Khanna Accident News: ਸੰਘਣੀ ਧੁੰਦ ਕਾਰਨ 100 ਗਜ਼ 'ਚ ਤਿੰਨ ਹਾਦਸੇ ਵਾਪਰੇ; 20 ਗੱਡੀਆਂ ਹਾਦਸਾਗ੍ਰਸਤ
Advertisement
Article Detail0/zeephh/zeephh2065919

Khanna Accident News: ਸੰਘਣੀ ਧੁੰਦ ਕਾਰਨ 100 ਗਜ਼ 'ਚ ਤਿੰਨ ਹਾਦਸੇ ਵਾਪਰੇ; 20 ਗੱਡੀਆਂ ਹਾਦਸਾਗ੍ਰਸਤ

Khanna Accident News: ਸੰਘਣੀ ਧੁੰਦ ਕਾਰਨ ਖੰਨਾ ਕੋਲ ਹਾਈਵੇ ਉਪਰ ਮੁੜ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਕਈ ਵਾਹਨ ਨੁਕਸਾਨੇ ਗਏ।

Khanna Accident News: ਸੰਘਣੀ ਧੁੰਦ ਕਾਰਨ 100 ਗਜ਼ 'ਚ ਤਿੰਨ ਹਾਦਸੇ ਵਾਪਰੇ; 20 ਗੱਡੀਆਂ ਹਾਦਸਾਗ੍ਰਸਤ

Khanna Accident News (ਧਰਮਿੰਦਰ ਸਿੰਘ) : ਉੱਤਰ ਭਾਰਤ ਵਿੱਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਖੰਨਾ ਦੇ ਦੋਰਾਹਾ ਵਿੱਚ ਨੈਸ਼ਨਲ ਹਾਈਵੇ ਉਪਰ ਸਿਰਫ਼ 100 ਗਜ਼ ਵਿੱਚ 3 ਹਾਦਸੇ ਹੋਏ। ਕਰੀਬ 20 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਖੁਸ਼ਕਿਸਮਤੀ ਰਹੀ ਕਿ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਥੇ ਹਾਦਸਿਆਂ ਦੀ ਵਜ੍ਹਾ ਨਾਲ ਨੈਸ਼ਨਲ ਹਾਈਵੇ ਪੁਲ ਨੂੰ ਰਾਜਗੜ੍ਹ ਕੋਲੋਂ ਬੰਦ ਕਰਨਾ ਪਿਆ ਅਤੇ ਟ੍ਰੈਫਿਕ ਨੂੰ ਸਰਵਿਸ ਲੇਨ ਤੋਂ ਡਾਇਵਰਟ ਕੀਤਾ ਗਿਆ।

ਰਾਜਗੜ੍ਹ ਕੋਲ ਪੁਲ ਦੇ ਉਪਰ ਕੈਂਟਰ ਤੋਂ ਪਹਿਲਾਂ ਹਾਦਸਾ ਵਾਪਰ ਗਿਆ। ਇਥੇ 4 ਤੋਂ 5 ਗੱਡੀਆਂ ਟਕਰਾ ਗਈਆਂ। ਜਿਸ ਤਰ੍ਹਾਂ ਹੀ ਪੁਲਿਸ ਪੁੱਜੀ ਅਤੇ ਗੱਡੀਆਂ ਨੂੰ ਹਟਾਉਣਾ ਸ਼ੁਰੂ ਕੀਤਾ। ਉਦੋਂ ਥੋੜ੍ਹੀ ਦੂਰੀ ਉਤੇ ਹੀ 4 ਤੋਂ 5 ਗੱਡੀਆਂ ਹੋਰ ਟਕਰਾ ਗਈਆਂ। ਇਸ ਵਿਚਾਲੇ ਕੁਝ ਦੂਰੀ ਉਤੇ ਹੋਰ ਹਾਦਸਾ ਵਾਪਰ ਗਿਆ ਅਤੇ ਕੁਝ ਗੱਡੀਆਂ ਵਿੱਚ ਭਿੜ ਗਈਆਂ ਹਨ।

ਕਾਬਿਲੇਗੌਰ ਹੈ ਕਿ ਇਸ ਵਾਰ ਸਰਦੀ ਦੀ ਸ਼ੁਰੂਆਤ ਵਿੱਚ ਖੰਨਾ ਵਿੱਚ 3 ਕਿਲੋਮੀਟਰ ਇਲਾਕੇ ਵਿਚੋਂ 100 ਤੋਂ ਜ਼ਿਆਦਾ ਗੱਡੀਆਂ ਟਕਰਾ ਗਈਆਂ ਸਨ ਅਤੇ ਜਾਨੀ ਨੁਕਸਾਨ ਵੀ ਹੋਇਆ ਸੀ। ਉਦੋਂ ਸੀਐਮ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਦੁਖ ਜ਼ਾਹਿਰ ਕੀਤਾ ਸੀ ਅਤੇ ਪੁਲਿਸ ਨੂੰ ਪ੍ਰਬੰਧ ਕਰਨ ਲਈ ਕਿਹਾ ਸੀ।

ਉਸ ਦੇ ਮੱਦੇਨਜ਼ਰ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਦੇਰੀ ਨਹੀਂ ਕੀਤੀ। ਐਸਪੀ(ਐਚ) ਗੁਰਪ੍ਰੀਤ ਕੌਰ ਪਰੇਵਾਲ, ਡੀਐਸਪੀ ਨਿਖਿਲ ਗਰਗ, ਟ੍ਰੈਫਿਕ ਇੰਚਾਰਜ ਹਰਦੀਪ ਸਿੰਘ, ਐਸਐਚਓ ਵਿਜੇ ਕੁਮਾਰ, ਐਸਐਚਓ ਸੰਤੋਖ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਉਪਰ ਪੁੱਜੇ। ਹਾਦਸਾਗ੍ਰਸਤ ਵਾਹਨਾਂ ਨੂੰ ਨੈਸ਼ਨਲ ਹਾਈਵੇ ਤੋਂ ਹਟਾਇਆ ਗਿਆ।

ਇਹ ਵੀ ਪੜ੍ਹੋ : Chandigarh Mayor Elections Live: ਕੀ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਹੋਣਗੀਆਂ ਮੁਲਤਵੀ! ਦੱਸਿਆ ਜਾ ਰਿਹਾ ਇਹ ਕਾਰਨ

ਤਰਨਤਾਰਨ ਤੋਂ ਅੰਮ੍ਰਿਤਸਰ ਆ ਰਹੀ ਬੱਸ ਨਾਲੇ 'ਚ ਡਿੱਗੀ
ਤਰਨਤਾਰਨ ਤੋਂ ਅੰਮ੍ਰਿਤਸਰ ਆ ਰਹੀ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਗੁਰਦੁਆਰਾ ਬਾਬਾ ਨੋਧ ਸਿੰਘ ਨੇੜੇ ਨਾਲੇ ਵਿੱਚ ਡਿੱਗ ਗਈ। ਧੁੰਦ ਕਾਰਨ ਡਰਾਈਵਰ ਨੂੰ ਸੜਕ ਦਿਖਾਈ ਨਹੀਂ ਦਿੱਤੀ ਅਤੇ ਬੱਸ ਰੇਲਿੰਗ ਤੋੜ ਕੇ ਨਾਲੇ ਵਿੱਚ ਪਲਟ ਗਈ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਵਾਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : Ayodhya Ram Mandir Update: ਅਯੁੱਧਿਆ ਰਾਮ ਮੰਦਰ ਦੇ ਪਾਵਨ ਅਸਥਾਨ 'ਤੇ ਲਿਆਂਦੀ ਗਈ ਭਗਵਾਨ ਰਾਮ ਦੀ ਮੂਰਤੀ, ਵੇਖੋ ਤਸਵੀਰਾਂ

Trending news