ਮੂਸੇਵਾਲਾ ਨੂੰ ਅੰਤਿਮ ਵਿਦਾੲਗੀ ਦੇਣ ਲਈ ਪਿੰਡ ਮੂਸਾ 'ਚ ਉਮੜੀ ਭੀੜ, ਬਾਅਦ ਦੁਪਿਹਰ ਹੋਵੇਗਾ ਅੰਤਿਮ ਸਸਕਾਰ, ਹਰ ਅੱਖ ਹੋਈ ਨਮ
Advertisement
Article Detail0/zeephh/zeephh1202873

ਮੂਸੇਵਾਲਾ ਨੂੰ ਅੰਤਿਮ ਵਿਦਾੲਗੀ ਦੇਣ ਲਈ ਪਿੰਡ ਮੂਸਾ 'ਚ ਉਮੜੀ ਭੀੜ, ਬਾਅਦ ਦੁਪਿਹਰ ਹੋਵੇਗਾ ਅੰਤਿਮ ਸਸਕਾਰ, ਹਰ ਅੱਖ ਹੋਈ ਨਮ

ਹਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ 25 ਗੋਲੀਆਂ ਲੱਗੀਆਂ ਸਨ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਮੂਸੇਵਾਲਾ ਦੇ ਪੂਰੇ ਸਰੀਰ 'ਤੇ 25 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਸ 'ਚ ਉਸ ਦੇ ਸਰੀਰ 'ਚ 4 ਗੋਲੀਆਂ ਲੱਗੀਆਂ ਜਦਕਿ 21 ਗੋਲੀਆਂ ਉਸ ਦੇ ਸਰੀਰ 'ਚੋਂ ਲੰਘੀਆਂ। 

ਮੂਸੇਵਾਲਾ ਨੂੰ ਅੰਤਿਮ ਵਿਦਾੲਗੀ ਦੇਣ ਲਈ ਪਿੰਡ ਮੂਸਾ 'ਚ ਉਮੜੀ ਭੀੜ, ਬਾਅਦ ਦੁਪਿਹਰ ਹੋਵੇਗਾ ਅੰਤਿਮ ਸਸਕਾਰ, ਹਰ ਅੱਖ ਹੋਈ ਨਮ

ਚੰਡੀਗੜ:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿਖੇ ਹੋਵੇਗਾ। ਉਨ੍ਹਾਂ ਦੇ ਪ੍ਰਸ਼ੰਸਕ ਦੂਰ-ਦੂਰ ਤੋਂ ਪਿੰਡ ਪਹੁੰਚ ਚੁੱਕੇ ਹਨ। ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਸੋਮਵਾਰ ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਸੀ।

 

ਮੂਸੇਵਾਲਾ ਨੂੰ 25 ਗੋਲੀਆਂ ਲੱਗੀਆਂ

 

ਹਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ 25 ਗੋਲੀਆਂ ਲੱਗੀਆਂ ਸਨ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਮੂਸੇਵਾਲਾ ਦੇ ਪੂਰੇ ਸਰੀਰ 'ਤੇ 25 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਇਸ 'ਚ ਉਸ ਦੇ ਸਰੀਰ 'ਚ 4 ਗੋਲੀਆਂ ਲੱਗੀਆਂ ਜਦਕਿ 21 ਗੋਲੀਆਂ ਉਸ ਦੇ ਸਰੀਰ 'ਚੋਂ ਲੰਘੀਆਂ। ਜ਼ਿਆਦਾਤਰ ਗੋਲੀਆਂ ਉਸ ਦੀ ਛਾਤੀ ਅਤੇ ਪੇਟ ਵਿੱਚ ਲੱਗੀਆਂ। ਪੋਸਟਮਾਰਟਮ ਦੀ ਰਿਪੋਰਟ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਸਿੱਧੂ ਮੂਸੇਵਾਲਾ ਦੀ ਮੌਤ ਉਨ੍ਹਾਂ ਦੇ ਖੱਬੇ ਫੇਫੜੇ ਅਤੇ ਜਿਗਰ 'ਚ ਗੋਲੀਆਂ ਲੱਗਣ ਕਾਰਨ ਹੋਈ ਹੈ।

 

 

ਕੈਨੇਡਾ 'ਚ ਹਜ਼ਾਰਾਂ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੱਤ ਸਮੁੰਦਰੋਂ ਪਾਰ ਪੰਜਾਬ ਵਿੱਚ ਸੋਗ ਦੀ ਲਹਿਰ ਹੈ ਅਤੇ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਰੋਸ ਹੈ। ਕੈਨੇਡਾ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਇਕੱਠੇ ਹੋਏ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੁੱਖ ਜਤਾਇਆ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕੈਨੇਡਾ ਤੋਂ ਲੈ ਕੇ ਅਮਰੀਕਾ, ਯੂ.ਕੇ. ਤੱਕ ਸੋਗ ਦੀ ਲਹਿਰ ਹੈ। ਸਿੱਧੂ ਮੂਸੇਵਾਲਾ ਕੁੱਝ ਸਮੇਂ ਬਾਅਦ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਲਾਈਵ ਸ਼ੋਅ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਸੀ।

 

ਅੰਤਿਮ ਸਸਕਾਰ ਜੱਦੀ ਪਿੰਡ 'ਚ ਦੁਪਹਿਰ ਬਾਅਦ ਹੋਵੇਗਾ

ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਸ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਸੁਰੱਖਿਆ ਮੁਲਾਜ਼ਮਾਂ ਅਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਵੀ ਮੌਜੂਦ ਹਨ। ਸਿੱਧੂ ਮੂਸੇਵਾਲਾ ਦੇ ਘਰ ਦੁੱਖ ਪ੍ਰਗਟ ਕਰਨ ਲਈ ਵੱਡੇ ਕਲਾਕਾਰ ਅਤੇ ਹੋਰ ਵੱਡੀਆਂ ਹਸਤੀਆਂ ਪਹੁੰਚੀਆਂ ਹਨ।ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸਰਕਾਰ ਨੂੰ ਘੇਰਿਆ ਹੈ। ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਸ਼ਹੂਰ ਗਾਇਕ ਗੁਰਦਾਸ ਮਾਨ, ਗਾਇਕ ਆਰ ਨੇਤ, ਗਾਇਕਾ ਅਫਸਾਨਾ ਖਾਨ ਵੀ ਪਹੁੰਚੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਸਿਵਲ ਹਸਪਤਾਲ ਤੋਂ ਪਿੰਡ ਪਹੁੰਚਿਆ। ਇਸ ਦੁੱਖ ਦੇ ਮੌਕੇ 'ਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਸਮਰਥਕਾਂ ਦਾ ਬੁਰਾ ਹਾਲ ਹੈ। ਸਮਰਥਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਾਏ ਜਾ ਰਹੇ ਹਨ।

 

 

WATCH LIVE TV 

 

Trending news