ਚੀਨ ਦੇ ਵਿਚ ਮੁੜ ਕੋਰੋਨਾ ਨੇ ਪਸਾਰੇ ਪੈਰ, ਕਈ ਸ਼ਹਿਰਾਂ ਵਿਚ ਲੱਗਿਆ ਲਾਕਡਾਊਨ
Advertisement

ਚੀਨ ਦੇ ਵਿਚ ਮੁੜ ਕੋਰੋਨਾ ਨੇ ਪਸਾਰੇ ਪੈਰ, ਕਈ ਸ਼ਹਿਰਾਂ ਵਿਚ ਲੱਗਿਆ ਲਾਕਡਾਊਨ

ਚੀਨ ਵਿੱਚ ਕੋਵਿਡ -19 ਦੇ ਰੋਜ਼ਾਨਾ ਮਾਮਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀਜਿੰਗ ਵਿੱਚ 20 ਸੰਕਰਮਿਤਾਂ ਸਮੇਤ ਲਗਭਗ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

 

ਚੀਨ ਦੇ ਵਿਚ ਮੁੜ ਕੋਰੋਨਾ ਨੇ ਪਸਾਰੇ ਪੈਰ, ਕਈ ਸ਼ਹਿਰਾਂ ਵਿਚ ਲੱਗਿਆ ਲਾਕਡਾਊਨ

ਚੰਡੀਗੜ: ਚੀਨ ਵਿੱਚ ਇੱਕ ਵਾਰ ਫਿਰ ਤੋਂ ਕਰੋਨਾਵਾਇਰਸ ਮਹਾਂਮਾਰੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੱਖਣੀ ਚੀਨ ਦੇ ਟੈਕਨਾਲੋਜੀ ਹੱਬ ਸ਼ੇਨਜ਼ੇਨ 'ਚ ਸਖਤ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਸ ਨਾਲ ਸ਼ਹਿਰ ਦੇ ਲਗਭਗ 1,70,00,000 ਲੋਕ ਹੁਣ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਜਿਲਿਨ ਸੂਬੇ ਦੀ ਰਾਜਧਾਨੀ ਵਿਚ ਲਾਕਡਾਊਨ ਲਗਾਇਆ ਗਿਆ ਹੈ। ਫਿਰ ਐਮਰਜੈਂਸੀ ਅਲਰਟ ਤੋਂ ਬਾਅਦ ਇਸ ਸ਼ਹਿਰ ਦੇ 90 ਲੱਖ ਲੋਕਾਂ ਨੂੰ ਘਰਾਂ 'ਚ ਰਹਿਣ ਦਾ ਹੁਕਮ ਦਿੱਤਾ ਗਿਆ।

 

ਦੋ ਪ੍ਰਮੁੱਖ ਚੀਨੀ ਕੰਪਨੀਆਂ, ਹੁਆਵੇਈ ਅਤੇ ਟੇਨਸੈਂਟ ਦੇ ਸ਼ੇਨਜ਼ੇਨ ਵਿੱਚ ਆਪਣੇ ਮੁੱਖ ਦਫਤਰ ਹਨ। ਇਹ ਸ਼ਹਿਰ ਹਾਂਗਕਾਂਗ ਨਾਲ ਸਰਹੱਦ ਸਾਂਝਾ ਕਰਦਾ ਹੈ, ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਲਹਿਰ ਨਾਲ ਸੰਕਰਮਿਤ ਹੋ ਰਹੇ ਹਨ। ਹਾਂਗਕਾਂਗ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਜਿੱਥੇ ਅਧਿਕਾਰੀਆਂ ਨੇ ਕੋਵਿਡ -19 ਦੇ 27,647 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਚੀਨ ਵਿੱਚ ਕੋਵਿਡ -19 ਦੇ ਰੋਜ਼ਾਨਾ ਮਾਮਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀਜਿੰਗ ਵਿੱਚ 20 ਸੰਕਰਮਿਤਾਂ ਸਮੇਤ ਲਗਭਗ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।

 

WATCH LIVE TV 

 

 

Trending news