨੁਮਾਇੰਦੇ ਸਰਪੰਚੀ ਦੀ ਚੋਣ ਲੜ ਰਹੇ ਹਨ ਉਨ੍ਹਾਂ ਨੂੰ ਤਾਂ ਮਿੰਟੋ ਮਿੰਟ ਹੀ ਐਨਓਸੀ ਦਿੱਤੀ ਜਾ ਰਹੀ ਹੈ ਪਰ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਗਿੱਲ ਪਿੰਡ ਤੋਂ ਸਰਪੰਚੀ ਦੀ ਚੋਣ ਲੜਨ ਵਾਲੇ ਨੌਜਵਾਨ ਨੇ ਕਿਹਾ ਕਿ ਜਦੋਂ ਬੀਡੀਪੀਓ ਉਹ ਦਫ਼ਤਰ ਅੰਦਰ ਗਿਆ ਤਾਂ ਬੀਡੀਪੀਓ ਨੇ ਉਸਨੂੰ ਕਿਹਾ ਗੈਟ ਆਊਟ ਹੋ ਜਾਓ ਜਿਸ ਉਤੇ ਉਨ੍ਹਾਂ ਨੇ ਕਿਹਾ ਕਿ ਉਹ ਇਸਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਤੇ ਚੋਣ ਕਮਿਸ਼ਨ ਨੂੰ ਕਰਨਗੇ।

ਐਨਓਸੀ ਲੈਣ ਆਏ ਬਹੁਤ ਲੋਕਾਂ ਦਾ ਬੀਡੀਪੀ ਪ੍ਰਤੀ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਦੂਸਰੇ ਪਾਸੇ ਜਦ ਬੀਡੀਪੀਓ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਲਗਾਤਾਰ ਰਾਤ ਨੂੰ 10 ਵਜੇ ਤੱਕ ਕੰਮ ਕਰ ਰਹੇ ਹਨ 500 ਦੇ ਕਰੀਬ ਐਨਓ ਸੀ ਹੁਣ ਤੱਕ ਉਹ ਦੇ ਚੁੱਕੇ ਹਨ ਅਤੇ ਕਾਫੀ ਫਾਰਮ ਉਨ੍ਹਾਂ ਕੋਲ ਆਏ ਹੋਏ ਹਨ।

ਇਹ ਵੀ ਪੜ੍ਹੋ : Punjab News: ਆਮ ਆਦਮੀ ਪਾਰਟੀ ਦਾ ਵਫ਼ਦ ਹਰਪਾਲ ਚੀਮਾ ਦੀ ਅਗਵਾਈ ਹੇਠ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ

ਲਗਾਤਾਰ ਕੰਮ ਚੱਲ ਰਿਹਾ ਪਰ ਕੁਝ ਲੋਕ ਬੇਫਜ਼ੂਲ ਦੂਸ਼ਣਬਾਜ਼ੀ ਕਰ ਰਹੇ ਹਨ ਜਿਸ ਉਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦੀ ਸਾਹਮਣਾ ਨਾ ਕਰਨਾ ਪਵੇ।

ਦੂਜੇ ਪਾਸੇ ਟੀਟੂ ਬਾਣੀਆ ਲੁਧਿਆਣਾ ਬੀਡੀਪੀਓ ਦਫਤਰ ਪਹੁੰਚਿਆ ਤੇ ਅਨੋਖੇ ਢੰਗ ਨਾਲ ਬੈਂਡ ਵਾਜੇ ਵਜਾ ਕੇ ਪ੍ਰਦਰਸ਼ਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟੀਟੂ ਬਾਣੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜੋ ਕਿ ਉਨ੍ਹਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟੀਟੂ ਬਾਣੀਏ ਦੇ ਪ੍ਰਦਰਸ਼ਨ ਦੌਰਾਨ ਐਸਐਚਓ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਾ ਹੋਇਆ ਹੈ।

ਜੇਕਰ ਇਸ ਦੇ ਬਾਵਜੂਦ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ ਐਨਓਸੀ, ਚੁੱਲ੍ਹਾ ਟੈਕਸ ਹੋਰ ਕਾਗਜ ਨਹੀਂ ਮਿਲ ਰਹੇ ਹਨ। ਚੋਣ ਲੜਨ ਦੇ ਚਾਹਵਾਨ ਉਮੀਦਵਾਰ ਲੋੜੀਂਦੇ ਕਾਗਜ਼ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। 

ਇਹ ਵੀ ਪੜ੍ਹੋ : Ludhiana News: ਪੁਰਾਣੇ ਬਾਜ਼ਾਰ 'ਚ 100 ਸਾਲਾ ਪੁਰਾਣੀ ਬਿਲਡਿੰਗ ਡਿੱਗੀ, ਸੀਸੀਟੀਵੀ 'ਚ ਕੈਦ ਹੋਈ ਘਟਨਾ

Trending news