Shraddha Murder Case: ਸ਼ਰਧਾ ਕਤਲ ਕੇਸ 'ਚ ਦਿੱਲੀ ਪੁਲਿਸ ਜਲਦ ਹੀ ਦਾਖ਼ਲ ਕਰ ਸਕਦੀ ਹੈ ਚਾਰਟਸ਼ੀਟ
Advertisement
Article Detail0/zeephh/zeephh1539248

Shraddha Murder Case: ਸ਼ਰਧਾ ਕਤਲ ਕੇਸ 'ਚ ਦਿੱਲੀ ਪੁਲਿਸ ਜਲਦ ਹੀ ਦਾਖ਼ਲ ਕਰ ਸਕਦੀ ਹੈ ਚਾਰਟਸ਼ੀਟ

Shraddha Murder Case: ਦਿੱਲੀ ਵਿੱਚ ਲਿਵ-ਇਨ ਪਾਰਟਨਰ ਨੇ ਆਪਣੇ ਹੀ ਸਾਥੀ ਦਾ ਕਤਲ ਕਰ ਦਿੱਤਾ ਸੀ। ਹੁਣ ਦਿੱਲੀ ਪੁਲਿਸ ਜਲਦ ਹੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਸਕਦੀ ਹੈ।

 

Shraddha Murder Case: ਸ਼ਰਧਾ ਕਤਲ ਕੇਸ 'ਚ ਦਿੱਲੀ ਪੁਲਿਸ ਜਲਦ ਹੀ ਦਾਖ਼ਲ ਕਰ ਸਕਦੀ ਹੈ ਚਾਰਟਸ਼ੀਟ

Shraddha Murder Case: ਦਿੱਲੀ ਪੁਲਿਸ ਜਲਦ ਹੀ ਸ਼ਰਧਾ ਕਤਲ ਕਾਂਡ ਵਿੱਚ ਚਾਰਜਸ਼ੀਟ ਦਾਖ਼ਲ ਕਰ ਸਕਦੀ ਹੈ। ਦਿੱਲੀ ਪੁਲਿਸ ਨੇ ਡਰਾਫ਼ਟ (Draft Chargesheet)  ਚਾਰਜਸ਼ੀਟ ਤਿਆਰ ਕਰ ਲਈ ਹੈ। ਫਿਲਹਾਲ ਕਾਨੂੰਨੀ ਮਾਹਿਰ ਚਾਰਜਸ਼ੀਟ ਦੀ ਜਾਂਚ ਕਰ ਰਹੇ ਹਨ। ਸੂਤਰਾਂ ਮੁਤਾਬਕ ਜਨਵਰੀ ਦੇ ਅੰਤ 'ਚ ਕਿਸੇ ਵੀ ਤਰੀਕ 'ਤੇ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ 18 ਮਈ 2022 ਨੂੰ ਆਫਤਾਬ ਪੂਨਾਵਾਲਾ ਨੇ ਦਿੱਲੀ ਦੇ ਛਤਰਪੁਰ ਇਲਾਕੇ 'ਚ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਸਨ। 

ਸੂਤਰਾਂ ਅਨੁਸਾਰ 3000 ਤੋਂ ਵੱਧ ਪੰਨਿਆਂ ਦੀ ਡਰਾਫ਼ਟ ਚਾਰਜਸ਼ੀਟ ਵਿੱਚ 100 ਗਵਾਹਾਂ ਤੋਂ ਇਲਾਵਾ ਫੋਰੈਂਸਿਕ ਅਤੇ ਇਲੈਕਟ੍ਰਾਨਿਕ ਸਬੂਤਾਂ ਨੂੰ ਆਧਾਰ ਬਣਾਇਆ ਗਿਆ ਹੈ। ਛਤਰਪੁਰ ਦੇ ਜੰਗਲ ਵਿੱਚੋਂ ਬਰਾਮਦ ਹੋਈਆਂ ਹੱਡੀਆਂ ਅਤੇ ਉਨ੍ਹਾਂ ਦੀ ਡੀਐਨਏ ਰਿਪੋਰਟ (Shraddha Murder Case)ਜਿਸ ਵਿੱਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਹੱਡੀਆਂ ਸ਼ਰਧਾ ਦੀਆਂ ਸਨ, ਇਹ ਸਾਰੀਆਂ ਚਾਰਜਸ਼ੀਟ ਦਾ ਹਿੱਸਾ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 15 ਆਈਪੀਐਸ ਤੇ 9 ਪੀਪੀਐਸ ਅਧਿਕਾਰੀ ਦਾ ਤਬਾਦਲਾ; ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨਰ

ਇਸ ਤੋਂ ਇਲਾਵਾ ਆਫਤਾਬ ਪੂਨਾਵਾਲਾ (Aftab Poonawalla Case)ਦਾ ਇਕਬਾਲੀਆ ਬਿਆਨ ਅਤੇ ਨਾਰਕੋ ਟੈਸਟ ਦੀ ਰਿਪੋਰਟ ਵੀ ਸ਼ਾਮਲ ਹੈ। ਹਾਲਾਂਕਿ ਅਦਾਲਤ ਵਿੱਚ ਇਨ੍ਹਾਂ ਦੋਵਾਂ ਰਿਪੋਰਟਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਨੇ ਆਫਤਾਬ ਦਾ ਪੋਲੀਗ੍ਰਾਫੀ ਟੈਸਟ ਵੀ ਕਰਵਾਇਆ ਸੀ।

ਆਫਤਾਬ ਪੂਨਾਵਾਲਾ ਅਤੇ ਸ਼ਰਧਾ ਵਾਕਰ ਛਤਰਪੁਰ ਵਿੱਚ  (Aftab Poonawalla Case) ਇਕੱਠੇ ਰਹਿੰਦੇ ਸਨ। ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਫਤਾਬ ਸ਼ਰਧਾ 'ਤੇ ਤਸ਼ੱਦਦ ਕਰਦਾ ਸੀ। ਸ਼ਰਧਾ ਨੇ ਇਹ ਗੱਲ ਆਪਣੇ ਦੋਸਤਾਂ ਨੂੰ ਵੀ ਦੱਸੀ ਸੀ। ਸ਼ਰਧਾ ਦੀ ਵਟਸਐਪ ਚੈਟ ਤੋਂ ਵੀ ਕਈ ਵੱਡੇ ਖੁਲਾਸੇ ਹੋਏ ਹਨ।

ਦੱਸ ਦੇਈਏ ਕਿ ਪੁਲਿਸ ਨੇ ਸ਼ਰਧਾ ਦੀਆਂ 23 ਹੱਡੀਆਂ ਦਾ ਪੋਸਟਮਾਰਟਮ ਵੀ ਕੀਤਾ ਹੈ। ਰਿਪੋਰਟ 'ਚ ਖੁਲਾਸਾ ਹੋਇਆ ਸੀ ਕਿ  (Aftab Poonawalla Case) ਆਫਤਾਬ ਨੇ ਆਰੇ ਨਾਲ ਸ਼ਰਧਾ ਦੇ 35 ਟੁਕੜੇ ਕਰ ਦਿੱਤੇ ਸਨ। ਦਿੱਲੀ ਪੁਲਿਸ ਨੇ ਧਾਰਾ 164 ਤਹਿਤ ਅਜਿਹੇ ਕਈ ਬਿਆਨ ਦਰਜ ਕੀਤੇ ਹਨ, ਜੋ ਇਸ ਮਾਮਲੇ ਵਿੱਚ ਬਹੁਤ ਅਹਿਮ ਹਨ।

Trending news