Dengue cases in Punjab: ਪੰਜਾਬ 'ਚ ਵੱਧ ਰਿਹੈ ਡੇਂਗੂ ਦਾ ਕਹਿਰ, ਹੁਣ ਤੱਕ 7 ਹਜ਼ਾਰ ਤੋਂ ਵੱਧ ਮਾਮਲੇ, 10 ਦੀ ਮੌਤ
Advertisement

Dengue cases in Punjab: ਪੰਜਾਬ 'ਚ ਵੱਧ ਰਿਹੈ ਡੇਂਗੂ ਦਾ ਕਹਿਰ, ਹੁਣ ਤੱਕ 7 ਹਜ਼ਾਰ ਤੋਂ ਵੱਧ ਮਾਮਲੇ, 10 ਦੀ ਮੌਤ

ਪੰਜਾਬ ਵਿੱਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਸੂਬੇ ਦੇ ਹਸਪਤਾਲਾਂ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।  

 

Dengue cases in Punjab: ਪੰਜਾਬ 'ਚ ਵੱਧ ਰਿਹੈ ਡੇਂਗੂ ਦਾ ਕਹਿਰ, ਹੁਣ ਤੱਕ 7 ਹਜ਼ਾਰ ਤੋਂ ਵੱਧ ਮਾਮਲੇ, 10 ਦੀ ਮੌਤ

Dengue Cases in Punjab: ਜਿੱਥੇ ਪੰਜਾਬ 'ਚ ਸਰਦੀ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ ਉੱਥੇ ਸੂਬੇ ਵਿੱਚ ਡੇਂਗੂ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਹੁਣ ਤੱਕ ਸਮੁੱਚੇ ਪੰਜਾਬ ਵਿੱਚ ਲਗਭਗ 7 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 10 ਲੋਕਾਂ ਦੀ ਡੇਂਗੂ ਕਰਕੇ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਨਜਿੱਠਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੀ।  

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਹਸਪਤਾਲਾਂ ਵਿੱਚ ਡੇਂਗੂ ਅਤੇ ਤੇਜ਼ ਬੁਖਾਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੰਜਾਬ ਵਿੱਚ ਹੁਣ ਤਕ ਕੁੱਲ 45000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 7 ਹਜ਼ਾਰ ਤੋਂ ਵੱਧ ਡੇਂਗੂ ਪੀੜਤ ਹਨ। 10 ਨਵੰਬਰ ਸੂਬੇ ਵਿੱਚ ਡੇਂਗੂ ਮਾਮਲਿਆਂ ਦੀ ਦਰ 18 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ. ਦੱਸ ਦਈਏ ਕਿ ਇਨ੍ਹਾਂ ਵਿੱਚੋਂ 8 ਜ਼ਿਲ੍ਹਿਆਂ ਦੀ ਦਰ ਕੁੱਲ ਨਾਲੋਂ ਕਿਤੇ ਵੱਧ ਹੈ। 

ਮੁਹਾਲੀ ਵਿੱਚ ਲੱਗਭਗ 1400 ਮਾਮਲੇ ਦਰਜ ਕੀਤੇ ਗਏ ਜਦਕਿ ਰੋਪੜ ਵਿੱਚ 73 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਪਠਾਨਕੋਟ ਵਿੱਚ 700 ਮਾਮਲੇ, ਫਤਿਹਗੜ੍ਹ ਸਾਹਿਬ ਵਿੱਚ ਲੱਗਭਗ 600 ਮਾਮਲੇ ਸਾਹਮਣੇ ਆਏ ਹਨ। 

ਜੇਕਰ ਪੌਜ਼ਟਿਵ ਕੇਸਾਂ ਦੀ ਦਰ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਵਿੱਚ 34.87 ਫ਼ੀਸਦੀ, ਗੁਰਦਾਸਪੁਰ ਵਿੱਚ 32.69 ਫ਼ੀਸਦੀ, ਪਠਾਨਕੋਟ 'ਚ  26.97 ਫ਼ੀਸਦੀ, ਬਠਿੰਡਾ  'ਚ  25.46, ਜਲੰਧਰ 'ਚ 21.44, ਲੁਧਿਆਣਾ 'ਚ 19.19 ਅਤੇ ਨਵਾਂਸ਼ਹਿਰ 'ਚ 18.39 ਫ਼ੀਸਦੀ ਦਰਜ ਕੀਤੀ ਗਈ ਹੈ।

ਹੋਰ ਪੜ੍ਹੋ: ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਇਸ ਸਾਲ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਜੋੜਾਂ ਦਾ ਦਰਦ ਹੋ ਰਿਹਾ ਹੈ ਅਤੇ ਪਲੇਟਲੈਟਸ ਘੱਟ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਤੇਜ਼ ਬੁਖਾਰ ਵੀ ਹੋ ਰਿਹਾ ਹੈ. 

ਇਸ ਦੌਰਾਨ ਜੇਕਰ ਤੁਹਾਨੂੰ ਤੇਜ਼ ਬੁਖਾਰ ਹੁੰਦਾ ਹੈ ਤਾਂ ਡਾਕਟਰ ਨੂੰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ। ਦੱਸ ਦਈਏ ਕਿ ਪਲੇਟਲੈਟਸ ਦੇ ਘਟਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ ਅਤੇ ਅਜਿਹੇ 'ਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ: ਪਾਕਿਸਤਾਨ ਤੇ ਇੰਗਲੈਂਡ ਦੇ ਫਾਈਨਲ ਮੁਕਾਬਲੇ ਨੇ ਪੰਜਾਬ 'ਚ ਆਹ ਕੀ ਕਰਾ ਦਿੱਤਾ? ਕਾਲਜ ਦੇ ਵਿਦਿਆਰਥੀ...

(For more updates related to dengue cases in Punjab, stay tuned to Zee News PHH)

Trending news