Delhi-Mumbai Expressway news: ਨਿਤਿਨ ਗਡਕਰੀ ਦਾ ਬਿਆਨ, ਕਿਹਾ "ਅਗਲੇ ਸਾਲ ਤੱਕ ਅਮਰੀਕਾ ਵਰਗੀ ਬਣ ਜਾਣਗੀਆਂ ਸੜਕਾਂ"
Advertisement
Article Detail0/zeephh/zeephh1570088

Delhi-Mumbai Expressway news: ਨਿਤਿਨ ਗਡਕਰੀ ਦਾ ਬਿਆਨ, ਕਿਹਾ "ਅਗਲੇ ਸਾਲ ਤੱਕ ਅਮਰੀਕਾ ਵਰਗੀ ਬਣ ਜਾਣਗੀਆਂ ਸੜਕਾਂ"

ਦਿੱਲੀ-ਮੁੰਬਈ ਐਕਸਪ੍ਰੈਸਵੇਅ (Delhi-Mumbai Expressway news) ਦੇ ਪਹਿਲੇ ਪੜਾਅ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਗਡਕਰੀ (Nitin Gadkari) ਨੇ ਕਿਹਾ ਕਿ ਇਹ ਹਾਈਵੇਅ ਪੱਛੜੇ ਇਲਾਕਿਆਂ ਤੋਂ ਗੁਜ਼ਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦਾ ਸੁਪਨਾ ਸੀ ਕਿ ਜਿਹੜੇ ਜ਼ਿਲ੍ਹੇ ਸਮਾਜਿਕ, ਆਰਥਿਕ, ਵਿੱਦਿਅਕ ਤੌਰ 'ਤੇ ਪਛੜੇ ਹੋਏ ਹਨ, ਉਨ੍ਹਾਂ ਦੇ ਵਿਕਾਸ ਲਈ ਪਹਿਲਕਦਮੀ ਕੀਤੀ ਜਾਵੇ।

Delhi-Mumbai Expressway news: ਨਿਤਿਨ ਗਡਕਰੀ ਦਾ ਬਿਆਨ, ਕਿਹਾ "ਅਗਲੇ ਸਾਲ ਤੱਕ ਅਮਰੀਕਾ ਵਰਗੀ ਬਣ ਜਾਣਗੀਆਂ ਸੜਕਾਂ"

Delhi-Mumbai Expressway news: ਦਿੱਲੀ-ਮੁੰਬਈ ਐਕਸਪ੍ਰੈਸਵੇਅ (Delhi-Mumbai Expressway) ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ ਅਗਲੇ ਸਾਲ 2024 ਦੇ ਅੰਤ ਤੱਕ ਭਾਰਤ ਦੀਆਂ ਸੜਕਾਂ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਵੇਗਾ। ਨਿਤਿਨ ਗਡਕਰੀ ਨੇ ਕਿਹਾ, 'ਅਸੀਂ ਭਾਰਤ ਦੇ ਹਾਈਵੇਅ ਨੂੰ ਅਮਰੀਕਾ ਦੇ ਬਰਾਬਰ ਬਣਾਉਣ ਦੀ ਕੋਸ਼ਿਸ਼ ਕਰਾਂਗੇ।'

ਇਸ ਦੌਰਾਨ ਨਿਤਿਨ ਗਡਕਰੀ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਸੁਪਨੇ ਦੇ ਸੰਦਰਭ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਮਿਆਰ ਦਾ ਬੁਨਿਆਦੀ ਢਾਂਚਾ ਬਣਾਉਣ ਦਾ ਜੋ ਟੀਚਾ ਸਾਹਮਣੇ ਰੱਖਿਆ ਸੀ, ਅਸੀਂ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਭਾਰਤ ਦੇ ਸੜਕੀ ਢਾਂਚੇ ਦਾ ਨਿਰਮਾਣ ਕਰਾਂਗੇ।' ਉਨ੍ਹਾਂ ਇਹ ਵੀ ਕਿਹਾ ਕਿ 2024 ਦੇ ਅੰਤ ਤੱਕ ਅਸੀਂ ਇਸ ਉਪਰਾਲੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।

ਦਿੱਲੀ-ਮੁੰਬਈ ਐਕਸਪ੍ਰੈਸਵੇਅ (Delhi-Mumbai Expressway news) ਦੇ ਪਹਿਲੇ ਪੜਾਅ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਗਡਕਰੀ (Nitin Gadkari) ਨੇ ਕਿਹਾ ਕਿ ਇਹ ਹਾਈਵੇਅ ਪੱਛੜੇ ਇਲਾਕਿਆਂ ਤੋਂ ਗੁਜ਼ਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦਾ ਸੁਪਨਾ ਸੀ ਕਿ ਜਿਹੜੇ ਜ਼ਿਲ੍ਹੇ ਸਮਾਜਿਕ, ਆਰਥਿਕ, ਵਿੱਦਿਅਕ ਤੌਰ 'ਤੇ ਪਛੜੇ ਹੋਏ ਹਨ, ਉਨ੍ਹਾਂ ਦੇ ਵਿਕਾਸ ਲਈ ਪਹਿਲਕਦਮੀ ਕੀਤੀ ਜਾਵੇ।

ਗਡਕਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਰੀਬ 500 ਬਲਾਕਾਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਸਮਾਜਿਕ, ਆਰਥਿਕ ਅਤੇ ਵਿੱਦਿਅਕ ਤੌਰ 'ਤੇ ਪਛੜੇ ਹੋਏ ਹਨ। ਇਸਦੇ ਤਹਿਤ ਇਹ ਹਾਈਵੇ ਉਨ੍ਹਾਂ ਖੇਤਰਾਂ ਲਈ ਵਿਕਾਸ ਦਾ ਸਰੋਤ ਬਣੇਗਾ। 

ਉਨ੍ਹਾਂ ਇਹ ਵੀ ਕਿਹਾ ਕਿ ਜੈਪੁਰ ਅਤੇ ਦਿੱਲੀ ਵਿਚਕਾਰ ਕੇਬਲ ਵਿਛਾਉਣ ਨਾਲ ਇਸ ਹਾਈਵੇਅ 'ਤੇ ਇਲੈਕਟ੍ਰਿਕ ਟਰੱਕ ਅਤੇ ਇਲੈਕਟ੍ਰਿਕ ਬੱਸਾਂ ਵੀ ਚੱਲ ਸਕਦੀਆਂ ਹਨ।

Trending news