ਨਵੇਂ ਸਾਲ ਤੋਂ ਕਿਉਂ ਖੁਸ਼ ਨਹੀਂ ਨਜ਼ਰ ਆਏ ਦਿਲਜੀਤ ਦੋਸਾਂਝ ! ਦੇਖੋ ਕਿਵੇਂ ਦੀਆ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆਏ ਦਿਲਜੀਤ
Advertisement

ਨਵੇਂ ਸਾਲ ਤੋਂ ਕਿਉਂ ਖੁਸ਼ ਨਹੀਂ ਨਜ਼ਰ ਆਏ ਦਿਲਜੀਤ ਦੋਸਾਂਝ ! ਦੇਖੋ ਕਿਵੇਂ ਦੀਆ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆਏ ਦਿਲਜੀਤ

ਨਵੇਂ ਸਾਲ ਦਾ ਆਗਾਜ ਹੋ ਚੁੱਕਾ ਹੈ  ਤੇ ਕਲਾਕਾਰ  ਫੈਨਸ ਨੂੰ ਵਿਸ਼ ਕਰਦੇ ਨਜ਼ਰ ਆਏ ਤੇ ਓਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ, ਖ਼ਾਸ ਕਰਕੇ ਟਵਿਟਰ ’ਤੇ। ਇਸੇ ਦੇ ਚਲਦਿਆਂ ਦਿਲਜੀਤ ਨੇ ਟਵਿਟਰ ’ਤੇ 2 ਟਵੀਟ ਸਾਂਝੇ ਕੀਤੇ ਹਨ।  ਕਲਾਕਾਰ ਆਪਣੇ ਅੰਦਾਜ਼ 'ਚ ਜਸ਼ਨ ਮਨਾਉਂਦੇ ਨਜ਼ਰ ਆਏ ਤੇ ਦਿਲਜੀਤ ਨੇ

photo

ਨਵੇਂ ਸਾਲ ਦਾ ਆਗਾਜ ਹੋ ਚੁੱਕਾ ਹੈ  ਤੇ ਕਲਾਕਾਰ  ਫੈਨਸ ਨੂੰ ਵਿਸ਼ ਕਰਦੇ ਨਜ਼ਰ ਆਏ ਤੇ ਓਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ, ਖ਼ਾਸ ਕਰਕੇ ਟਵਿਟਰ ’ਤੇ। ਇਸੇ ਦੇ ਚਲਦਿਆਂ ਦਿਲਜੀਤ ਨੇ ਟਵਿਟਰ ’ਤੇ 2 ਟਵੀਟ ਸਾਂਝੇ ਕੀਤੇ ਹਨ।  ਕਲਾਕਾਰ ਆਪਣੇ ਅੰਦਾਜ਼ 'ਚ ਜਸ਼ਨ ਮਨਾਉਂਦੇ ਨਜ਼ਰ ਆਏ ਤੇ ਦਿਲਜੀਤ ਨੇ ਸਭ ਤੋਂ ਅਨੋਖੇ ਅੰਦਾਜ਼ ਚ ਦਰਸ਼ਕਾਂ ਨੂੰ ਵਿਸ਼ ਕੀਤੀ  

ਪਹਿਲੇ ਟਵੀਟ ’ਚ ਦਿਲਜੀਤ ਲਿਖਦੇ ਹਨ, ‘ਆਪ ਹੀ ਬੋਲ ਰਿਹਾ, ਆਪ ਹੀ ਸੁਣ ਰਿਹਾ। ਆਪਣੇ ਆਪ ਨੂੰ ਹੀ ਨਫ਼ਰਤ ਕਰ ਰਿਹਾ, ਆਪਣੇ ਆਪ ਨਾਲ ਹੀ ਲੜ ਰਿਹਾ। ਚੰਗਾ ਖੇਲ ਖੇਲ ਰਿਹਾ, ਆਪਣੇ ਆਪ ਨੂੰ ਹੀ ਸਮਝਾ ਰਿਹਾ, ਆਪਣੇ ਆਪ ਨੂੰ ਹੀ ਸਮਝ ਕੇ ਅਣਜਾਣ ਬਣ ਰਿਹਾ।’

ਇਸ ਤੋਂ ਬਾਅਦ ਦੂਜੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਸਾਲ ਆਉਂਦੇ ਜਾਂਦੇ ਰਹਿਣੇ ਆ, ਖੇਲ ਚੱਲਦਾ ਰਹਿਣਾ। ਕਦੇ ਕਿਤੇ, ਕਦੇ ਕਿਤੇ। ਸਭ ਠੀਕ ਹੋ ਜਾਵੇ, ਇਹ ਆਸ ਹੀ ਗਲਤ ਹੈ। ਸਭ ਕੁਝ ਕਦੇ ਠੀਕ ਨਹੀਂ ਹੋਣਾ, ਚੰਗਾ-ਮਾੜਾ ਸਭ ਖੇਲ ਦਾ ਹਿੱਸਾ ਹੈ। ਕੁਝ ਵੀ ਸਹੀ ਤੇ ਕੁਝ ਵੀ ਗਲਤ ਨਹੀਂ, ਜੋ ਹੋ ਰਿਹਾ, ਕਮਾਲ ਹੋ ਰਿਹਾ। ਨਵਾਂ ਸਾਲ ਮੁਬਾਰਕ
ਦੱਸ ਦੇਈਏ ਕਿ ਦਿਲਜੀਤ ਦੇ ਇਨ੍ਹਾਂ ਟਵੀਟਸ ’ਤੇ ਉਸ ਦੇ ਚਾਹੁਣ ਵਾਲੇ ਖ਼ੂਬ ਕੁਮੈਂਟਸ ਕਰ ਰਹੇ ਹਨ। ਉਥੇ ਦਿਲਜੀਤ ਦੋਸਾਂਝ ਹਾਲ ਹੀ ’ਚ ਰਿਲੀਜ਼ ਹੋਏ ਆਪਣੇ ਗੀਤਾਂ ‘ਵੱਟ ਵੇ’ ਤੇ ‘ਅਨਫੋਰਗੈਟੇਬਲ’ ਨੂੰ ਲੈ ਕੇ ਵੀ ਚਰਚਾ ’ਚ ਹਨ। ਇਹ ਗੀਤ ਲੋਕਾਂ ਵਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਤੇ ਨਾਲ ਹੀ ਨਿਮਰਤ ਖਹਿਰਾ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ ਆਪਣੀ ਤੇ ਦਿਲਜੀਤ ਦੋਸਾਂਝ ਦੀ ਜਿਸ ਨੂੰ ਬੇਹੱਦ ਭਰਵਾਂ ਹੁੰਗਾਰਾ ਮਿਲ  ਰਿਹਾ ਹੈ 

Trending news