ਲੁਧਿਆਣਾ ਦੇ ਸੈਂਸੀ ਮੁਹੱਲੇ ਵਿਚ ਨਸ਼ਾ ਤਸਕਰ ਫੜੇ ਜਾਣ ਤੋਂ ਬਾਅਦ ਹੋਇਆ ਵਿਵਾਦ, ਕਮਿਸ਼ਨਰ ਤੱਕ ਪਹੁੰਚਿਆ ਮਾਮਲਾ
Advertisement
Article Detail0/zeephh/zeephh1161447

ਲੁਧਿਆਣਾ ਦੇ ਸੈਂਸੀ ਮੁਹੱਲੇ ਵਿਚ ਨਸ਼ਾ ਤਸਕਰ ਫੜੇ ਜਾਣ ਤੋਂ ਬਾਅਦ ਹੋਇਆ ਵਿਵਾਦ, ਕਮਿਸ਼ਨਰ ਤੱਕ ਪਹੁੰਚਿਆ ਮਾਮਲਾ

ਲੁਧਿਆਣਾ ਦੇ ਵਿੱਚ ਨਿੱਤ ਨਸ਼ੇ ਦੀ ਸ਼ਰ੍ਹੇਆਮ ਵਿਕਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀਂ ਪੁਲਿਸ ਵੱਲੋਂ ਗੁਰਪਾਲ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਜਿਸ ਕੋਲੋਂ ਪੁਲਸ ਨੇ 60 ਗਰਾਮ ਨਸ਼ਾ ਅਤੇ 15 ਹਜ਼ਾਰ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਹੋਣ ਦਾ ਦਾਅਵਾ ਕੀਤਾ।

ਲੁਧਿਆਣਾ ਦੇ ਸੈਂਸੀ ਮੁਹੱਲੇ ਵਿਚ ਨਸ਼ਾ ਤਸਕਰ ਫੜੇ ਜਾਣ ਤੋਂ ਬਾਅਦ ਹੋਇਆ ਵਿਵਾਦ, ਕਮਿਸ਼ਨਰ ਤੱਕ ਪਹੁੰਚਿਆ ਮਾਮਲਾ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਵਿੱਚ ਨਿੱਤ ਨਸ਼ੇ ਦੀ ਸ਼ਰ੍ਹੇਆਮ ਵਿਕਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀਂ ਪੁਲਿਸ ਵੱਲੋਂ ਗੁਰਪਾਲ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਜਿਸ ਕੋਲੋਂ ਪੁਲਸ ਨੇ 60 ਗਰਾਮ ਨਸ਼ਾ ਅਤੇ 15 ਹਜ਼ਾਰ ਰੁਪਏ ਦੇ ਕਰੀਬ ਡਰੱਗ ਮਨੀ ਬਰਾਮਦ ਹੋਣ ਦਾ ਦਾਅਵਾ ਕੀਤਾ। ਪਰ ਵਾਲਮੀਕੀ ਸੇਵਕ ਸੰਘ ਦੇ ਮੁਖੀ ਵਿੱਕੀ ਸਹੋਤਾ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰ ਗੁਰਪਾਲ ਦੀ ਸੂਹ ਸਾਡੇ ਵੱਲੋਂ ਹੀ ਪੁਲੀਸ ਨੂੰ ਦਿੱਤੀ ਗਈ ਸੀ ਅਤੇ ਛਾਪੇਮਾਰੀ ਵੀ ਸਾਡੇ ਵੱਲੋਂ ਕਰਵਾਈ ਗਈ ਸੀ ਪਰ ਪੁਲੀਸ ਨੇ ਰਿਕਵਰੀ ਬਹੁਤ ਘੱਟ ਪਾਈ ਹੈ। ਜਦੋਂ ਕਿ ਉਸ ਕੋਲੋਂ ਲੱਖਾਂ ਰੁਪਏ ਡਰੱਗ ਮਨੀ ਅਤੇ ਲੱਖਾਂ ਰੁਪਏ ਦਾ ਨਸ਼ਾ ਬਰਾਮਦ ਹੋਇਆ ਹੈ ਉਨ੍ਹਾਂ ਕਿਹਾ ਕਿ ਪੁਲਿਸ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਦੂਜੇ ਪਾਸੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਨੀਅਰ ਅਫ਼ਸਰਾਂ ਨੇ ਖੁਦ ਤਫਤੀਸ਼ ਕੀਤੀ ਹੈ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਜੇਕਰ ਉਸ ਦੀ ਨਿਸ਼ਾਨਦੇਹੀ ਤੇ ਹੋਰ ਨਸ਼ਾ ਬਰਾਮਦ ਹੋਵੇਗਾ ਤਾਂ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

 

ਵਾਲਮੀਕੀ ਸੇਵਕ ਸੰਘ ਦੇ ਮੁਖੀ ਵਿੱਕੀ ਸਹੋਤਾ ਨੇ ਕਿਹਾ ਕਿ ਇਲਾਕੇ ਦੇ ਵਿੱਚ ਗੁਰਪਾਲ ਨਾਂ ਦਾ ਤਸਕਰ ਲੰਮੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਅਤੇ ਉਸ ਦਾ ਪੂਰਾ ਪਰਿਵਾਰ ਇਸ ਵਿੱਚ ਲਿਪਤ ਹੈ। ਪੁਲਿਸ ਨੂੰ ਕਹਿ ਕਹਿ ਕੇ ਅਸੀਂ ਛਾਪੇਮਾਰੀ ਕਰਵਾਈ ਅਤੇ ਉਸ ਨੂੰ ਗ੍ਰਿਫ਼ਤਾਰ ਕਰਵਾਇਆ ਪਰ ਪੁਲਸ ਨੇ ਰਿਕਵਰੀ ਬਹੁਤ ਘੱਟ ਪਾਈ। ਉਨ੍ਹਾਂ ਕਿਹਾ ਕਿ ਉਸਦੀ ਜਾਇਦਾਦ ਦਾ ਵੇਰਵਾ ਵੀ ਐੱਫ.ਆਈ.ਆਰ. ਵਿਚ ਅਟੈਚ ਨਹੀਂ ਕੀਤਾ ਗਿਆ। ਜੋ ਕਿ ਮਾਣਯੋਗ ਅਦਾਲਤ ਦੀ ਉਲੰਘਣਾ ਹੈ ਉਨ੍ਹਾਂ ਕਿਹਾ ਕਿ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਉਸ ਤੇ ਬਰਾਮਦਗੀ ਬਹੁਤ ਘੱਟ ਪਾਈ ਜਦੋਂ ਕਿ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਹੈ ਕਿ ਉਸ ਕੋਲ ਇੱਕ ਕਿੱਲੋ ਤੋਂ ਵੱਧ ਨਸ਼ਾ ਸੀ।

 

ਉਧਰ ਦੂਜੇ ਪਾਸੇ ਇਸ ਸੰਬੰਧੀ ਸਮਾਜ ਸੇਵੀ ਦੇ ਨਾਲ ਵੱਡੀ ਤਦਾਦ ਚ ਇਲਾਕਾ ਵਾਸੀ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਅਤੇ ਆਪਣੀ ਗੱਲ ਪੁਲਿਸ ਕਮਿਸ਼ਨਰ ਨੂੰ ਦੱਸੀ।  ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀਨੀਅਰ ਅਫ਼ਸਰਾਂ ਵੱਲੋਂ ਜਾਂਚ ਕੀਤੀ ਗਈ ਹੈ। ਜਿੰਨੀ ਰਿਕਵਰੀ ਹੋਈ ਹੈ ਐਫਆਈਆਰ ਵਿੱਚ ਉਹ ਦੱਸ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਉਸਦੀ ਨਿਸ਼ਾਨਦੇਹੀ ਤੇ ਕੋਈ ਹੋਰ ਬਰਾਮਦਗੀ ਹੋਵੇਗੀ ਤਾਂ ਉਸ ਬਾਰੇ ਵੀ ਵੇਰਵਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਸ ਦੀ ਪ੍ਰਾਪਰਟੀ ਬਾਰੇ ਵੀ ਪੁਲੀਸ ਜਾਂਚ ਕਰ ਰਹੀ ਹੈ ਜੇਕਰ ਕੋਈ ਪ੍ਰਾਪਰਟੀ ਨਿਕਲੇਗੀ ਤਾਂ ਉਸ ਨੂੰ ਵੀ ਅਟੈਚ ਕੀਤਾ ਜਾਵੇਗਾ।

 

Trending news