ਲਖੀਮਪੁਰ ਕਾਂਡ ਦੇ ਪੀੜਤ ਕਿਸਾਨ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਕਾਂਗਰਸ ਵੱਲੋਂ ਰੋਸ ਮਾਰਚ ਵਿਚ ਬਰਨਾਲਾ ਤੋਂ ਭਾਗ ਲੈਣ ਜਾ ਰਹੇ ਜਥੇ ਵਿਚ ਕਾਂਗਰਸੀ ਵਰਕਰ ਕਸਤੂਰੀ ਲਾਲ ਦੀ ਰਾਜਪੁਰਾ ਵਿਖੇ ਅਚਾਨਕ ਮੌਤ ਹੋ ਗਈ।
Trending Photos
ਦਵਿੰਦਰ ਸ਼ਰਮਾ/ਬਰਨਾਲਾ: ਲਖੀਮਪੁਰ ਕਾਂਡ ਦੇ ਪੀੜਤ ਕਿਸਾਨ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਕਾਂਗਰਸ ਵੱਲੋਂ ਰੋਸ ਮਾਰਚ ਵਿਚ ਬਰਨਾਲਾ ਤੋਂ ਭਾਗ ਲੈਣ ਜਾ ਰਹੇ ਜਥੇ ਵਿਚ ਕਾਂਗਰਸੀ ਵਰਕਰ ਕਸਤੂਰੀ ਲਾਲ ਦੀ ਰਾਜਪੁਰਾ ਵਿਖੇ ਅਚਾਨਕ ਮੌਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਬਰਨਾਲਾ ਤੋਂ ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੱਸਿਆ ਕਿ ਕਸਤੂਰੀ ਲਾਲ ਕਾਂਗਰਸ ਪਾਰਟੀ ਦਾ ਟਕਸਾਲੀ ਯੋਧਾ ਸੀ, ਜੋ ਹਰ ਸੰਘਰਸ਼ ਵਿੱਚ ਅੱਗੇ ਹੋ ਕੇ ਹਿੱਸਾ ਲੈਂਦਾ ਰਿਹਾ, ਅੱਜ ਵੀ ਉਹ ਕਿਸਾਨੀ ਸੰਘਰਸ਼ ਦੇ ਹੱਕ ਵਿਚ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਜਾ ਰਿਹਾ ਸੀ, ਤਾਂ ਰਸਤੇ ਵਿੱਚ ਅਚਾਨਕ ਕਸਤੂਰੀ ਲਾਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਇਤਿਹਾਸ ਵਿਚ ਇਸ ਕਾਂਗਰਸੀ ਵਰਕਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕਸਤੂਰੀ ਲਾਲ ਦੀ ਸ਼ਹਾਦਤ ਤੇ ਮਾਣ ਹੈ ।ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇl
ਇਸ ਮੌਕੇ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਕਸਤੂਰੀ ਲਾਲ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲੋਂ ਇਹ ਮਸਲਾ ਉਠਾਉਣਗੇ।